500 ਚੀਜ਼ਾਂ ਨਾਲ ਮਿਲ ਕੇ ਬਣੇਗੀ ਵੈਕਸੀਨ, ਇਸ 'ਚ ਸ਼ਾਰਕ ਦੇ ਲਿਵਰ ਦਾ ਤੇਲ ਵੀ ਸ਼ਾਮਲ

11/19/2020 3:42:06 AM

ਵਾਸ਼ਿੰਗਟਨ - ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨ ਲਈ ਦੁਨੀਆ ਭਰ ਵਿਚ ਵੈਕਸੀਨ 'ਤੇ ਸਟੱਡੀ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਦਵਾਈ ਕੰਪਨੀ ਮਾਡਰਨਾ ਨੇ ਐਲਾਨ ਕੀਤਾ ਕਿ ਉਸ ਨੇ ਵੈਕਸੀਨ ਤਿਆਰ ਕਰ ਲਈ ਹੈ, ਜਿਹੜੀ ਕਿ 94.5 ਫੀਸਦੀ ਤੱਕ ਵਾਇਰਸ ਨੂੰ ਖਤਮ ਕਰਨ ਵਿਚ ਕਾਰਗਰ ਹੈ। ਉਥੇ, ਬੀਤੇ ਹਫਤੇ ਦਵਾਈ ਕੰਪਨੀ ਫਾਈਜ਼ਰ ਨੇ ਵੀ ਵੈਕਸੀਨ ਤਿਆਰ ਕਰਨ ਦੀ ਜਾਣਕਾਰੀ ਦਿੱਤੀ ਸੀ। ਪਰ ਇਨ੍ਹਾਂ ਦਾਅਵਿਆਂ ਵਿਚਾਲੇ ਮੈਡੀਕਲ ਮਾਹਿਰਾਂ ਦਾ ਆਖਣਾ ਹੈ ਕਿ ਵੈਕਸੀਨ ਵਿਚ ਸ਼ਾਰਕ ਮੱਛਲੀ ਦੇ ਲਿਵਰ ਦਾ ਤੇਲ, ਇਕ ਖਾਸ ਦਰੱਖਤ ਦੀ ਛਾਲ, ਰੇਤ ਜਿਹੀਆਂ 500 ਚੀਜ਼ਾਂ ਦਾ ਇਸਤੇਮਾਲ ਹੋਣਾ ਹੈ, ਪਰ ਇਨ੍ਹਾਂ ਦੀ ਉਪਲੱਬਧਤਾ ਦਾ ਸੰਕਟ ਹੈ। 

ਲੰਡਨ ਦੇ ਇੰਪੀਰੀਅਲ ਕਾਲਜ ਵਿਚ ਵੈਕਸੀਨ ਬਣਾਉਣ ਵਿਚ ਲੱਗੀ ਟੀਮ ਦੇ ਪ੍ਰਮੁੱਖ ਪ੍ਰੋ. ਰਾਬਿਨ ਸ਼ਟਾਕ ਆਖਦੇ ਹਨ ਕਿ ਅਸੀਂ ਨਹੀਂ ਜਾਣਦੇ ਕਿ ਵੈਕਸੀਨ ਲੋਕਾਂ ਨੂੰ ਕਦੋਂ ਤੱਕ ਸੁਰੱਖਿਅਤ ਰੱਖੇਗੀ। ਜੇਕਰ ਇਕ ਵੈਕਸੀਨ ਮਾਰਕਿਟ ਵਿਚ ਆ ਵੀ ਜਾਂਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਰਿਆਂ ਲਈ ਠੀਕ ਸਾਬਿਤ ਹੋਵੇ।

ਤੇਲ ਲਈ ਜ਼ਿਆਦਾ ਸ਼ਾਰਕ ਮਾਰੀਆਂ ਜਾਣਗੀਆਂ
ਵੈਕਸੀਨ ਲਈ ਜ਼ਰੂਰੀ ਤੱਤਾਂ ਵਿਚੋਂ ਇਕ ਸ਼ਾਰਕ ਦੇ ਲਿਵਰ ਵਿਚ ਮਿਲਣ ਵਾਲਾ ਤੇਲ ਹੈ, ਜੋ ਫਲੂ ਦੀ ਵੈਕਸੀਨ ਵਿਚ ਇਸਤੇਮਾਲ ਹੁੰਦਾ ਹੈ। ਕੰਜਰਵੇਸ਼ਨ ਗਰੁੱਪ ਮੰਨਦੇ ਹਨ ਕਿ ਲਗਾਤਾਰ ਘੱਟ ਹੋ ਰਹੀ ਸ਼ਾਰਕ ਦੀ ਡਿਮਾਂਡ ਵਧੇਗੀ। ਇਨ੍ਹਾਂ ਨੂੰ ਵੱਡੀ ਗਿਣਤੀ ਵਿਚ ਮਾਰਿਆ ਜਾਵੇਗਾ।

ਛਾਲ ਕਿਵੇਂ ਮਿਲੇਗੀ
ਨੋਵਾਵੈਕਸ ਦੀ ਵੈਕਸੀਨ ਵਿਚ ਕਵੀਲਾਜ਼ਾ ਸਪੋਨਾਰੀਆ ਦਰੱਖਤ ਦੀ ਛਾਲ ਲੱਗਣੀ ਹੈ। ਇਸ ਵਿਚ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਾਲੇ ਗੁਣ ਹਨ। ਇਹ ਦਰੱਖਤ ਫਿਲਹਾਲ ਸੋਕੇ ਦੀ ਲਪੇਟ ਵਿਚ ਹਨ ਅਤੇ ਇਨ੍ਹਾਂ ਦੀ ਛਾਲ ਵੀ ਸਾਲ ਦੇ ਖਾਸ ਮਹੀਨਿਆਂ ਵਿਚ ਹੀ ਲਾਈ ਜਾ ਸਕਦੀ ਹੈ।

ਵੈਕਸੀਨ ਲਈ ਸ਼ੀਸੀਆਂ ਦਾ ਸੰਕਟ ਵੀ
ਵੈਕਸੀਨ ਦੇ ਲਈ ਫਾਇਰੈਕਸ ਸ਼ੀਸ਼ੀਆਂ ਬੋਰੋਸਿਲੀਕੇਟ ਗਲਾਸ ਨਾਲ ਬਣਦੀਆਂ ਹਨ, ਉਨ੍ਹਾਂ ਦੀ ਗਿਣਤੀ ਵੀ ਘੱਟ ਹੈ। ਸਾਇੰਟਿਫਿਕ ਐਡਵਾਇਜ਼ਰੀ ਗਰੁੱਪ ਆਫ ਐਮਰਜੰਸੀ ਦੇ ਮੈਂਬਰ ਸਰ ਜਾਨ ਬੇਲ ਕਹਿੰਦੇ ਹਨ ਕਿ ਸਿਰਫ 20 ਕਰੋੜ ਸ਼ੀਸ਼ੀਆਂ ਹਨ, ਜਿਨ੍ਹਾਂ ਦਾ ਇਸਤੇਾਲ ਹੋ ਰਿਹਾ ਹੈ।


Khushdeep Jassi

Content Editor

Related News