WHO ਨੇ ਕੀਤਾ ਵੱਡਾ ਖੁਲਾਸਾ, ਹਵਾ ਪ੍ਰਦੂਸ਼ਣ ਨਾਲ ਹਰ ਸਾਲ 70 ਲੱਖ ਲੋਕਾਂ ਦੀ ਜਾਂਦੀ ਹੈ ਜਾਨ

09/24/2021 4:49:52 PM

ਇੰਟਰਨੈਸ਼ਨਲ ਡੈਸਕ-ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਆਪਣੀ ਇਕ ਰਿਪੋਰਟ ’ਚ ਖੁਲਾਸਾ ਕੀਤਾ ਹੈ ਕਿ ਹਵਾ ਪ੍ਰਦੂਸ਼ਣ ਹੁਣ ਮਨੁੱਖੀ ਜੀਵਨ ਲਈ ਸਭ ਤੋਂ ਵੱਡੇ ਵਾਤਾਵਰਣੀ ਖਤਰਿਆਂ ’ਚੋਂ ਇਕ ਹੈ, ਜਿਸ ਨਾਲ ਹਰ ਸਾਲ 70 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀ ਬੀਮਾਰੀ ਦਾ ਬੋਝ ਮਾੜੀ ਖੁਰਾਕ ਤੇ ਸਿਗਰਟਨੋਸ਼ੀ ਦੇ ਬਰਾਬਰ ਹੈ। ਸੰਗਠਨ ਦਾ ਦਾਅਵਾ ਹੈ ਕਿ ਇਸ ਤੋਂ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਨੇ 15 ਸਾਲਾਂ ਬਾਅਦ ਆਪਣੇ ਦਿਸ਼ਾ-ਨਿਰਦੇਸ਼ਾਂ ’ਚ ਕੁਝ ਵੱਡੇ ਬਦਲਾਅ ਕੀਤੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਨਿਊਯਾਰਕ ’ਚ ਆਯੋਜਿਤ ਸੰਯੁਕਤ ਰਾਸ਼ਟਰ ਮਹਾਸਭਾ ’ਚ ਇਹ ਸਾਲ ਦੇ ਸਭ ਤੋਂ ਵੱਡੇ ਅਤੇ ਪ੍ਰਮੁੱਖ ਵਿਸ਼ਿਆਂ ’ਚੋਂ ਇੱਕ ਹੈ। ਭਾਰਤ ’ਚ ਸਾਲ 2009 ’ਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ’ਤੇ ਕੰਮ ਚੱਲ ਰਿਹਾ ਹੈ, ਜਿਸ ਕਰਕੇ ਸਰਕਾਰ ਵੱਲੋਂ ਇਸ ਨੂੰ ਅਗਲੇ ਸਾਲ ਤੱਕ ਬਦਲਣ ਦਾ ਟੀਚਾ ਰੱਖਿਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਕਾਰਨ ਹਰ ਸਾਲ ਲੱਗਭਗ 70 ਲੱਖ ਲੋਕ ਆਪਣੀਆਂ ਜਾਨ ਗੁਆਉਂਦੇ ਹਨ।

ਇਹ ਵੀ ਪੜ੍ਹੋ : ਬਰਮਿੰਘਮ : ਹਥਿਆਰਾਂ ਲਈ ਮਾਰੇ ਛਾਪੇ ਦੌਰਾਨ ਪੁਲਸ ਨੂੰ ਮਿਲਿਆ ਭੰਗ ਦਾ ਵਿਸ਼ਾਲ ਫਾਰਮ

ਵਿਸ਼ਵ ਸਿਹਤ ਸੰਗਠਨ ਅਨੁਸਾਰ ਹਵਾ ਪ੍ਰਦੂਸ਼ਣ ਦੇ ਪ੍ਰਭਾਵ ਵਿਸ਼ਵ ਦੇ ਵੱਡੇ ਹਿੱਸਿਆਂ ’ਚ ਦੇਖੇ ਜਾ ਰਹੇ ਹਨ, ਜਿਸ ਕਾਰਨ ਲੋਕ ਪ੍ਰਦੂਸ਼ਿਤ ਹਵਾ ’ਚ ਰਹਿਣ ਲਈ ਮਜਬੂਰ ਹੋ ਰਹੇ ਹਨ। ਡਬਲਯੂ. ਐੱਚ. ਓ. ਯੂਰਪ ਦੇ ਪ੍ਰੋਗਰਾਮ ਮੈਨੇਜਰ ਡੋਰੋਟਾ ਜਾਰੋਸਿਨਸਕਾ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਸੰਪਰਕ ’ਚ ਆਉਣ ਨਾਲ 7 ਮਿਲੀਅਨ ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ ਅਤੇ ਹਰ ਸਾਲ ਲੱਖਾਂ ਲੋਕਾਂ ਦੀ ਸਿਹਤ ’ਤੇ ਅਸਰ ਪਵੇਗਾ। ਡਬਲਯੂ.ਐੱਚ.ਓ. ਦੇ ਅਨੁਸਾਰ ਵਿਸ਼ਵ ਦੀ ਲੱਗਭਗ 90 ਫੀਸਦੀ ਆਬਾਦੀ ਅਤੇ ਦੱਖਣੀ ਏਸ਼ੀਆ ਦੀ ਸਮੁੱਚੀ ਆਬਾਦੀ ਪ੍ਰਦੂਸ਼ਿਤ ਵਾਤਾਵਰਣ ’ਚ ਰਹਿਣ ਲਈ ਮਜਬੂਰ ਹੈ। ਇਸ ਦੇ ਨਾਲ ਹੀ ਮੌਤ ਦਾ ਸਭ ਤੋਂ ਵੱਡਾ ਕਾਰਨ ਪੀ.ਐੱਮ. 2.5 ਕਣ ਹੈ। ਇਹ 80 ਫੀਸਦੀ ਮੌਤਾਂ ਦਾ ਕਾਰਨ ਹੈ। ਇਸ ਕਣ ਦੇ ਕਾਰਨ ਸਾਹ ਲੈਣ ’ਚ ਤਕਲੀਫ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਪੂਰੀ ਦੁਨੀਆ ਦੀ ਲੱਗਭਗ 90 ਫੀਸਦੀ ਆਬਾਦੀ ਅਤੇ ਸਾਊਥ ਏਸ਼ੀਆ ਦੀ ਪੂਰੀ ਆਬਾਦੀ ਪ੍ਰਦੂਸ਼ਿਤ ਵਾਤਾਵਰਣ ’ਚ ਰਹਿ ਰਹੀ ਹੈ। ਇਸ ਦੇ ਨਾਲ ਹੀ ਮੌਤ ਦਾ ਸਭ ਤੋਂ ਵੱਡਾ ਕਾਰਨ ਪੀ.ਐੱਮ. 2.5 ਕਣ ਹੈ। ਇਸ ਕਣ ਕਰਕੇ ਸਾਹ ਲੈਣ ’ਚ ਮੁਸ਼ਕਿਲ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Manoj

This news is Content Editor Manoj