ਅਮਰੀਕਾ ਨੇ ਪਾਕਿਸਤਾਨ ''ਚ ਲਾਪਤਾ ਹੋਏ ਵਰਕਰਾਂ ਨੂੰ ਲੈ ਕੇ ਜ਼ਾਹਰ ਕੀਤੀ ਚਿੰਤਾ

01/13/2017 12:28:15 PM

ਵਾਸ਼ਿੰਗਟਨ— ਅਮਰੀਕਾ ਨੇ ਹਾਲ ਦੇ ਹਫਤਿਆਂ ''ਚ ਪਾਕਿਸਤਾਨ ਤੋਂ ਲੇਖਕਾਂ ਅਤੇ ਵਰਕਰਾਂ ਦੇ ਲਾਪਤਾ ਹੋਣ ਦੀ ਖਬਰ ''ਤੇ ਚਿੰਤਾ ਜ਼ਾਹਰ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਉੱਪ ਬੁਲਾਰੇ ਮਾਰਕ ਟੋਨਰ ਨੇ ਆਪਣੇ ਪੱਤਰਕਾਰ ਸੰਮੇਲਨ ''ਚ ਕਿਹਾ, ''''ਅਸੀਂ ਇਸ ਖਬਰ ਤੋਂ ਚਿੰਤਾ ਵਿਚ ਹਾਂ ਕਿ ਕਈ ਪਾਕਿਸਤਾਨੀ ਲੇਖਕ ਅਤੇ ਵਰਕਰ ਲਾਪਤਾ ਹਨ। ਅਸੀਂ ਸਥਿਤੀ ''ਤੇ ਲਗਾਤਾਰ ਨਜ਼ਰ ਰੱਖ ਰਹੇਗਾ।''''
ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਉਸ ਐਲਾਨ ਦਾ ਸੁਆਗਤ ਕੀਤਾ ਹੈ, ਜਿਸ ''ਚ ਲਾਪਤਾ ਹੋਏ ਇਕ ਵਰਕਰ ਸਲਮਾਨ ਹੈਦਰ ਦੇ ਸੰਬੰਧ ''ਚ ਜਾਂਚ ਕਰਾਉਣ ਦੀ ਗੱਲ ਕਹੀ ਹੈ। ਟੋਨਰ ਨੇ ਕਿਹਾ, ''''ਅਸੀਂ ਇਸ ਗੱਲ ਦੀ ਵੀ ਸ਼ਲਾਘਾ ਕਰਦੇ ਹਾਂ ਕਿ ਪਾਕਿਸਤਾਨੀ ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰਾਂ ਨੇ ਇਸ ਗੱਲ ''ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਲਾਪਤਾ ਹੋਏ ਚਾਰੋਂ ਵਰਕਰਾਂ ਲਈ ਜਾਂਚ ਦੀ ਮੰਗ ਕੀਤੀ ਹੈ।'''' 
ਦੱਸਣ ਯੋਗ ਹੈ ਕਿ ਪਾਕਿਸਤਾਨ ''ਚ ਹਾਲ ਦੀ ਹਫਤਿਆਂ ''ਚ 5 ਵਰਕਰ ਲਾਪਤਾ ਹੋ ਗਏ ਹਨ, ਜਿਸ ਨੂੰ ਲੈ ਕੇ ਅਮਰੀਕਾ ਚਿੰਤਤ ਹੈ। ਓਧਰ ਮਾਰਕ ਟੋਨਰ ਨੇ ਕਿਹਾ, ''''ਅਸੀਂ ਪ੍ਰਗਟਾਵੇ ਦੀ ਆਜ਼ਾਦੀ ਦਾ ਆਦਰ ਕਰਦੇ ਹਾਂ। ਵਰਕਰਾਂ ਦੇ ਲਾਪਤਾ ਹੋਣ ਨੂੰ ਲੈ ਕੇ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਪਾਕਿਸਤਾਨ ''ਚ ਸਥਿਤੀ ''ਤੇ ਲਗਾਤਾਰ ਨਜ਼ਰ ਰੱਖਾਂਗੇ।''''

Tanu

This news is News Editor Tanu