ਅਮਰੀਕਾ ਭਵਿੱਖ ''ਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨਾ ਚਾਹੁੰਦੈ

06/10/2020 11:40:30 AM

ਨਿਊਯਾਰਕ— ਅਮਰੀਕਾ ਨੇ 2023 ਤੋਂ ਸ਼ੁਰੂ ਹੋ ਰਹੇ ਆਈ. ਸੀ. ਸੀ.ਦੇ ਪ੍ਰੋਗਰਾਮ ਚੱਕਰ ਵਿਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਇੱਛਾ ਜਤਾਈ ਹੈ। ਇਸ ਦੇਸ਼ ਵਿਚ ਭਾਰਤੀ ਉਪ ਮਹਾਦੀਪ ਦੇ ਪ੍ਰਵਾਸੀ ਵੱਡੀ ਗਿਣਤੀ ਵਿਚ ਰਹਿੰਦੇ ਹਨ, ਜਿਸ ਨਾਲ ਉਸ ਨੂੰ ਉਮੀਦ ਹੈ ਕਿ ਸਟੇਡੀਅਮ ਖਚਾਖਚ ਭਰੇ ਰਹਿਣਗੇ।
ਅਮਰੀਕਾ ਨੇ 1994 ਵਿਚ ਫੀਫਾ ਵਿਸ਼ਵ ਕੱਪ ਦਾ ਆਯੋਜਨ ਤਦ ਕੀਤਾ ਸੀ ਜਦੋਂ ਫੁੱਟਬਾਲ ਦੀ ਪ੍ਰਸਿੱਧੀ ਬੇਸਬਾਲ, 'ਅਮਰੀਕੀਨ ਫੁੱਟਬਾਲ' ਅਤੇ ਬਾਸਕਟਬਾਲ ਦੀ ਕਾਫੀ ਘੱਟ ਸੀ। ਇਸ ਤੋਂ ਬਾਅਦ ਵੀ ਲਗਭਗ 35 ਲੱਖ ਲੋਕਾਂ ਨੇ ਇਸ ਵਿਸ਼ਵ ਕੱਪ ਦੇ ਮੈਚਾਂ  ਨੂੰ ਸਟੇਡੀਅਮ ਆ ਕੇ ਦੇਖਿਆ ਸੀ। ਬੀ. ਬੀ.ਸੀ. ਸਪੋਰਟਸ ਨੇ ਅਮਰੀਕੀ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਯਾਨ ਹਿਗਿੰਸ ਦੇ ਹਵਾਲੇ ਨਾਲ ਦੱਸਿਆ, ''ਜੇਕਰ ਅਮਰੀਕਾ ਵਿਚ ਵਿਸ਼ਵ ਕੱਪ (ਟੀ-20) ਖੇਡਿਆ ਜਾਵੇ ਤਾਂ ਹਰ ਸਟੇਡੀਅਮ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਵੇਗਾ।''

ਫਲੋਰਿਡਾ ਦੇ ਫੋਰਟ ਲਾਡਰਹਿਲ ਸਥਿਤ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਨੇ 6 ਵਨ ਡੇ ਤੇ 10 ਟੀ-20 ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ। ਇੱਥੇ ਅਗਸਤ ਵਿਚ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੀ-20 ਮੈਚ ਖੇਡੇ ਗਏ ਸਨ। ਭਾਰਤ ਨੇ ਵੀ ਫਲੋਰਿਡਾ ਵਿਚ ਦਰਸ਼ਕਾਂ  ਨਾਲ ਖਚਾਖਚ ਭਰੇ ਸਟੇਡੀਅਮ ਵਿਚ ਵੈਸਟਇੰਡੀਜ਼ ਵਿਰੁੱਧ ਇਕ ਟੀ-20 ਕੌਮਾਂਤਰੀ ਮੈਚ ਖੇਡਿਆ ਸੀ। ਆਈ.ਸੀ.ਸੀ.ਦੇ ਸਾਬਕਾ ਅਧਿਕਾਰੀ ਹਿਗਿੰਸ ਦਾ ਮੰਨਣਾ ਹੈ ਕਿ ਗੈਰ-ਪੰਰਾਪਰਿਕ ਸਥਾਨ 'ਤੇ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਬਹੁਤ ਹੀ ਦਿਲਚਸਪੀ ਪੈਦਾ ਕਰੇਗਾ।

Ranjit

This news is Content Editor Ranjit