ਇਮਾਰਤ ਦੀ 18ਵੀਂ ਮੰਜ਼ਲ ਤੋਂ ਔਰਤ ਨੇ ਮਾਰੀ ਛਾਲ ਪਰ ਫਿਰ ਵੀ ਬਚ ਗਈ ਜ਼ਿੰਦਾ

07/19/2017 3:45:40 PM

ਬੀਜਿੰਗ— ਬਹੁਤ ਸਾਰੇ ਲੋਕ ਪ੍ਰੇਸ਼ਾਨੀਆਂ ਤੋਂ ਹਾਰ ਕੇ ਆਤਮ-ਹੱਤਿਆ ਕਰਨ ਦਾ ਵਿਚਾਰ ਬਣਾ ਲੈਂਦੇ ਹਨ ਪਰ ਉਨ੍ਹਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਉਹ ਪੂਰੇ ਮਨ ਨਾਲ ਅਤੇ ਸ਼ਾਂਤੀ ਨਾਲ ਆਪਣੀਆਂ ਪ੍ਰੇਸ਼ਾਨੀਆਂ ਦਾ ਹੱਲ ਲੱਭ ਲੈਣ ਤਾਂ ਅਜਿਹਾ ਗਲਤ ਕਦਮ ਚੁੱਕਣ ਦੀ ਉਨ੍ਹਾਂ ਨੂੰ ਜ਼੍ਰ੍ਰੂਤ ਹੀ ਨਾ ਪਵੇਗੀ। ਆਤਮ—ਹੱਤਿਆ ਦਾ ਇਕ ਮਾਮਲਾ ਚੀਨ 'ਚ ਵੀ ਦੇਖਣ ਨੂੰ ਮਿਲਿਆ। ਚੀਨ ਦੇ ਸ਼ੈਂਨਡੋਂਗ ਸੂਬੇ ਵਿਚ ਆਤਮ ਹੱਤਿਆ ਕਰਨ ਲਈ ਇਖ ਔਰਤ ਨੇ ਇਮਾਰਤ ਦੀ 18ਵੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਪਰ ਫਿਰ ਵੀ ਉਹ ਮਰੀ ਨਹੀਂ।  ਘਟਨਾ 15 ਜੁਲਾਈ ਦੀ ਹੈ ।ਲਿਓਚੇਂਗ ਸ਼ਹਿਰ ਵਿਚ ਇੱਕ ਵਿਅਕਤੀ ਨੇ ਇਸ ਔਰਤ ਨੂੰ ਇਮਾਰਤ ਦੀ 18ਵੀ ਮੰਜ਼ਲ ਦੇ ਬਾਹਰ ਖੜ੍ਹੀ ਦੇਖ ਲਿਆ ਸੀ। ਉਹ ਸਮਝ ਗਿਆ ਕਿ ਉਹ ਕੀ ਕਰਨ ਜਾ ਰਹੀ ਹੈ? ਇਸ ਲਈ ਉਸ ਨੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। 
ਪੁਲਸ ਸਮਾਂ ਰਹਿੰਦੇ ਘਟਨਾ ਵਾਲੀ ਥਾਂ ਉੱਤੇ ਪਹੁੰਚੀ ਅਤੇ ਇੱਕ ਘੰਟੇ ਤੱਕ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹ ਨਾ ਮੰਨੀ ਅਤੇ ਇਮਾਰਤ ਤੋਂ ਛਾਲ ਮਾਰ ਦਿੱਤੀ । ਹਾਲਾਂਕਿ ਇਸੇ ਦੌਰਾਨ ਫਾਇਰਬਰਿਗੇਡ ਨੇ ਜ਼ਮੀਨ ਉੱਤੇ ਹਵਾ ਵਾਲਾ ਗੱਦਾ ਵਿਛਾ ਦਿੱਤਾ ਸੀ । ਉਹ ਸਿੱਧੀ ਇਸ ਗੱਦੇ ਉੱਤੇ ਜਾ ਡਿੱਗੀ । 


ਡਿੱਗਦੇ ਹੀ ਉਸ ਨੂੰ ਹਸਪਤਾਲ ਲੈ ਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ । ਉਸ ਦੇ ਚਿਹਰੇ ਉੱਤੇ ਕੁੱਝ ਸੱਟਾਂ ਲੱਗੀਆਂ ਹਨ,  ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਿਉਂ ਕੀਤੀ , ਫਿਲਹਾਲ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਪਰ ਇਸ ਅਣਜਾਣ ਵਿਅਕਤੀ ਨੇ ਜੋ ਕੀਤਾ ਸਭ ਉਸ ਦੀਆਂ ਸਿਫਤਾਂ ਕਰ ਰਹੇ ਹਨ।