ਇਹ ਹਨ ਉਹ ''ਕੋਰੋਨਾ ਮਾਸਕ'' ਜਿਹਨਾਂ ਨੇ ਦੁਨੀਆ ਭਰ ''ਚ ਮਚਾਇਆ ਧਮਾਲ

07/31/2020 6:29:08 PM

ਇੰਟਰਨੈਸ਼ਨਲ ਡੈਸਕ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪੂਰੀ ਦੁਨੀਆ ਇਸ ਵਾਇਰਸ ਦੀ ਚਪੇਟ ਵਿਚ ਹੈ। ਸਰਕਾਰਾਂ ਇਸ ਵਾਇਰਸ ਤੋਂ ਬਚਾਅ ਲਈ ਕਈ ਤਰੀਕੇ ਵਰਤ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਵੀ ਲਗਾਤਾਰ ਇਸ ਦੇ ਬਾਰੇ ਵਿਚ ਜਾਗਰੂਕਤਾ ਫੈਲਾ ਰਿਹਾ ਹੈ। ਪੂਰੀ ਦੁਨੀਆ ਵਿਚ ਲੋਕ ਮਾਸਕ ਪਹਿਨ ਕੇ ਖੁਦ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਲੋਕਾਂ ਦੀਆਂ ਕੋਰੋਨਾ ਮਾਸਕ ਪਹਿਨੇ ਅਜੀਬੋ-ਗਰੀਬ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਅਸਲ ਵਿਚ ਕੋਰੋਨਾ ਕਾਲ ਵਿਚ ਲੋਕਾਂ ਨੂੰ ਹਸਾਉਣ ਲਈ ਲੋਕਾਂ ਨੇ ਮਾਸਕ ਦੇ ਉੱਪਰ ਛਪੇ ਪ੍ਰਿੰਟ ਵਿਚ ਅਜੀਬੋ-ਗਰੀਬ ਚੀਜ਼ਾਂ ਦਿਖਾਈਆਂ। ਇਸ ਵਿਚ ਕਿਸੇ ਨੇ ਵੱਡਾ ਜਿਹਾ ਦੰਦ ਛਪਵਾਇਆ ਹੋਇਆ ਹੈ ਤਾਂ ਕਿਸੇ ਨੇ ਵੱਡਾ ਜਿਹਾ ਮੂੰਹ ਬਣਾਇਆ ਹੋਇਆ ਹੈ।

ਕੁਝ ਨੇ ਮਾਸਕ ਵਿਚ ਮੰਕੀ ਫੇਸ ਵੀ ਲਗਾਇਆ ਹੋਇਆ ਹੈ। ਇਹ ਤਸਵੀਰਾਂ ਟਵਿੱਟਰ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਜ਼ਰ ਆਈਆਂ।

ਪਿਛਲੇ ਦਿਨੀਂ ਭਾਰਤ ਵਿਚ ਮਹਾਰਾਸ਼ਟਰ ਦੇ ਪੁਣੇ ਵਿਚ ਰਹਿਣ ਵਾਲੇ ਸ਼ੰਕਰ ਕੁਰਾਡੇ ਨਾਮ ਦਾ ਸ਼ਖਸ ਉਸ ਸਮੇਂ ਚਰਚਾ ਵਿਚ ਆਇਆ, ਜਦੋਂ ਉਸ ਨੇ 2.89 ਲੱਖ ਰੁਪਏ ਦੀ ਕੀਮਤ ਵਾਲਾ ਸੋਨੇ ਦਾ ਮਾਸਕ ਬਣਵਾ ਲਿਆ।

ਇਹ ਗੱਲ ਸਹੀ ਹੈ ਕਿ ਫੇਸ ਮਾਸਕ ਸਾਡੇ ਜੀਵਨ ਦਾ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ। ਕੋਰੋਨਾਵਾਇਰਸ ਤੋਂ ਬਚਾਅ ਲਈ ਆਪਣੇ ਮੂੰਹ ਅਤੇ ਨੱਕ ਨੂੰ ਮਾਸਕ ਦੇ ਨਾਲ ਕਵਰ ਕਰਨਾ ਬਹੁਤ ਜ਼ਰੂਰੀ ਹੈ।

ਸੋਸ਼ਲ ਮੀਡੀਆ 'ਤੇ ਕੁਝ ਲੋਕ ਸੁਰੱਖਿਆਤਮਕ ਮਾਸਕ ਦੇ ਕਈ ਨਵੇਂ ਐਡੀਸ਼ਨਾਂ ਦੇ ਨਾਲ ਆ ਰਹੇ ਹਨ। ਇੱਥੋਂ ਤੱਕ ਕਿ ਲੋਕਾਂ ਨੇ ਸੋਨੇ ਅਤੇ ਚਾਂਦੀ ਤੋਂ ਲੈ ਕੇ ਐੱਲ.ਈ.ਡੀ. ਲਾਈਟਾਂ ਨਾਲ ਸਜੇ ਮਾਸਕ ਵੀ ਲਗਾਏ।

ਅਜਿਹੇ ਜ਼ਿਆਦਾਤਰ ਲੋਕ ਮਜਾਕੀਆ ਚਿਹਰੇ ਦੇ ਪ੍ਰਿੰਟ ਦੇ ਨਾਲ ਮਾਸਕ ਪਹਿਨੇ ਦਿਸਦੇ ਹਨ। @cameronmattis ਨਾਮਕ ਹੈਂਡਲ ਦੇ ਟਵਿੱਟਰ ਯੂਜ਼ਰ ਨੇ ਵੀ ਇਸੇ ਤਰ੍ਹਾਂ ਦਾ ਫੇਸ ਮਾਸਕ ਆਰਡਰ ਕੀਤਾ। ਉਹਨਾਂ ਨੇ ਮਾਸਕ ਦੇ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ।

ਅਜਿਹਾ ਬਹੁਤ ਸਾਰੇ ਲੋਕ ਕਰ ਰਹੇ ਹਨ। ਪਹਿਲੀ ਵਾਰ ਲੋਕ ਦੇਖ ਕੇ ਪਛਾਣ ਨਹੀਂ ਪਾ ਰਹੇ ਹਨ ਕਿ ਇਹ ਮਾਸਕ ਹੈ ਜਾਂ ਉਹਨਾਂ ਦਾ ਚਿਹਰਾ ਹੀ ਅਜਿਹਾ ਹੈ।

Vandana

This news is Content Editor Vandana