ਨਦੀ ''ਚ ਤੈਰਦਾ ਹੋਇਆ ਮਿਲਿਆ ਸੂਟਕੇਸ, ਲੋਕਾਂ ਨੇ ਖੋਲ ਕੇ ਦੇਖਿਆ ਤਾਂ ਹੋ ਗਏ ਹੱਕੇ-ਬੱਕੇ

07/21/2017 8:01:45 AM

ਕੈਲੀਫੋਰਨੀਆ — ਅਮਰੀਕਾ ਦੇ ਕੈਲੀਫੋਰਨੀਆ ਦੀ ਇਕ ਨਦੀ 'ਚ ਹੈਰਾਨ ਕਰ ਦੇਣ ਵਾਲਾ ਅਣਮਨੁੱਖੀ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਕੈਲੀਫੋਰਨੀਆ ਨਦੀ 'ਤੇ ਸਥਿਤ ਇਕ ਵੋਟਿੰਗ ਕਲੱਬ ਦਾ ਹੈ।ਇੱਥੇ ਦੂਰ-ਦੂਰ ਤੋਂ ਲੋਕ ਵੋਟਿੰਗ ਦਾ ਆਨੰਦ ਲੈਣ ਲਈ ਆਉਂਦੇ ਹਨ। ਹਾਲ ਹੀ 'ਚ ਲੋਕਾਂ ਦਾ ਇਕ ਗਰੁੱਪ ਵੋਟਿੰਗ ਕਰਨ ਲਈ ਇੱਥੇ ਪਹੁੰਚਿਆ ਸੀ ਪਰ ਇਨ੍ਹਾਂ ਲੋਕਾਂ ਨੇ ਹਜੇ ਥੋੜ੍ਹੀ ਦੇਰ ਹੀ ਵੋਟਿੰਗ ਕੀਤੀ ਸੀ ਕਿ ਉਨ੍ਹਾਂ ਨੂੰ ਨਦੀ 'ਚ ਇਕ ਸੂਟਕੇਸ ਤੈਰਦਾ ਹੋਇਆ ਦਿਖਾਈ ਦਿੱਤਾ। ਲੋਕਾਂ ਨੇ ਉਸ ਸੂਟਕੇਸ ਨੂੰ ਕੰਢੇ ਤੱਕ ਲਿਜਾ ਕੇ ਖੋਲ੍ਹ ਕੇ ਦੇਖਿਆ ਤਾਂ ਸਾਰੇ ਹੈਰਾਨ ਰਹਿ ਗਏ। ਵੋਟਿੰਗ ਕਰ ਰਹੇ ਲੋਕਾਂ ਨੂੰ ਪਹਿਲਾਂ ਤਾਂ ਲੱਗਿਆ ਕਿ ਇਹ ਕੋਈ ਰੱਦੀ ਸਾਮਾਨ ਹੋਵੇਗਾ ਪਰ ਉਨ੍ਹਾਂ ਦੀ ਨਜ਼ਰ ਬਾਰ-ਬਾਰ ਉਸ ਸੂਟਕੇਸ 'ਤੇ ਜਾ ਰਹੀ ਸੀ ਕਿਉਂਕਿ ਉਹ ਬਾਰ-ਬਾਰ ਉੱਪਰ-ਥੱਲੇ ਹੋ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੂਟਕੇਸ ਨੂੰ ਬਾਹਰ ਕੱਢਿਆ ਅਤੇ ਖੋਲ੍ਹ ਕੇ ਦੇਖਿਆ ਤਾਂ ਉਸ 'ਚ 6 ਮਹੀਨੇ ਦਾ ਜ਼ਖਮੀ ਕਤੂਰਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਬਹੁਤ ਖਰਾਬ ਸੀ ਅਤੇ ਉਸ ਨੂੰ ਤੁੰਰਤ ਇਲਾਜ਼ ਲਈ ਜਾਨਵਰਾਂ ਦੇ ਹਸਪਤਾਲ ਭੇਜਿਆ ਗਿਆ। ਡਾਕਟਰ ਨੇ ਦੱਸਿਆ ਕਿ ਇਸ ਨੂੰ ਕਾਫੀ ਕੇਅਰ ਦੀ ਜ਼ਰੂਰਤ ਹੈ। ਹੁਣ ਉਹ ਆਪਣੇ ਪੈਰਾਂ 'ਤੇ ਵੀ ਖੜਾ ਹੋ ਰਿਹਾ ਹੈ ਅਤੇ ਚੱਲਦਾ-ਫਿਰਦਾ ਵੀ ਹੈ। ਜਿਨ੍ਹਾਂ ਲੋਕਾਂ ਨੇ ਇਸ ਕਤੂਰੇ ਦਾ ਨਾਮ ਜੂਨੋ ਰੱਖਿਆ ਹੈ।ਗਰੁੱਪ ਦੇ ਲੋਕਾਂ ਦਾ ਕਹਿਣਾ ਸੀ ਕਿ ਜੂਨੋ ਦੀ ਹਾਲਤ ਦੇਖ ਕੇ ਉਨ੍ਹਾਂ ਦੇ ਕਈ ਸਾਥੀਆਂ ਦੀਆਂ ਅੱਖਾਂ 'ਚ ਅੱਥਰੂ ਆ ਗਏ ਸੀ ਪਰ ਸਾਰੇ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਜੂਨੋ ਇਸ ਹਾਲਤ 'ਚ ਪਾਣੀ ਅੰਦਰ ਕਿਵੇਂ ਪਹੁੰਚਿਆ ਨਾਲ ਹੀ ਇਸ ਦਾ ਇਹ ਹਾਲ ਕਿਸ ਨੇ ਕੀਤਾ।