ਅਮਰੀਕਾ 'ਚ ਹੁੰਦਾ ਹੈ ਅਜਿਹਾ ਦੁਸ਼ਹਿਰਾ, ਇਕ ਵਿਅਕਤੀ 'ਤੇ ਹੁੰਦਾ ਹੈ 65000 ਦਾ ਖਰਚਾ

09/25/2017 4:42:18 PM

ਨੇਵਾਡਾ,(ਬਿਊਰੋ)— ਭਾਰਤ ਦੇ ਵੱਡੇ ਤਿਉਹਾਰਾਂ 'ਚੋਂ ਇਕ ਦੁਸ਼ਹਿਰਾ ਤਿਉਹਾਰ ਆਉਣ ਵਾਲਾ ਹੈ। ਇਸ ਦੀ ਤਿਆਰੀਆਂ ਚਾਰੇ ਪਾਸੇ ਜੋਰਾਂ-ਸ਼ੌਰਾ ਨਾਲ ਚੱਲ ਰਹੀਆ ਹਨ। ਭਾਰਤ ਵਿਚ ਦੁਸ਼ਹਿਰੇ ਨੂੰ ਬਹੁਤ ਮਹੱਤਵ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਕੁਝ ਦੇਸ਼ ਅਜਿਹੇ ਵੀ ਹਨ ਜਿੱਥੇ ਦੁਸ਼ਹਿਰੇ ਵਰਗਾ ਤਿਉਹਾਰ ਮਨਾਇਆ ਜਾਂਦਾ ਹੈ। ਇਨ੍ਹਾਂ ਦੇਸ਼ਾਂ ਦੇ ਆਪਣੇ ਰੀਤੀ-ਰਿਵਾਜ਼ ਹੁੰਦੇ ਹਨ। ਇਨ੍ਹਾਂ 'ਚੋਂ ਇਕ ਹੈ ਅਮਰੀਕਾ ਦੇ ਨੇਵਾਡਾ ਵਿਚ ਮਨਾਇਆ ਜਾਣ ਵਾਲਾ 'ਬਰਨਿੰਗ ਮੈਨ ਫੈਸਟੀਵਲ'। ਇਕ ਹਫਤਾ ਚਲਣ ਵਾਲੇ ਇਸ ਫੈਸਟੀਵਲ ਚੰਗਿਆਈ-ਬੁਰਾਈ ਦਾ ਕੋਈ ਨਾਮ ਨਹੀਂ ਹੈ। ਇਸ ਵਿਚ ਕਲਾ ਅਤੇ ਸੰਗੀਤ ਨੂੰ ਜਗ੍ਹਾ ਦਿੱਤੀ ਗਈ ਹੈ। ਹਰ ਕੋਈ ਉਹ ਕੰਮ ਕਰਦਾ ਹੈ, ਜੋ ਉਸ ਦਾ ਮਨਪਸੰਦ ਹੁੰਦਾ ਹੈ। ਅਮਰੀਕਾ ਵਿਚ ਹਰ ਸਾਲ ਹੋਣ ਵਾਲੇ ਇਸ ਤਿਉਹਾਰ ਵਿਚ ਹਜ਼ਾਰਾਂ ਲੋਕ ਸ਼ਾਮਿਲ ਹੁੰਦੇ ਹਨ ਅਤੇ ਕਈ ਚੀਜ਼ਾਂ ਤੋਂ ਵੱਖ-ਵੱਖ ਆਕ੍ਰਿਤੀਆਂ ਬਣਾ ਕੇ ਦੁਨੀਆ ਨੂੰ ਦਿਖਾਉਂਦੇ ਹਨ। ਇਹ ਜਰੂਰੀ ਨਹੀਂ ਕਿ ਇਹ ਆਕ੍ਰਿਤੀਆਂ ਆਕਰਸ਼ਕ ਹੋਣ। ਇਸ ਲਈ ਜ਼ਿਆਦਾਤਰ ਆਕ੍ਰਿਤੀਆਂ ਅਜੀਬ ਹੀ ਹੁੰਦੀਆਂ ਹਨ। ਇੰਨ੍ਹਾਂ ਹੀ ਨਹੀਂ ਇਸ ਫੈਸਟੀਵਲ ਵਿਚ ਲੋਕ ਵੱਖਰੇ ਅਤੇ ਅਜੀਬ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ। ਇਸ ਫੈਸਟੀਵਲ ਵਿਚ ਕੋਈ ਨਿਯਮ ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਪ੍ਰੈਜੈਂਟ ਕਰਦੇ ਹੋ। ਇਸ ਤਿਉਹਾਰ ਨੂੰ ਸੰਸਕ੍ਰਿਤੀ ਵਿਚ ਲੈਣ ਵਾਲਾ ਤਿਉਹਾਰ ਵੀ ਕਹਿੰਦੇ ਹਨ। ਇਹ ਤਿਉਹਾਰ ਅਗਸਤ ਦੇ ਅੰਤ ਵਾਲੇ ਹਫਤੇ ਅਤੇ ਸਤੰਬਰ ਦੇ ਪਹਿਲੇ ਹਫਤੇ ਤੱਕ ਨੇਵਾਦਾ ਦੀ ਪਰਸ਼ਿੰਗ ਕਾਊਂਟੀ ਦੇ ਬਲੈਕ ਰਾਕ ਡੈਜ਼ਰਟ ਵਿਚ ਮਨਾਇਆ ਜਾਂਦਾ ਹੈ। ਇੱਥੇ ਖੁੱਲੇ ਮੈਦਾਨ ਵਿਚ ਦੂਰੋਂ ਦਿਖਾਈ ਦੇਣ ਵਾਲੀ ਆਕਰਸ਼ਕ ਆਕ੍ਰਿਤੀ ਲੱਕੜੀ ਨਾਲ ਬਣਾਈ ਜਾਂਦੀ ਹੈ, ਜਿਸ ਨੂੰ ਅੰਤਲੇ ਦਿਨ ਸਾੜ ਦਿੱਤਾ ਜਾਂਦਾ ਹੈ।  ਇਸ ਤਰ੍ਹਾਂ ਤਿਉਹਾਰ ਖ਼ਤਮ ਹੋ ਜਾਂਦਾ ਹੈ। ਇਸ ਨੂੰ 'ਫੈਸਟੀਵਲ ਆਫ ਫਾਇਰ' ਵੀ ਕਹਿੰਦੇ ਹਨ।
65000 ਰੁਪਏ ਹੁੰਦਾ ਹੈ ਇਕ ਵਿਅਕਤੀ ਦਾ ਖਰਚਾ
ਫੈਸਟੀਵਲ ਲਈ ਅਸਥਾਈ ਤੌਰ ਉੱਤੇ 'ਬਲੈਕ ਰਾਕ ਸਿਟੀ' ਬਣਦੀ ਹੈ। 25 ਹਜ਼ਾਰ ਰੁਪਏ ਦਾ ਟਿਕਟ ਖਰੀਦ ਕੇ ਉਸ ਦੇ ਮੈਂਬਰ ਬਣਦੇ ਹਨ। ਪਿੱਛਲੇ ਸਾਲ 65 ਹਜ਼ਾਰ ਲੋਕ ਉੱਥੇ ਪੁੱਜੇ ਸਨ। ਇਕ ਵਿਅਕਤੀ ਦਾ ਖਰਚ ਤਕਰੀਬਨ 65 ਹਜ਼ਾਰ ਰੁਪਏ ਹੁੰਦਾ ਹੈ। ਤਕਰੀਬਨ 40 ਡਿਗਰੀ ਸੈਲਸੀਅਸ ਤਾਪਮਾਨ 'ਚ ਹਜ਼ਾਰਾਂ ਲੋਕ ਆਪਣੀ ਧੁਨ ਵਿਚ ਮਗਨ ਰਹਿੰਦੇ ਹਨ। ਹਜ਼ਾਰਾਂ ਲੋਕ ਰੇਗੀਸਤਾਨ 'ਚ ਨੱਚਣ, ਗਾਨੇ ਅਤੇ ਆਪਣੀ ਕਲਾ ਦੀ ਨੁਮਾਇਸ਼ ਕਰਨ ਲਈ ਇਕੱਠਾ ਹੁੰਦੇ ਹਨ।
3 ਦੋਸਤਾਂ ਨੇ ਕੀਤੀ ਸੀ ਸ਼ੁਰੁਆਤ
'ਦ ਬਰਨਿੰਗ ਮੈਨ' ਫੈਸਟੀਵਲ ਦੀ ਸ਼ੁਰੁਆਤ ਸਾਲ 1986 'ਚ ਕਲਾਕਾਰ ਲੈਰੀ ਹਾਰਵੇ ਨੇ ਮਿੱਤਰ ਜਾਨ ਲਾਅ ਅਤੇ ਜੈਰੀ ਜੇਮਸ ਨਾਲ ਸੈਨ ਫਰਾਂਸੀਸਕੋ ਦੇ ਬੇਕਰ ਤੱਟ 'ਤੇ ਕੀਤੀ ਸੀ। ਉਸ ਵੇਲੇ 9 ਫੁੱਟ ਉੱਚੀ ਲੱਕੜੀ ਦਾ ਪੁਤਲਾ ਸਾੜਿਆ ਗਿਆ ਸੀ ਅਤੇ ਉਦੋਂ ਤੋਂ ਪੁਤਲੇ ਸਾੜਣ ਦੀ ਪ੍ਰੰਪਰਾ ਹੈ। ਇਸ ਸਮੇਂ ਇਹ ਫੈਸਟੀਵਲ ਅਮਰੀਕਾ ਤੋਂ ਇਲਾਵਾ ਦੱਖਣੀ ਅਫਰੀਕਾ, ਆਸਟ੍ਰੇਲੀਆ, ਨਿਊਜੀਲੈਂਡ, ਸਪੇਨ, ਸਵੀਡਨ, ਇਜਰਾਇਲ, ਜਾਪਾਨ, ਦੱਖਣੀ ਕੋਰੀਆ ਅਤੇ ਕੈਨੇਡਾ 'ਚ ਵੀ ਮਨਾਇਆ ਜਾਂਦਾ ਹੈ।