ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਨੇ ਕੋਰੋਨਾ ਨੂੰ ਦਿੱਤੀ ਮਾਤ

04/07/2020 1:58:49 AM

ਰੋਮ - ਇਟਲੀ ਵਿਚ 104 ਸਾਲਾ ਬਜ਼ੁਰਗ ਮਹਿਲਾ ਨੇ ਕੋਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਉਥੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਤੋਂ ਮੁਕਤ ਹੋਈ ਦੁਨੀਆ ਦੀ ਸਭ ਤੋਂ ਜ਼ਿਆਦਾ ਉਮਰ ਦੀ ਮਹਿਲਾ ਹੈ। 17 ਮਾਰਚ ਨੂੰ ਉਹ ਉੱਤਰੀ ਇਟਲੀ ਬੀਲਾ ਇਲਾਕੇ ਵਿਚ ਬੀਮਾਰ ਹੋ ਗਈ ਸੀ। ਅਦਾ ਜੋਨੁਸੋ ਨਾਂ ਦੀ ਇਸ ਬਜ਼ੁਰਗ ਮਹਿਲਾ ਨੂੰ ਕੋਵਿਡ-19 ਪਾਜ਼ੇਟਿਵ ਪਾਈ ਗਈ ਸੀ। ਉਨ੍ਹਾਂ ਨੂੰ ਇਸ ਤੋਂ ਪਹਿਲਾਂ ਸਾਹ ਲੈਣ ਵਿਚ ਦਿੱਕਤ ਹੋ ਰਹੀ ਸੀ।

ਪਰਿਵਾਰ ਹੈਰਾਨ, ਬਜ਼ੁਰਗ ਮਰੀਜ਼ਾਂ 'ਚ ਜਗੀ ਉਮੀਦ
ਅਦਾ ਦੇ ਪੁੱਤਰ ਨੇ ਦੱਸਿਆ ਕਿ ਮੈਨੂੰ ਲੱਗਾ ਕਿ ਇਹ ਕੋਰੋਨਾਵਾਇਰਸ ਹੈ ਕਿਉਂਕਿ ਕੇਅਰ ਹੋਮ ਵਿਚ ਨੰਬਰ ਵੱਧਦੇ ਜਾ ਰਹੇ ਸਨ। ਉਥੇ ਕੁਝ ਲੋਕਾਂ ਦੀ ਮੌਤ ਵੀ ਹੋਈ ਸੀ। ਅਦਾ ਦੇ ਠੀਕ ਹੋਣ ਨਾਲ ਬਜ਼ੁਰਗ ਮਰੀਜ਼ਾਂ ਵਿਚ ਵੀ ਇਕ ਉਮੀਦ ਜਾਗੀ ਹੈ। ਹੁਣ ਤੱਕ ਪੂਰੀ ਦੁਨੀਆ ਵਿਚ 1,330,955 ਲੋਕ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ ਅਤੇ ਇਨ੍ਹਾਂ ਵਿਚ ਵੱਡੀ ਗਿਣਤੀ ਬਜ਼ੁਰਗਾਂ ਦੀ ਦੱਸੀ ਜਾ ਰਹੀ ਹੈ।

ਇਟਲੀ ਵਿਚ ਕੋਰੋਨਾ ਨਾਲ ਮਰਨ ਵਾਲੇ 60 ਫੀਸਦੀ ਬਜ਼ੁਰਗ
ਇਟਲੀ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 15 ਤੋਂ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ 60 ਫੀਸਦੀ ਬਜ਼ੁਰਗ ਹਨ। ਅਜਿਹੀ ਸਥਿਤੀ ਵਿਚ ਜੇਕਰ 104 ਸਾਲਾ ਮਹਿਲਾ ਸਿਹਤਮੰਦ ਹੋ ਜਾਂਦੀ ਹੈ ਤਾਂ ਨਿਸ਼ਚਤ ਰੂਪ ਤੋਂ ਇਹ ਮੈਡੀਕਲ ਸਾਇੰਸ ਲਈ ਵੱਡੀ ਰਾਹਤ ਦੀ ਗੱਲ ਹੈ।

ਡਾਕਟਰਾਂ ਬੋਲੇ ਸਾਡੀ ਲਈ ਖੁਸ਼ੀ ਦੀ ਗੱਲ
ਅਦਾ ਦੇ ਠੀਕ ਹੋਣ 'ਤੇ ਇਟਲੀ ਦੇ ਹੈਲਥ ਕੇਅਰ ਸਟਾਫ ਨੇ ਆਖਿਆ ਹੈ ਕਿ ਇਹ ਸਾਡੇ ਲਈ ਬੇਹੱਦ ਖੁਸ਼ੀ ਦਾ ਪਲ ਹੈ। ਦਿ ਸਨ ਅਖਬਾਰ ਮੁਤਾਬਕ, ਅਦਾ ਦੀ ਡਾਕਟਰ ਨੇ ਆਖਿਆ ਕਿ ਉਹ ਸਿਹਤਮੰਦ ਹੋ ਗਈ ਹੈ ਅਤੇ ਖੁਦ ਆਪਣੀ ਚੇਅਰ ਤੱਕ ਚਲੀ ਜਾਂਦੀ ਹੈ। ਉਨ੍ਹਾਂ ਦਾ ਸਿਹਤਮੰਦ ਹੋਣਾ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਦੁੱਖ ਦੇ ਵੇਲੇ ਵਿਚ ਚੰਗਾ ਹੋਣ ਦੀ ਉਮੀਦ ਹੈ।

108 ਸਾਲ ਦੀ ਸਭ ਤੋਂ ਬਜ਼ੁਰਗ ਮਰੀਜ਼ ਦੀ ਹੋਈ ਸੀ ਮੌਤ
ਬਿ੍ਰਟੇਨ ਵਿਚ ਇਸ ਤੋਂ ਪਹਿਲਾਂ ਸਭ ਤੋਂ ਬਜ਼ੁਰਗ ਮਰੀਜ਼ ਦੀ ਮੌਤ ਹੋ ਗਈ ਹੈ। ਉਹ 108 ਸਾਲ ਦੀ ਸੀ। ਉਨ੍ਹਾਂ ਨੇ ਦੋਹਾਂ ਵਿਸ਼ਵ ਯੁੱਧਾਂ ਦੀ ਤ੍ਰਾਸਦੀ ਦੇਖੀ ਸੀ ਅਤੇ 1918 ਦੇ ਸਪੈਨਿਸ਼ ਫਲੂ ਮਹਾਮਾਰੀ ਨੂੰ ਵੀ ਮਾਤ ਦੇ ਦਿੱਤੀ ਸੀ ਪਰ ਕੋਰੋਨਾਵਾਇਰਸ ਦੇ ਅੱਗੇ ਹਾਰ ਗਈ। ਇਸ ਜਾਨਲੇਵਾ ਵਾਇਰਸ ਤੋਂ ਪਾਜ਼ੇਟਿਵ ਪਾਏ ਜਾਣ ਤੋਂ ਕੁਝ ਘੰਟੇ ਬਾਅਦ ਉਸ ਦੀ ਮੌਤ ਹੋ ਗਈ ਸੀ।


Khushdeep Jassi

Content Editor

Related News