ਲਾਪਤਾ ਪੱਤਰਕਾਰ ਮਾਮਲੇ 'ਚ ਕ੍ਰਾਊਂਨ ਪ੍ਰਿੰਸ ਨਾਲ ਜੁੜੇ ਸ਼ੱਕੀਆਂ ਦੇ ਤਾਰ

10/17/2018 10:31:15 PM

ਵਾਸ਼ਿੰਗਟਨ — ਸਾਊਦੀ ਅਰਬ ਦੇ ਮੰਨ-ਪ੍ਰਮੰਨੇ ਪੱਤਰਕਾਰ ਜਮਾਲ ਖਸ਼ੋਗੀ ਦੇ ਲਾਪਤਾ ਹੋਣ ਦੇ ਮਾਮਲੇ 'ਚ ਸ਼ੱਕੀ ਦੇ ਸਾਊਦੀ ਦੇ ਕ੍ਰਾਊਂਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਖਾਸ ਸੰਬੰਧ ਹਨ। 'ਦਿ ਨਿਊਯਾਰਕ ਟਾਈਮਜ਼' ਨੇ ਆਪਣੀ ਰਿਪੋਰਟ 'ਚ ਇਹ ਗੱਲ ਕਹੀ ਹੈ। ਅਖਬਾਰ ਨੇ ਆਪਣੀ ਰਿਪੋਰਟ 'ਚ ਆਖਿਆ ਕਿ 3 ਹੋਰ ਸ਼ੱਕੀਆਂ ਦਾ ਸੰਬੰਧ ਕ੍ਰਾਊਂਨ ਪ੍ਰਿੰਸ ਮੁਹੰਮਦ ਦੀ ਸੁਰੱਖਿਆ ਵਿਵਸਥਾ ਨਾਲ ਹੈ, ਉਥੇ 5ਵਾਂ ਇਕ ਫੋਰੈਂਸਿਕ ਡਾਕਟਰ ਹੈ।
'ਨਿਊਯਾਰਕ ਟਾਈਮਜ਼' ਦੀ ਇਸ ਰਿਪੋਰਟ ਨਾਲ ਮਿਲਦੀ ਜੁਲਦੀ ਰਿਪੋਰਟ 'ਦਿ ਵਾਸ਼ਿੰਗਟਨ ਪੋਸਟ' 'ਚ ਵੀ ਪ੍ਰਕਾਸ਼ਿਤ ਹੋਈ ਹੈ ਜਿਸ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਦਾਅਵੇ 'ਤੇ ਸ਼ੱਕ ਪੈਦਾ ਹੁੰਦਾ ਹੈ ਕਿ ਪੱਤਰਕਾਰ ਦੇ ਲਾਪਤਾ ਹੋਣ ਪਿੱਛੇ ਹਮਲਾਵਰਾਂ ਦਾ ਹੱਥ ਹੋ ਸਕਦਾ ਹੈ। ਸਾਊਦੀ ਨਾਗਰਿਕ ਖਸ਼ੋਗੀ ਕਿੰਗ ਸਲਮਾਨ ਦੇ ਪੁੱਤਰ ਕ੍ਰਾਊਂਨ ਪਿੰ੍ਰਸ ਦੀਆਂ ਨੀਤੀਆਂ ਦੇ ਸ਼ਖਤ ਵਿਰੋਧੀ ਰਹੇ ਹਨ। ਉਨ੍ਹਾਂ ਦਾ ਵਿਆਹ ਹੋਣ ਵਾਲਾ ਸੀ ਅਤੇ ਉਹ ਉਸ ਨਾਲ ਜੁੜੇ ਕੁਝ ਦਸਤਾਵੇਜ ਲੈਣ ਲਈ 2 ਅਕਤੂਬਰ ਨੂੰ ਇਸਤਾਨਬੁਲ 'ਚ ਸਾਊਦੀ ਵਣਜ ਦੂਤਘਰ ਗਏ ਸਨ ਅਤੇ ਇਸ ਤੋਂ ਬਾਅਦ ਹੀ ਲਾਪਤਾ ਹਨ। ਤੁਰਕੀ ਦੇ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਮੁਤਾਬਕ 15 ਸਾਊਦੀ ਅਧਿਕਾਰੀਆਂ ਦੀ ਇਕ ਵਿਸ਼ੇਸ਼ ਟੀਮ ਨੇ ਖਸ਼ੋਗੀ ਦੀ ਹੱਤਿਆ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਇਸ ਕੰਮ ਲਈ ਇਸਤਾਨਬੁਲ ਭੇਜਿਆ ਗਿਆ ਸੀ। ਉਥੇ ਰਿਆਦ ਦਾ ਆਖਣਾ ਹੈ ਕਿ ਪੱਤਰਕਾਰ ਵਣਜ ਦੂਤਘਰ ਤੋਂ ਸੁਰੱਖਿਅਤ ਨਿਕਲਿਆ ਸੀ।
'ਦਿ ਨਿਊਯਾਰਕ ਟਾਈਮਜ਼' ਨੇ ਆਪਣੀ ਰਿਪੋਰਟ 'ਚ ਆਖਿਆ ਕਿ ਉਸ ਨੇ ਪਤਾ ਲਗਾਇਆ ਹੈ ਕਿ ਉਨ੍ਹਾਂ 15 ਅਧਿਕਾਰੀਆਂ 'ਚੋਂ 9 ਅਧਿਕਾਰੀ ਸਾਊਦੀ ਸੁਰੱਖਿਆ ਸੇਵਾਵਾਂ, ਫੌਜ ਅਤੇ ਸਰਕਾਰੀ ਮੰਤਰਾਲਿਆਂ 'ਚ ਕੰਮ ਕਰਦੇ ਸਨ। ਰਿਪੋਰਟ 'ਚ ਕਿਹਾ ਗਿਆ ਕਿ ਇਕ ਸ਼ੱਕੀ ਮਾਹਿਰ ਅਬਦੁਲ ਅਜੀਜ ਮੁਤਰੇਬ 2007 'ਚ ਲੰਡਨ 'ਚ ਸਾਊਦੀ ਦੂਤਘਰ 'ਚ ਰਾਜਦੂਤ ਸਨ। ਕ੍ਰਾਊਂਨ ਪ੍ਰਿੰਸ ਮੁਹੰਮਦ ਸਲਮਾਨ ਦੀ ਹਾਲ ਹੀ 'ਚ ਵਿਦੇਸ਼ੀ ਯਾਤਰਾ ਦੌਰਾਨ ਉਹ ਉਨ੍ਹਾਂ ਦੇ ਨਾਲ ਜਾਂ ਦੋਹਾਂ ਦੀਆਂ ਵੱਖ-ਵੱਖ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਅਖਬਾਰ ਪੱਤਰ ਨੇ ਕਿਹਾ ਕਿ 3 ਸ਼ੱਕੀ ਅਬਦੁਲ ਅਜੀਜ਼ ਮੁਹੰਮਦ ਅਲ ਹਾਸਾਵੀ, ਥਾਰ ਗਾਲਿਬ ਅਲ ਹਰਾਬੀ ਅਤੇ ਮੁਹੰਮਦ ਸਾਦ ਅਲਜਾਹਰਾਨੀ ਹੈ। 5ਵਾਂ ਸ਼ੱਕੀ ਅਟਾਪਸੀ ਮਾਹਿਰ ਸਾਲੇਹ ਅਲ ਤੁਬੈਗੀ ਹੈ। ਰਿਪੋਰਟ 'ਚ ਆਖਿਆ ਗਿਆ ਕਿ ਪੰਜਾਂ ਦੇ ਸੰਬੰਧ ਕਿਸੇ ਨਾ ਕਿਸੇ ਪ੍ਰਕਾਰ ਦੇ ਉੱਚ ਅਧਿਕਾਰੀ ਨਾਲ ਹਨ।