ਅਮਰੀਕਾ ਪ੍ਰਭਾਵਸ਼ਾਲੀ ਤਰੀਕੇ ਨਾਲ ਈਰਾਨ ''ਤੇ ਹੋਰ ਦਬਾਅ ਬਣਾਵੇਗਾ

04/23/2019 12:13:06 AM

ਵਾਸ਼ਿੰਗਟਨ - ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਈਰਾਨੀ ਸਰਕਾਰ 'ਤੇ ਦਬਾਅ ਬਣਾਉਣ ਦੇ ਅਭਿਆਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੇਜ਼ ਕਰੇਗਾ ਅਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਈਰਾਨ ਦੇ ਨੇਤਾ 'ਵਿਨਾਸ਼ਕਾਰੀ ਵਿਵਹਾਰ' ਬਦਲ ਨਹੀਂ ਲੈਂਦੇ, ਆਪਣੇ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਨਾ ਕਰਨ ਲੱਗਦੇ ਅਤੇ ਗੱਲਬਾਤ ਲਈ ਮੇਜ਼ ਨਹੀਂ ਬੈਠ ਜਾਂਦੇ।
ਪੋਂਪੀਓ ਦੀ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਸ ਐਲਾਨ ਤੋਂ ਬਾਅਦ ਆਈ ਹੈ ਜਦੋਂ ਉਨ੍ਹਾਂ ਦਾ ਪ੍ਰਸ਼ਾਸਨ ਈਰਾਨ ਤੋਂ ਤੇਲ ਆਯਾਤ ਕਰਨ ਵਾਲੇ ਦੇਸ਼ਾਂ ਨੂੰ ਹੋਰ ਮਹੱਤਵਪੂਰਣ ਕਟੌਤੀ ਅਪਵਾਦ ਜਾਰੀ ਨਹੀਂ ਕਰੇਗਾ। ਪੋਂਪੀਓ ਨੇ ਪ੍ਰੈਸ ਸੰਮੇਲਨ 'ਚ ਕਿਹਾ ਕਿ ਟਰੰਪ ਪ੍ਰਸ਼ਾਸਨ ਈਰਾਨ ਦੇ ਤੇਲ ਨਿਰਯਾਤ ਨੂੰ ਇਤਿਹਾਸਕ ਹੇਠਲੇ ਪੱਧਰ 'ਤੇ ਲੈ ਗਿਆ ਹੈ ਅਤੇ ਅਸੀਂ ਸਾਡੀ ਰਾਸ਼ਟਰੀ ਸੁਰੱਖਿਆ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਦਬਾਅ ਅਭਿਆਨ ਨੂੰ ਤੇਜ਼ ਕਰ ਰਹੇ ਹਨ। ਨਾਲ ਹੀ ਦੁਨੀਆ ਦੇ ਤੇਲ ਬਜ਼ਾਰ 'ਚ ਤੇਲ ਦੀ ਸਪਲਾਈ ਨੂੰ ਚੰਗੀ ਤਰ੍ਹਾਂ ਨਾਲ ਬਰਕਰਾਰ ਰੱਖ ਰਹੇ ਹਨ। ਵਿਦੇਸ਼ ਮੰਤਰੀ ਨੇ ਈਰਾਨ ਤੋਂ ਤੇਲ ਨਿਰਯਾਤ ਕਰਨ ਵਾਲੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ।

Khushdeep Jassi

This news is Content Editor Khushdeep Jassi