ਅਲਾਸਕਾ ''ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ

05/23/2019 6:31:59 PM

ਮਾਸਕੋ (ਸਪੁਤਨਿਕ)- ਅਮਰੀਕੀ ਰਾਜ ਅਲਾਸਕਾ ਦੇ ਅਲੇਯੂਤੀਅਨ ਟਾਪੂ 'ਤੇ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ। ਅਮਰੀਕੀ ਭੂ-ਵਿਗਿਆਨੀ ਸਰਵੇ ਮੁਤਾਬਕ ਭੂਚਾਲ ਵੀਰਵਾਰ ਸਵੇਰੇ 8-45 ਵਜੇ ਆਇਆ ਅਤੇ ਇਸ ਦਾ ਕੇਂਦਰ ਅਮਾਤਿਗਨਕ ਟਾਪੂ ਤੋਂ ਤਕਰੀਬਨ 55 ਕਿਲੋਮੀਟਰ ਦੂਰ ਪੂਰਬ ਵਿਚ 27.9 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਰਿਪੋਰਟ ਨਹੀਂ ਹੈ। ਅਲਾਸਕਾ ਅਤੇ ਅਲੇਯੂਤੀਅਨ ਟਾਪੂ ਭੂਚਾਲ ਦੇ ਦ੍ਰਿਸ਼ਟੀਕੋਣ ਤੋਂ ਸਰਗਰਮ ਖੇਤਰ ਵਿਚ ਹਨ ਲਿਹਾਜ਼ਾ ਇਨ੍ਹਾਂ ਥਾਵਾਂ 'ਤੇ ਨਿਯਮਿਤ ਤੌਰ 'ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਜਾਂਦੇ ਹਨ।

Sunny Mehra

This news is Content Editor Sunny Mehra