ਦੁਬਈ 'ਚ ਦੌੜੇਗੀ ਪਹਿਲੀ ਬਿਨਾਂ ਡਰਾਈਵਰ ਵਾਲੀ ਗੱਡੀ (video)

02/12/2018 9:15:28 PM

ਦੁਬਈ— ਭਵਿੱਖ 'ਚ ਟ੍ਰਾਂਸਪੋਰਟ ਕਿੰਝ ਬਦਲ ਸਕਦਾ ਹੈ ਇਸ ਦੀ ਝਲਕ ਹੁਣ ਦੁਬਈ 'ਚ ਦੇਖੀ ਜਾ ਸਕਦੀ ਹੈ। ਰੋਡਸ ਐਂਡ ਟ੍ਰਾਂਸਪੋਰਟ ਅਥਾਰਟੀ ਆਫ ਦੁਬਈ ਨੇ ਦੁਨੀਆ ਦੇ ਪਹਿਲੇ ਆਟੋਨੋਮਸ ਪੌਡਜ਼ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਦੁਬਈ 'ਚ ਪੂਰੀ ਤਰ੍ਹਾਂ ਤਿਆਰ ਦੋ ਪ੍ਰੋਟੋਟਾਇਪ ਪੌਡਜ਼ ਨੂੰ ਤਿਆਰ ਕੀਤਾ ਗਿਆ ਹੈ।
ਇਨ੍ਹਾਂ ਪੌਡਜ਼ ਨੂੰ ਨੈਕਸਟ ਫਿਊਚਰ ਟ੍ਰਾਂਸਪੋਰਟੇਸ਼ਨ ਇੰਕ ਨੇ ਤਿਆਰ ਕੀਤਾ ਹੈ। ਟ੍ਰਾਂਸ਼ਪੋਰਟ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ, ਇਨ੍ਹਾਂ ਪੌਡਜ਼ ਨੂੰ ਛੋਟੇ ਤੇ ਮੱਧ ਦੂਰੀ 'ਤੇ ਟ੍ਰੈਵਲ ਕਰਨ ਲਈ ਬਣਾਇਆ ਗਿਆ ਹੈ। ਇਹ ਵੱਖ-ਵੱਖ ਪੌਡਜ਼ 15 ਤੋਂ 20 ਸਕਿੰਟ ਦੇ ਅੰਦਰ ਜੁੜ ਸਕਦੇ ਹਨ ਤੇ ਇਕ ਬੱਸ ਦਾ ਰੂਪ ਲੈ ਸਕਦੇ ਹਨ, ਉਥੇ ਹੀ ਇਨ੍ਹਾਂ ਨੂੰ ਵੱਖ ਹੋਣ 'ਚ ਸਿਰਫ 5 ਸਕਿੰਟ ਜਾ ਸਮਾਂ ਲਗਦਾ ਹੈ।
ਜੁੜਨ ਤੇ ਵੱਖ ਹੋਣ ਦੀ ਪ੍ਰਕਿਰਿਆ ਲਈ ਇਨ੍ਹਾਂ ਪੌਡਜ਼ 'ਚ ਕੈਮਰਾ ਲਗਾਇਆ ਗਿਆ ਹੈ। ਹਰੇਕ ਪੌਡਜ਼ ਦੀ ਲੰਬਾਈ 2.87 ਮੀ., ਚੌੜਾਈ 2.24 ਮੀ. ਤੇ ਉੱਚਾਈ 2.82 ਮੀ. ਹੈ। ਇਸ ਦਾ ਭਾਰ ਕਰੀਬ 1500 ਕਿਲੋਗ੍ਰਾਮ ਹੈ ਤੇ ਇਹ 10 ਯਾਤਰੀਆਂ ਨੂੰ (6 ਬੈਠੇ ਤੇ 4 ਖੜ੍ਹੇ) ਲੈ ਕੇ ਸਫਰ 'ਤੇ ਜਾ ਸਕਦਾ ਹੈ।
ਇਹ ਪੌਡਜ਼ ਬੈਟਰੀ ਦੀ ਮਦਦ ਨਾਲ ਚੱਲਦੇ ਹਨ ਜੋ ਕਿ ਪੂਰੇ 3 ਘੰਟੇ ਤਕ ਕੰਮ ਕਰਦੀ ਹੈ। ਇਨ੍ਹਾਂ ਨੂੰ ਚਾਰਜ ਹੋਣ ਲਈ 6 ਘੰਟੇ ਦਾ ਸਮਾਂ ਲੱਗਦਾ ਹੈ। ਇਨ੍ਹਾਂ ਦੀ ਐਵਰੇਜ ਸਪੀਡ 20 ਕਿਲੋਮੀਟਰ ਪ੍ਰਤੀ ਘੰਟਾ ਹੈ। ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਇਨ੍ਹਾਂ 'ਚ ਤਿੰਨ ਪ੍ਰੋਟੈਕਸ਼ਨ ਸਿਸਟਮ ਲਗਾਏ ਗਏ ਹਨ। ਇਸ ਦੇ ਮੁੱਖ ਸਿਸਟਮ 'ਚ 3ਡੀ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਦੂਜਾ ਸਿਸਟਮ ਆਰਡੀਨਰੀ ਕੈਮਰੇ 'ਤੇ ਬੇਸਡ ਹੈ ਤੇ ਤੀਜਾ ਸਿਸਟਮ ਆਪਰੇਟਰ ਵੱਲੋਂ ਮੈਨਿਊਲ ਤਰੀਕੇ 'ਤੇ ਕੀਤਾ ਜਾਵੇਗਾ। ਇਹ ਪੌਡਜ਼ ਆਮ ਗੱਡੀਆਂ ਵਾਂਗ ਹੀ ਸੜਕਾ ਦੇ ਚੱਲੜਗੀਆਂ, ਇਨ੍ਹਾਂ ਲਈ ਕਿਸੇ ਖਾਸ ਸੜਕ ਦੀ ਜ਼ਰੂਰਤ ਨਹੀਂ ਹੈ।