ਦੁਨੀਆ ਦਾ ਦੂਜਾ ਸਭ ਤੋਂ ਮਹਿੰਗਾ ਹੈਂਡਬੈਗ ਨੀਲਾਮ

06/27/2019 1:39:30 AM

ਲੰਡਨ— ਉਂਝ ਤਾਂ ਨੀਲਾਮ ਹੋਣ ਵਾਲੀਆਂ ਚੀਜ਼ਾਂ ਬਾਰੇ 'ਚ ਤੁਸੀਂ ਵੀ ਬਹੁਤ ਸੁਣਿਆ ਹੋਵੇਗਾ, ਪਰ ਅੱਜ ਅਸੀਂ ਹਾਲ ਹੀ 'ਚ ਲੰਡਨ 'ਚ ਇਕ ਅਜਿਹੀ ਨੀਲਾਮੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਬਾਰੇ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਲੰਡਨ 'ਚ ਇਕ ਹੈਂਡਬੈਗ 1,62,500 ਪੌਂਡ (ਲਗਭਗ 1.43 ਕਰੋੜ ਰੁਪਏ) 'ਚ ਨੀਲਾਮ ਹੋਇਆ ਹੈ। ਇਸ ਨੀਲਾਮੀ ਦੇ ਬਾਅਦ ਇਹ ਹੈਂਡਬੈਗ ਦੁਨੀਆ ਦਾ ਦੂਜਾ ਸਭ ਤੋਂ ਮਹਿੰਗਾ ਹੈਂਡਬੈਗ ਬਣ ਗਿਆ ਹੈ।

ਦੁਨੀਆ ਦੇ ਸਭ ਤੋਂ ਮਹਿੰਗੇ ਹੈਂਡਬੈਗ 'ਚ ਸ਼ਾਮਲ ਇਹ ਬੈਗ 'ਹਰਮੀਸ ਬਿਰਕਿੰਗ' ਨਾਂ ਦੇ ਇਕ ਬ੍ਰਾਂਡ ਦਾ ਹੈ। ਇਸ ਬੈਗ ਨੂੰ 'ਦਿ 2015 ਹਿਮਾਲਿਆ ਨਿਲੋਟਿਕਸ ਕ੍ਰੋਕੋਡਾਈਲ ਬਿਰਕਿੰਗ 35' ਨਾਂ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਕੀਮਤੀ ਬੈਗ ਦੀ ਨੀਲਾਮੀ ਲੰਡਨ ਸਥਿਤ ਕ੍ਰਿਸਟੀ ਨੀਲਾਮੀ ਘਰ 'ਚ ਹੋਈ। ਕ੍ਰਿਸਟੀ ਨੇ ਇਸ ਬੈਗ ਦੀ ਅੰਦਾਜ਼ਨ ਕੀਮਤ 70,000-90,000 ਪੌਂਡ (ਲਗਭਗ 61 ਲੱਖ ਤੋਂ 80 ਲੱਖ ਰੁਪਏ) ਰੱਖੀ ਸੀ।

Baljit Singh

This news is Content Editor Baljit Singh