ਕੈਨਬਰਾ ਅਤੇ ਨਿਊ ਸਾਊਥ ਵੇਲਜ਼ ਦਾ ਠੰਡ ਕਾਰਨ ਡਿੱਗਿਆ ਤਾਪਮਾਨ

07/16/2017 5:06:25 PM

ਕੈਨਬਰਾ— ਕੈਨਬਰਾ ਵਿਚ ਐਤਵਾਰ ਨੂੰ ਹੱਡੀਆਂ ਨੂੰ ਜਮਾਉਣ ਵਾਲੀ ਠੰਡ ਵਾਲਾ ਦਿਨ ਰਿਹਾ। ਇਹ ਸਰਦੀਆਂ ਦੀ ਸਭ ਤੋਂ ਜ਼ਿਆਦਾ ਠੰਡੀ ਸਵੇਰ ਸੀ। ਮੈਟਰੋਲੀਉਜੀ ਬਿਊਰੋ (ਬੀ. ਓ. ਐੱਮ.) ਮੁਤਾਬਕ ਸਵੇਰੇ 6:30 ਵਜੇ ਰਾਜਧਾਨੀ ਦਾ ਤਾਪਮਾਨ -6.7 ਦਰਜ ਕੀਤਾ ਗਿਆ। ਦੱਖਣੀ ਕੈਨਬਰਾ ਦੇ ਹਿੱਸੇ ਕੋਮਾ ਦੀ ਬੀਤੇ 6 ਸਾਲਾਂ ਤੋਂ ਇਹ ਸਭ ਤੋਂ ਜ਼ਿਆਦਾ ਠੰਡੀ ਰਾਤ ਸੀ, ਜਿਸ ਵਿਚ ਤਾਪਮਾਨ -9.7 ਤੱਕ ਡਿੱਗ ਗਿਆ ਸੀ। ਸੂਰਜ ਚੜਨ ਮਗਰੋਂ ਘਾਟੀ ਦਾ ਤਾਪਮਾਨ -12 ਤੱਕ ਪਹੁੰਚ ਗਿਆ ਸੀ। ਥਰੇਡੌ ਵਿਚ ਤਾਪਮਾਨ -10.4 ਡਿਗਰੀ ਪਹੁੰਚ ਗਿਆ ਸੀ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਇਸ ਹਫਤੇ ਨਿਊ ਸਾਊਥ ਵੇਲਜ਼ ਘੱਟ ਗਰਮ ਸੀ।