ਮਹਿਲਾ ਟੀਚਰ 13 ਸਾਲ ਦੇ ਵਿਦਿਆਰਥੀ ਨਾਲ ਕਰਦੀ ਸੀ ਗਲਤ ਕੰਮ, ਐਪ ''ਚ ਹੋਇਆ ਖੁਲਾਸਾ

07/15/2019 1:57:08 AM

ਵਾਸ਼ਿੰਗਟਨ - ਇਕ ਮਹਿਲਾ ਟੀਚਰ ਨੂੰ ਆਪਣੇ ਵਿਦਿਆਰਥੀ ਨਾਲ ਸਬੰਧ ਬਣਾਉਣ ਦੇ ਦੋਸ਼ 'ਚ 20 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਮਹਿਲਾ ਟੀਚਰ 'ਤੇ ਦੋਸ਼ ਹੈ ਕਿ ਉਹ 13 ਸਾਲ ਦੇ ਵਿਦਿਆਰਥੀ ਨੂੰ ਅਸ਼ਲੀਲ ਮੈਸੇਜ ਵੀ ਭੇਜਿਆ ਕਰਦੀ ਸੀ। ਇਸ ਮਾਮਲੇ ਦਾ ਖੁਲਾਸਾ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਇਕ ਐਪ ਦੇ ਜ਼ਰੀਏ ਕੀਤਾ ਹੈ। ਦੱਸ ਦਈਏ ਕਿ ਇਹ ਮਾਮਲਾ ਅਮਰੀਕਾ ਦੇ ਐਰੀਜ਼ੋਨਾ ਦਾ ਹੈ।
ਕੋਰਟ 'ਚ ਸੁਣਾਈ ਦੌਰਾਨ ਮਹਿਲਾ ਅਧਿਆਪਕ ਨੇ ਖੁਦ ਨੂੰ ਬੇਗੁਨਾਹ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਵਿਆਹੀ ਮਹਿਲਾ ਅਧਿਆਪਕ ਨੇ ਆਖਿਆ ਕਿ ਮੈਂ ਇਕ ਚੰਗੀ ਅਤੇ ਸੱਚੀ ਇਨਸਾਨ ਹਾਂ, ਮੈਂ ਗਲਤੀ ਕੀਤੀ ਅਤੇ ਇਸ ਦੇ ਲਈ ਮੈਨੂੰ ਕਾਫੀ ਅਫਸੋਸ ਵੀ ਹੈ। ਟੀਚਰ ਨੇ ਕੋਰਟ ਨੂੰ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਦਾ ਸਮਾਜ ਲਈ ਖਤਰਾ ਨਹੀਂ ਹਾਂ।
ਇਸ ਦੇ ਨਾਲ ਉਸ ਨੇ ਕੋਰਟ 'ਚ ਕਿਹਾ ਕਿ ਉਹ ਜੇਲ ਦੇ ਅੰਦਰ ਪੜਾਈ ਕਰਨਾ ਚਾਹੁੰਦੀ ਹੈ ਤਾਂ ਜੋਂ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਹ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕੇ। ਹਾਲਾਂਕਿ ਕੋਰਟ ਦੇ ਫੈਸਲੇ 'ਚ ਇਹ ਸ਼ਰਤ ਰੱਖੀ ਗਈ ਹੈ ਕਿ ਟੀਚਰ ਦੇ ਚੰਗੇ ਵਿਵਹਾਰ ਦੇ ਬਦਲੇ ਜੇਲ ਤੋਂ ਨਹੀਂ ਛੱਡਿਆ ਜਾਵੇਗਾ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਟੀਚਰ ਨੂੰ ਸੈਕਸ ਆਫੈਂਡਰ ਰਜਿਸਟਰ 'ਚ ਨਾਂ ਦਰਜ ਕਰਾਉਣਾ ਹੋਵੇਗਾ। ਮਹਿਲਾ ਟੀਚਰ ਨੂੰ ਮਾਰਚ 2018 'ਚ ਗ੍ਰਿਫਤਾਰ ਕਰ ਲਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਪੁੱਤਰ 'ਚ ਤਬਦੀਲੀ ਦੇਖੀ ਤਾਂ ਉਨ੍ਹਾਂ ਪੈਰੇਂਟਲ ਕੰਟਰੋਲ ਐਪ ਦੇ ਜ਼ਰੀਏ ਬੱਚੇ ਦੇ ਫੋਨ ਨੂੰ ਕਨੈਕਟ ਕਰ ਦਿੱਤਾ ਅਤੇ ਉਸ ਦੀ ਹਰ ਗਤੀਵਿਧੀਆਂ 'ਤੇ ਨਜ਼ਰ ਰੱਖਣ ਲੱਗੇ। ਐਪ ਦੇ ਜ਼ਰੀਏ ਹੀ ਪੈਰੇਂਟਸ ਨੂੰ ਵਿਦਿਆਰਥੀ ਅਤੇ ਟੀਚਰ ਵਿਚਾਲੇ ਹੋਣ ਵਾਲੀ ਇਤਰਾਜ਼ ਗੱਲਬਾਤ ਦੀ ਜਾਣਕਾਰੀ ਮਿਲੀ। ਪੁੱਛਗਿਛ ਤੋਂ ਬਾਅਦ ਬੱਚੇ ਨੇ ਟੀਚਰ ਨਾਲ ਜੁੜੀ ਹਰ ਜਾਣਕਾਰੀ ਉਨ੍ਹਾਂ ਨੂੰ ਦੱਸ ਦਿੱਤੀ ਅਤੇ ਸਬੰਧ ਬਣਾਉਣ ਦੀ ਗੱਲ ਵੀ ਮੰਨੀ।

Khushdeep Jassi

This news is Content Editor Khushdeep Jassi