ਬ੍ਰਿਟੇਨ ਦੇ ਤੇਲ ਟੈਂਕਰ ਨੂੰ ਰੋਕਣ ਦਾ ਜਵਾਬ ਦੇਵਾਂਗੇ : ਈਰਾਨੀ ਮੰਤਰੀ

07/08/2019 9:58:57 PM

ਤਹਿਰਾਨ - ਈਰਾਨ ਦੇ ਰੱਖਿਆ ਮੰਤਰੀ ਨੇ ਸੋਮਵਾਰ ਨੂੰ ਆਖਿਆ ਕਿ ਜਿਬ੍ਰਾਲਟਰ ਦੇ ਤੱਟ ਨੇੜੇ ਈਰਾਨੀ ਤੇਲ ਟੈਂਕਰ ਨੂੰ ਬ੍ਰਿਟੇਨ ਵੱਲੋਂ ਬੰਧਕ ਬਣਾਏ ਜਾਣ ਦਾ ਸਖਤ ਜਵਾਬ ਦਿੱਤਾ ਜਾਵੇਗਾ। ਈਰਾਨੀ ਅਖਬਾਰ ਏਜੰਸੀ ਆਈ. ਐੱਸ. ਐੱਨ. ਏ. ਅਤੇ ਤਸਨੀਮ ਨੇ ਆਮਿਰ ਹਾਮਾਮੀ ਸੁਚੇਤ ਕਰਦੇ ਹੋਏ ਕਿਹਾ ਕਿ ਟੈਂਕਰ ਨੂੰ ਜ਼ਬਤ ਕੀਤਾ ਜਾਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਜਵਾਬ ਦਿੱਤਾ ਜਾਵੇਗਾ।
ਦੱਖਣੀ ਈਰਾਨ ਦੇ ਬੰਦਰ ਅਬਾਸ ਬੰਦਰਗਾਹ 'ਤੇ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਆਖਿਆ ਕਿ ਇਹ ਕਦਮ ਅੰਤਰਰਾਸ਼ਟਰੀ ਨਿਯਮਾਂ ਖਿਲਾਫ ਹੈ ਅਤੇ ਇਕ ਤਰ੍ਹਾਂ ਨਾਲ ਸਮੁੰਦਰੀ ਡਕੈਤੀ ਹੈ। ਜਿਬ੍ਰਾਲਟਰ 'ਚ ਪੁਲਸ ਅਤੇ ਸੀਮਾ ਸ਼ੁਲਕ ਏਜੰਸੀਆਂ ਨੇ ਵੀਰਵਾਰ ਨੂੰ 330 ਮੀਟਰ ਲੰਬੇ ਗ੍ਰੇਸ-1 ਨੂੰ ਰੋਕ ਲਿਆ ਸੀ। ਇਹ ਟੈਂਕਰ 20 ਲੱਖ ਬੈਰਲ ਤੇਲ ਲਿਜਾਣ 'ਚ ਸਮਰਥ ਹੈ।
ਅਧਿਕਾਰੀਆਂ ਨੇ ਜਿਬ੍ਰਾਲਟਰ 'ਚ ਕਿਹਾ ਕਿ ਉਨ੍ਹਾਂ ਸ਼ੱਕ ਹੈ ਕਿ ਟੈਂਰਪ ਯੂਰਪੀ ਸੰਘ ਦੀਆਂ ਪਾਬੰਦੀਆਂ ਦਾ ਉਲੰਘਣ ਕਰ ਕੱਚਾ ਤੇਲ ਸੀਰੀਆ ਲਿਜਾ ਰਿਹਾ ਸੀ। ਤਹਿਰਾਨ ਨੇ ਇਸ ਤੋਂ ਇਨਕਾਰ ਕਰਦੇ ਹੋਏ ਦਾਅਵਾ ਕੀਤਾ ਕਿ ਪੋਤ ਨੂੰ ਅੰਤਰਰਾਸ਼ਟਰੀ ਜਲ 'ਚ ਰੋਕਿਆ ਗਿਆ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਹ ਜ਼ਰੀਫ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਟੈਂਕਰ ਨੂੰ ਰੋਕਿਆ ਜਾਣਾ ਖਤਰਨਾਕ ਮਿਸਾਲ ਪੇਸ਼ ਕਰਦਾ ਹੈ ਅਤੇ ਇਸ ਨੂੰ ਨਿਸ਼ਚਤ ਰੂਪ ਤੋਂ ਖਤਮ ਹੋਣਾ ਚਾਹੀਦਾ ਹੈ।

Khushdeep Jassi

This news is Content Editor Khushdeep Jassi