ਦੁਨੀਆ ਨੂੰ ਇਸ ਦਿਨ ਮਿਲੇਗਾ ਪਹਿਲਾ ਖਰਬਪਤੀ, ਇਸ ਦੌੜ 'ਚ ਸ਼ਾਮਲ ਇਹ 5 ਮਸ਼ਹੂਰ ਲੋਕ

01/19/2024 6:03:20 PM

ਬਿਜ਼ਨੈੱਸ ਡੈਸਕ : ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਬੈਠਕ 15 ਜਨਵਰੀ ਤੋਂ ਸਵਿਟਜ਼ਰਲੈਂਡ ਦੇ ਦਾਵੋਸ 'ਚ ਸ਼ੁਰੂ ਹੋ ਗਈ ਹੈ। ਇਸ ਬੈਠਕ 'ਚ ਆਕਸਫੈਮ ਨੇ ਆਪਣੀ ਰਿਪੋਰਟ ਜਾਰੀ ਕਰ ਦਿੱਤੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ ਤੋਂ ਬਾਅਦ ਦੁਨੀਆ ਦੇ ਪੰਜ ਅਰਬਪਤੀਆਂ ਦੀ ਸੰਪਤੀ ਵਿੱਚ 2020 ਦੇ ਮੁਕਾਬਲੇ 3.3 ਟ੍ਰਿਲੀਅਨ ਡਾਲਰ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ - ਰਾਮ ਦੇ ਰੰਗ 'ਚ ਰੰਗੇ ਕਈ ਸ਼ਹਿਰਾਂ ਦੇ ਬਾਜ਼ਾਰ, ਸੋਨਾ-ਚਾਂਦੀ ਸਣੇ ਇਨ੍ਹਾਂ ਚੀਜ਼ਾਂ ਦੀ ਹੋ ਰਹੀ ਕਰੋੜਾਂ 'ਚ ਵਿਕਰੀ

ਦੱਸ ਦੇਈਏ ਕਿ ਅਰਬਪਤੀਆਂ ਦੀ ਇਸ ਸੂਚੀ ਵਿੱਚ ਐਲੋਨ ਮਸਕ, ਬਰਨਾਰਡ ਅਰਨੌਲਟ, ਜੈਫ ਬੇਜੋਸ, ਲੈਰੀ ਐਲੀਸਨ ਅਤੇ ਮਾਰਕ ਜ਼ੁਕਰਬਰਗ ਸ਼ਾਮਲ ਹਨ। ਇਹ ਅਰਬਪਤੀ 2020 ਦੇ ਮੁਕਾਬਲੇ ਅੱਜ 3.3 ਟ੍ਰਿਲੀਅਨ ਡਾਲਰ ਜ਼ਿਆਦਾ ਅਮੀਰ ਹਨ। ਇਨ੍ਹਾਂ ਦੀ ਪ੍ਰਤੀ ਘੰਟੇ ਦੀ ਕਮਾਈ 1.4 ਕਰੋੜ ਅਮਰੀਕੀ ਡਾਲਰ ਯਾਨੀ 116 ਕਰੋੜ ਰੁਪਏ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ - ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ 'ਐਂਟੀਬਾਇਓਟਿਕਸ', DGHS ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

ਰਿਪੋਰਟ ਮੁਤਾਬਕ ਜੇਕਰ ਦੁਨੀਆ ਦੇ ਅਮੀਰਾਂ ਦੀ ਦੌਲਤ ਇਸੇ ਰਫ਼ਤਾਰ ਨਾਲ ਵਧਦੀ ਰਹੀ ਤਾਂ ਅਗਲੇ 10 ਸਾਲਾਂ 'ਚ ਦੁਨੀਆ ਨੂੰ ਆਪਣਾ ਪਹਿਲਾ ਖਰਬਪਤੀ ਮਿਲ ਜਾਵੇਗਾ। ਰਿਪੋਰਟ ਮੁਤਾਬਕ ਅਮੀਰਾਂ ਨੂੰ ਟੈਕਸ ਛੋਟ ਮਿਲ ਰਹੀ ਹੈ ਅਤੇ ਉਨ੍ਹਾਂ ਦੀ ਦੌਲਤ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਮਸਕ, ਵਾਰੇਨ ਬਫੇਟ, ਬਰਨਾਲਟ ਅਰਨਵ ਅਤੇ ਜੈਫ ਬੇਜੋਸ 'ਚੋਂ ਕੌਣ ਭਵਿੱਖ 'ਚ ਖਰਬਪਤੀ ਬਣ ਕੇ ਉਭਰੇਗਾ।

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

ਬਲੂਮਬਰਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ 'ਚ ਅਰਬਪਤੀਆਂ ਦੀ ਰੈਂਕਿੰਗ 'ਚ ਐਲੋਨ ਮਸਕ ਪਹਿਲੇ ਨੰਬਰ 'ਤੇ ਹਨ। ਮਸਕ ਕਰੀਬ 206 ਬਿਲੀਅਨ ਡਾਲਰ ਯਾਨੀ ਕਰੀਬ 1,709,800 ਕਰੋੜ ਰੁਪਏ ਦੀ ਜਾਇਦਾਦ ਨਾਲ ਪਹਿਲੇ ਨੰਬਰ 'ਤੇ ਹਨ। ਅਮੇਜ਼ਨ ਦੇ ਸੰਸਥਾਪਕ ਜੈਫ ਬੇਜੋਸ ਦੂਜੇ ਸਥਾਨ 'ਤੇ ਹਨ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 179 ਅਰਬ ਡਾਲਰ ਹੈ। ਇਸ ਤੋਂ ਬਾਅਦ ਬਰਨਾਲਟ ਅਰਨੌਲਟ ਅਤੇ ਮਾਰਕ ਜ਼ੁਕਰਬਰਗ ਦਾ ਨਾਂ ਆਉਂਦਾ ਹੈ।

ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur