ਚੀਨ ''ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਵੱਡਾ 5ਜੀ ਨੈੱਟਵਰਕ

10/31/2019 9:14:26 PM

ਗੈਜੇਟ ਡੈਸਕ—ਚੀਨ ਦੀਆਂ ਤਿੰਨ ਸਰਕਾਰੀ ਵਾਇਰਲੈਸ ਕੰਪਨੀਆਂ ਨੇ ਵੀਰਵਾਰ ਨੂੰ ਦੇਸ਼ ਦੇ 50 ਸ਼ਹਿਰਾਂ 'ਚ 5ਜੀ ਫੋਨ ਸਰਵਿਸ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੇਵਾ ਲਈ ਕੀਮਤ 18 ਡਾਲਰ ਪ੍ਰਤੀ ਮਹੀਨਾ ਰੱਖੀ ਗਈ ਹੈ। ਇਹ ਦੇਸ਼ ਦੇ ਤਕਨਾਲੋਜੀ ਪਾਵਰ ਬਣਾਉਣ ਦੀ ਦਿਸ਼ਾ 'ਚ ਇਕ ਵੱਡੀ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਹੈ, ਖਾਸਤੌਰ 'ਤੇ ਉਸ ਵੇਲੇ ਜਦ ਅਮਰੀਕਾ ਨਾਲ ਵਪਾਰ ਯੁੱਧ ਨੂੰ ਲੈ ਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਚਾਈਨਾ ਮੋਬਾਇਲ ਲਿਮਟਿਡ ਨੇ ਬੀਜਿੰਗ, ਸ਼ੰਘਾਈ ਅਤੇ ਸ਼ੇਨਜੇਨ ਸਮੇਤ 50 ਵੱਡੇ ਦੇਸ਼ਾਂ 'ਚ ਇਸ ਸੇਵਾ ਨੂੰ ਸ਼ੁਰੂ ਕਰ ਦਿੱਤਾ ਹੈ। ਉੱਥੇ ਮੁਕਾਬਲੇਬਾਜ਼ੀ ਕੰਪਨੀ ਚਾਈਨਾ ਟੈਲੀਕਾਮ ਕਾਰਪੋਰੇਸ਼ਨ ਅਤੇ ਚਾਈਨਾ ਯੂਨੀਕਾਮ ਹਾਂਗ ਕਾਂਗ ਲਿਮਟਿਡ ਨੇ ਵੀ ਤੁਲਨਾਤਮਕ ਦਰਾਂ ਨਾਲ ਆਪਣੀ ਸੇਵਾ ਨੂੰ ਸ਼ੁਰੂ ਕਰ ਦਿੱਤਾ ਹੈ।

ਆਪਰੇਟਰਾਂ ਨੇ ਅਗਲੇ ਸਾਲ ਨੈੱਟਵਰਕ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ। ਜੇਕਰ ਚੀਨ ਦੀ 5ਜੀ ਉਪਕਰਣ ਸਪਲਾਇਰ ਅਤੇ ਤਕਨਾਲੋਜੀ ਦੀ ਦਿੱਗਜ ਕੰਪਨੀ ਹੁਵਾਵੇਈ ਤਕਨਾਲੋਜੀਜ ਦੇ ਅਮਰੀਕਾ 'ਚ ਬਾਇਕਾਟ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਕੰਪਨੀਆਂ ਨੇ ਚੀਨ 'ਚ ਇਸ ਨੂੰ ਜਲਦੀ ਪੇਸ਼ ਕਰ ਦਿੱਤਾ। ਅਮਰੀਕਾ 'ਚ ਹੁਵਾਵੇਈ ਦੇ ਉਪਕਰਣਾਂ ਦਾ ਇਸਤੇਮਾਲ ਕੀਤੇ ਬਿਨਾਂ ਆਪਰੇਟਰਾਂ ਨੇ 5ਜੀ ਸਰਵਿਸ ਨੂੰ ਕੁਝ ਸ਼ਹਿਰਾਂ ਦੇ ਕੁਝ ਹਿੱਸਿਆਂ 'ਚ ਸ਼ੁਰੂ ਕਰ ਦਿੱਤਾ ਹੈ। ਉੱਥੇ, ਦੱਖਣੀ ਕੋਰੀਆ ਨੇ ਅਪ੍ਰੈਲ 'ਚ ਇਸ ਦੇ ਵਰਜ਼ਨ ਦੀ ਸ਼ੁਰੂਆਤ ਕੀਤੀ ਸੀ। ਪਰ ਆਪਣੀ ਵਿਸ਼ਾਲ ਆਬਾਦੀ ਅਤੇ ਕੰਪਨੀਆਂ ਦੁਆਰਾ ਕੀਤੇ ਗਏ ਨਿਵੇਸ਼ ਦੇ ਬਲ 'ਤੇ ਚੀਨ ਸਭ ਤੋਂ ਤੇਜ਼ੀ ਨਾਲ 5ਜੀ ਸੇਵਾ ਦਾ ਇਸਤੇਮਾਲ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਬਣ ਜਾਵੇਗਾ।

ਕੁਝ ਹੋਰ ਦੇਸ਼ਾਂ ਨੇ ਇਸ ਸਾਲ ਦੀ ਸ਼ੁਰੂਆਤ 'ਚ 5ਜੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਸਨ ਪਰ ਸ਼ੁੱਕਰਵਾਰ ਨੂੰ ਚੀਨ ਵਪਾਰਕ ਰੂਪ ਨਾਲ ਦੁਨੀਆ 'ਚ ਸਭ ਤੋਂ ਵੱਡਾ 5ਜੀ ਨੈੱਟਵਰਕ ਇਸਤੇਮਾਲ ਕਰਨ ਵਾਲਾ ਦੇਸ਼ ਬਣ ਜਾਵੇਗਾ। ਚੀਨ 'ਚ ਸਬਸਕਰਾਈਬਰਸ ਹੁਣ ਪਹਿਲਾਂ ਤੋਂ ਜ਼ਿਆਦਾ ਵੀਡੀਓ ਦੇਖਣ-ਭੇਜਣ ਦੀ ਸੁਵਿਧਾ ਨਾਲ ਆਨਲਾਈਨ ਗੇਮ ਖੇਡਣ, ਜ਼ਿਆਦਾ ਵਰਚੁਅਲ ਰਿਅਲਟੀ ਐਪਲੀਕੇਸ਼ਨ ਦਾ ਇਸਤੇਮਾਲ ਕਰ ਸਕਣਗੇ। ਇਸ ਤੋਂ ਇਲਾਵਾ ਮੋਬਾਇਲ ਵੀਡੀਓ ਕਾਫ੍ਰੇਂਸਿੰਗ ਵੀ ਪਹਿਲਾਂ ਤੋਂ ਬਿਹਤਰ ਤਰੀਕੇ ਨਾਲ ਇਸਤੇਮਾਲ ਕਰਨ ਦੀ ਸੁਵਿਧਾ ਹੋਵੇਗੀ। ਦੱਸ ਦੇਈਏ ਕਿ 5ਜੀ ਸੁਵਿਧਾ ਲਈ ਇਕ ਕਰੋੜ ਤੋਂ ਜ਼ਿਆਦਾ ਯੂਜ਼ਰਸ ਨੇ ਪਹਿਲਾਂ ਤੋਂ ਹੀ ਰਜਿਸਟਰੇਸ਼ਨ ਕਰਵਾ ਰੱਖਿਆ ਹੈ।

Karan Kumar

This news is Content Editor Karan Kumar