ਚੋਰੀ ਕਰਨ ਗਏ ਵਿਅਕਤੀ ਨੂੰ AC ਬੈੱਡ ਦੇਖ ਆ ਗਈ ਨੀਂਦ, ਉੱਠਿਆ ਤਾਂ ਪੁਲਸ ਨੇ ਦਿੱਤਾ Surprise

03/28/2021 8:54:18 PM

ਬੈਂਕਾਕ-ਥਾਈਲੈਂਡ 'ਚ ਇਕ ਬੇਹਦ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਚੋਰੀ ਦੇ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਪਰ ਘਰ ਦੇ ਅੰਦਰ ਹੀ ਸੁੱਖ ਦੀਆਂ ਸੁਵਿਧਾਵਾਂ ਦੇਖ ਕੇ ਉਸ ਦਾ ਮਨ ਚੋਰੀ ਦੇ ਇਰਾਦੇ ਤੋਂ ਬਦਲ ਗਿਆ। ਜਦ ਚੋਰ ਨੇ ਘਰ ਨੇ ਅੰਦਰ ਸ਼ਾਨਦਾਰ ਬੈੱਡ ਅਤੇ ਏ.ਸੀ. ਲੱਗਿਆ ਦੇਖਿਆ ਤਾਂ ਉਹ ਚੋਰੀ ਛੱਡ ਕੇ ਉਥੇ ਲੱਗੇ ਬਿਸਤਰੇ 'ਤੇ ਸੌ ਗਿਆ। ਇਤਫਾਕਨ ਉਹ ਘਰ ਇਕ ਪੁਲਸ ਅਧਿਕਾਰੀ ਦਾ ਸੀ। ਘਰ 'ਚ ਸੌ ਰਹੇ ਚੋਰ ਨੂੰ ਪੁਲਸ ਨੇ ਜਗਾ ਕੇ ਗ੍ਰਿਫਤਾਰ ਕਰ ਲਿਆ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ-ਚੀਨ ਤੇ ਯੂਰਪੀਨ ਯੂਨੀਅਨ ਤੋਂ ਬਾਅਦ ਹੁਣ ਇਹ ਦੇਸ਼ ਜਾਰੀ ਕਰੇਗਾ ਵੈਕਸੀਨ ਪਾਸਪੋਰਟ

ਥਾਈ ਮੀਡੀਆ ਮੁਤਾਬਕ ਫੇਟਾਚੁਆਨ ਸੂਬੇ ਦੇ ਵਿਚਿਅਨ ਬੁਰਿ ਜ਼ਿਲ੍ਹੇ ਦੇ ਪੁਲਸ ਅਧਿਕਾਰੀ ਜਿਆਮ ਪ੍ਰਸਰਟ ਦੇ ਘਰ ਚੋਰ ਰਾਤ 2 ਵਜੇ ਦਾਖਲ ਹੋਇਆ ਸੀ। ਉਸ ਨੇ ਘਰ ਚੋਰੀ ਦਾ ਸਾਮਾਨ ਵੀ ਬੰਨ੍ਹ ਲਿਆ ਸੀ। ਇਸ ਦੌਰਾਨ ਉਸ ਨੂੰ ਨੀਂਦ ਆਉਣ ਲੱਗੀ। ਉਸ ਨੇ ਕਮਰੇ 'ਚ ਲੱਗੇ ਏ.ਸੀ. ਨੂੰ ਚਲਾਇਆ ਅਤੇ ਉਥੇ ਹੀ ਬੈੱਡ 'ਤੇ ਸੌ ਗਿਆ। ਘਟਨਾ ਦੇ ਸਮੇਂ ਘਰ ਦਾ ਮਾਲਕ ਪੁਲਸ ਅਧਿਕਾਰੀ ਦੂਜੇ ਕਮਰੇ 'ਚ ਸੌ ਰਿਹਾ ਸੀ। ਇਹ ਕਮਰਾ ਉਸ ਦੀ ਬੇਟੀ ਦਾ ਸੀ।

ਇਹ ਵੀ ਪੜ੍ਹੋ-ਰੂਸ 'ਚ ਬਣੀਆਂ ਤਿੰਨੋਂ ਵੈਕਸੀਨ ਦੇ ਕੋਈ ਗੰਭੀਰ ਨਤੀਜੇ ਨਹੀਂ : ਪੁਤਿਨ

ਚੋਰੀ ਨੇ ਚੋਰੀ ਤੋਂ ਬਾਅਦ ਸੋਚਿਆ ਕਿ ਸ਼ਾਨਦਾਰ ਬੈੱਡ ਹੈ ਤਾਂ ਥੋੜਾ ਜਿਹਾ ਸੌ ਲਿਆ ਜਾਵੇ ਪਰ ਉਹ ਡੂੰਘੀ ਨੀਂਦ 'ਚ ਸੌ ਗਿਆ। ਪੁਲਸ ਅਧਿਕਾਰੀ ਜਦ ਸਵੇਰੇ ਉੱਠਿਆ ਤਾਂ ਉਸ ਨੇ ਦੇਖਿਆ ਕਿ ਕਮਰੇ ਦਾ ਏ.ਸੀ. ਚੱਲ ਰਿਹਾ ਹੈ ਜਦਕਿ ਉਸ ਦੀ ਬੇਟੀ ਘਰ 'ਚ ਨਹੀਂ ਹੈ। ਜਦ ਉਸ ਨੇ ਕਮਰੇ ਦੇ ਅੰਦਰ ਦੇਖਿਆ ਤਾਂ ਉਹ ਹੈਰਾਨ ਹੋ ਗਿਆ। ਉਸ ਨੇ ਦੇਖਿਆ ਕਿ ਇਕ ਅਣਜਾਣ ਵਿਅਕਤੀ ਉਸ ਦੀ ਬੇਟੀ ਦੇ ਬੈੱਡ 'ਤੇ ਸੌ ਰਿਹਾ ਹੈ।

ਪੁਲਸ ਅਧਿਕਾਰੀ ਨੇ ਜਲਦ ਬੈਕਅਪ ਲਈ ਕਾਲ ਕੀਤੀ। ਪੁਲਸ ਦੀ ਮੌਜੂਦਗੀ 'ਚ ਘਰ ਦਾ ਮਾਲਕ ਤੁਰੰਤ ਕਮਰੇ 'ਚ ਗਿਆ ਅਤੇ ਉਸ ਵਿਅਕਤੀ ਨੂੰ ਜਗਾ ਕੇ ਸਰਪ੍ਰਾਈਜ਼ ਦੇ ਦਿੱਤਾ।  ਇਸ ਦੌਰਾਨ ਇਕ ਪੁਲਸ ਮੁਲਾਜ਼ਮ ਨੇ ਉਸ ਘਟਨਾ ਨੂੰ ਕੈਮਰੇ 'ਚ ਕੈਦ ਕਰਦਾ ਰਿਹਾ। ਵਿਅਕਤੀ ਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੇ ਨਾਲ ਅਜਿਹਾ ਹੋ ਜਾਵੇਗਾ। ਪੁਲਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਗ੍ਰਿਫਤਾਰੀ ਚੋਰੀ ਦੇ ਦੋਸ਼ਾਂ ਤਹਿਤ ਹੋਈ ਹੈ। 

ਇਹ ਵੀ ਪੜ੍ਹੋ-ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਸੁਰੱਖਿਆ ਬਲਾਂ ਦੀ ਹਿੰਸਕ ਕਾਰਵਾਈ, 91 ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar