ਅਮਰੀਕਾ ''ਨਾਟੋ'' ਬਜਟ ''ਚ ਆਪਣੇ ਯੋਗਦਾਨ ਨੂੰ ਕਰੇਗਾ ਘੱਟ

11/28/2019 10:14:33 PM

ਬ੍ਰਸੈਲਸ - ਅਮਰੀਕਾ ਨਾਟੋ ਦੇ ਸੰਚਾਲਨ ਬਜਟ 'ਚ ਆਪਣੇ ਯੋਗਦਾਨ ਨੂੰ ਘੱਟ ਕਰੇਗਾ ਜਦਕਿ ਜਰਮਨੀ ਆਪਣੀ ਹਿੱਸੇਦਾਰੀ 'ਚ ਇਜ਼ਾਫਾ ਕਰੇਗਾ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਠਜੋੜ ਅਗਲੇ ਹਫਤੇ ਹੋਣ ਵਾਲੇ ਸ਼ਿਖਰ ਸੰਮੇਲਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ 'ਚ ਹੈ। ਟਰੰਪ ਨੇ ਅਮਰੀਕਾ 'ਤੇ ਬੋਝ ਪਾਉਣ ਲਈ ਯੂਰਪੀ ਦੇਸ਼ਾਂ ਦੀ ਵਾਰ-ਵਾਰ ਨਿੰਦਾ ਕੀਤੀ ਹੈ, ਖਾਸ ਕਰਕੇ ਜਰਮਨੀ ਦੀ।

ਯੂਰਪ 'ਚ ਜਰਮਨੀ ਦੀ ਅਰਥ-ਵਿਵਸਥਾ ਕਾਫੀ ਮਜ਼ਬੂਤ ਹੈ। ਨਾਟੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗਠਜੋੜ ਦੇ ਸਾਰੇ ਮੈਂਬਰ ਖਰਚ ਸਾਂਝਾ ਕਰਨ ਲਈ ਨਵੇਂ ਫਾਰਮੂਲੇ 'ਤੇ ਸਹਿਮਤ ਹੋਏ ਹਨ। ਨਵੇਂ ਫਾਰਮੂਲੇ ਦੇ ਤਹਿਤ ਯੂਰਪੀ ਦੇਸ਼ ਅਤੇ ਕੈਨੇਡਾ ਦਾ ਯੋਗਦਾਨ ਵਧੇਗਾ ਅਤੇ ਅਮਰੀਕਾ ਬਜਟ 'ਚ ਆਪਣੇ ਹਿੱਸੇ ਨੂੰ ਘੱਟ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਗਠਜੋੜ ਦੇ ਪ੍ਰਤੀ ਹੋਰ ਉਚਿਤ ਬੋਝ ਸਾਂਝਾ ਕਰਨ ਦੇ ਪ੍ਰਤੀ ਮੈਂਬਰ ਦੇਸ਼ਾਂ ਨੇ ਅਹਿਮ ਵਚਨਬੱਧਤਾ ਜਤਾਈ ਹੈ। ਅਮਰੀਕਾ ਫਿਲਹਾਲ ਨਾਟੋ ਬਜਟ 'ਚ 22.1 ਫੀਸਦੀ ਦਾ ਯੋਗਦਾਨ ਦਿੰਦਾ ਹੈ, ਜਦਕਿ ਜਰਮਨੀ ਦੀ ਹਿੱਸੇਦਾਰੀ 14.8 ਫੀਸਦੀ ਹੈ। ਇਹ ਹਰੇਕ ਦੇਸ਼ ਦੀ ਰਾਸ਼ਟਰੀ ਆਮਦਨ ਦੇ ਆਧਾਰ 'ਤੇ ਤੈਅ ਕੀਤੇ ਗਏ ਫਾਰਮੂਲੇ ਦੇ ਤਹਿਤ ਹੁੰਦਾ ਹੈ। ਨਵੇਂ ਸਮਝੌਤੇ ਦੇ ਤਹਿਤ, ਅਮਰੀਕਾ ਕੁਲ ਬਜਟ 'ਚ ਆਪਣੇ ਯੋਗਦਾਨ ਘੱਟ ਕਰਕੇ 16.35 ਫੀਸਦੀ ਕਰੇਗਾ ਜਦਕਿ ਜਰਮਨੀ ਅਤੇ ਹੋਰ ਮੈਂਬਰ ਦੇਸ਼ ਆਪਣੇ ਯੋਗਦਾਨ 'ਚ ਇਜ਼ਾਫਾ ਕਰਨਗੇ। ਦੱਸ ਦਈਏ ਕਿ ਨਾਟੋ 'ਚ 29 ਮੈਂਬਰ ਦੇਸ਼ ਹਨ। ਹਾਲਾਂਕਿ ਫਰਾਂਸ ਨੇ ਨਵੇਂ ਸਮਝੌਤਿਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਅਤੇ ਆਖਿਆ ਕਿ ਇਹ ਅਮਰੀਕਾ ਅਤੇ ਜਰਮਨੀ ਵਿਚਾਲੇ ਹੋਇਆ। ਉਥੇ ਹੀ ਇਹ ਸਮਝੌਤਾ ਕਰਨ ਤੋਂ ਪਹਿਲਾਂ ਮੈਂਬਰ ਦੇਸ਼ਾਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ।


Khushdeep Jassi

Content Editor

Related News