ਇੰਮੀਗ੍ਰੇਂਟਸ ਨੂੰ ਲੈ ਕੇ ਔਰਤ ਨੇ ਟਰੂਡੋ ''ਤੇ ਕੱਢੀ ਭੜਾਸ

08/21/2018 2:07:09 AM

ਕਿਊ — ਕੈਨੇਡਾ 'ਚ ਅਗਲੇ ਸਾਲ ਮਤਲਬ 2019 ਦੀਆਂ ਫੈਡਰਲ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੂਰੀ ਤਰ੍ਹਾਂ ਨਾਲ ਤਿਆਰ ਹਨ ਕਿਉਕਿ ਉਨ੍ਹਾਂ ਨੇ ਮੁੜ ਚੋਣਾਂ ਲੱੜਣ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਕਿਊਬਕ 'ਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਟਰੂਡੋ ਜਿੱਥੇ ਸਥਾਨਕ ਲੋਕਾਂ ਨੂੰ ਸੰਬੋਧਿਤ ਕਰਨ ਵਾਲੇ ਸਨ ਉਥੇ ਹੀ ਅਚਾਨਕ ਇਕ ਔਰਤ ਵੱਲੋਂ ਰਫਿਊਜ਼ੀਆਂ ਦੇ ਮੁੱਦੇ ਨੂੰ ਲੈ ਕੇ ਬੋਲਣ ਲੱਗੀ, ਉਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਊਬਕ 'ਚ ਰਹਿ ਰਹੇ ਰਫਿਊਜ਼ੀਆਂ ਲਈ ਕਿਉਂ ਨਹੀਂ ਕੁਝ ਰਹੀ। ਔਰਤ ਨੇ 146 ਮਿਲੀਅਨ ਡਾਲਰ ਰਫਿਊਜ਼ੀਆਂ 'ਤੇ ਖਰਚੇ ਜਾਣ ਬਾਰੇ 'ਤੇ ਗੱਲ ਕੀਤੀ ਪਰ ਟਰੂਡੋ ਵੱਲੋਂ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਔਰਤ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਊਬਕ ਵਾਸੀਆਂ ਲਈ ਵੀ ਕੁਝ ਨਹੀਂ ਕਰ ਰਹੀ।


ਟਰੂਡੋ ਨੇ ਇਸ ਬਾਰੇ ਇਕ ਬਿਆਨ 'ਚ ਆਖਿਆ ਕਿ ਹੇਟ ਸਪੀਚ ਨਾਲ ਅਤੇ ਵੰਡ ਪਾਉਣ ਨਾਲ ਕੈਨੇਡਾ ਦਾ ਭਲਾ ਨਹੀਂ ਹੋ ਸਕਦਾ। ਸਾਡਾ ਸੁਪਨਾ ਹੈ ਕਿ ਅਸੀਂ ਹਰੇਕ ਵਿਅਕਤੀ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰ ਸਕੀਏ। ਉਨ੍ਹਾਂ ਉਸ ਔਰਤ ਦੇ ਬਿਆਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਊਬਕ 'ਚ ਰਹਿ ਰਹੇ ਰਫਿਊਜ਼ੀਆਂ ਨੂੰ ਸੈਟਲ ਕਰਨ ਲਈ ਕੰਮ ਕਰ ਰਹੀ ਹੈ ਕਿਉਂਕਿ ਉਹ ਵੀ ਸਾਡੇ ਲਈ ਕੈਨੇਡੀਅਨ ਹੀ ਹਨ। ਟਰੂਡੋ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਕਿਊਬਕ ਨੂੰ ਪਹਿਲਾਂ ਵੀ ਰਫਿਊਜ਼ੀਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਰਫਿਊਜ਼ੀਆਂ ਦੇ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕਰ ਸਕੀਏ।