ਅੱਤਵਾਦ ਦੇ ਭਿਆਨਕ ਖਤਰੇ ਦਾ ਸਾਹਮਣਾ ਕਰ ਰਹੀ ਹੈ ਦੁਨੀਆ : ਗੁਤਾਰੇਸ

09/26/2019 8:49:25 PM

ਸੰਯੁਕਤ ਰਾਸ਼ਟਰ (ਏ. ਪੀ.)–ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਇਸ ਸਮੇਂ ਅਸਹਿਣਸ਼ੀਲਤਾ, ਹਿੰਸਾ ਅਤੇ ਅੱਤਵਾਦ ਦੇ ਭਿਆਨਕ ਕਿਸਮ ਦੇ ਖਤਰੇ ਦਾ ਸਾਹਮਣਾ ਕਰ ਰਹੀ ਹੈ। ਇਸ ਖਤਰੇ ਤੋਂ ਹਰ ਦੇਸ਼ ਪ੍ਰਭਾਵਿਤ ਹੈ ਅਤੇ ਇਹ ਸੰਘਰਸ਼ਾਂ ਨੂੰ ਹੋਰ ਵਧਾ ਰਿਹਾ ਹੈ। ਸੁਰੱਖਿਆ ਕੌਂਸਲ ਦੇ ਮੰਤਰੀਆਂ ਦੇ ਗਰੁੱਪ ਦੀ ਬੈਠਕ ਵਿਚ ਵੀਰਵਾਰ ਉਨ੍ਹਾਂ ਕਿਹਾ ਕਿ ਹੁਣ ਸਾਈਬਰ ਅੱਤਵਾਦ ਦਾ ਨਵਾਂ ਖਤਰਾ ਸਾਹਮਣੇ ਆ ਗਿਆ ਹੈ। ਇਸ ਵਿਚ ਸੋਸ਼ਲ ਮੀਡੀਆ ਅਤੇ ਡਾਰਕ ਵੈੱਬ ਦੀ ਵਰਤੋਂ ਕਰ ਕੇ ਹਮਲਿਆਂ ਵਿਚ ਤਾਲਮੇਲ ਬਣਾਉਣ ਅਤੇ ਨਵੇਂ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਦੇ ਇਸ ਭਿਆਨਕ ਖਤਰੇ ਨੂੰ ਰੋਕਣ ਲਈ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।


Sunny Mehra

Content Editor

Related News