ਬ੍ਰਿਟੇਨ ਦੇ ਇਕ ਕਾਲਜ ਕੈਂਪਸ ਦੇ ਬਾਹਰ ਹੋਈ ਛੁਰੇਬਾਜ਼ੀ, ਨੌਜਵਾਨ ਜ਼ਖਮੀ

03/28/2019 11:50:06 PM

ਲੰਡਨ (ਰਾਜਵੀਰ ਸਮਰਾ)- ਬੀਤੇ ਦਿਨੀਂ ਇਥੋਂ ਦੀ ਹੈਵਰਿੰਗ ਕਾਲਜ ਦੇ ਕੈਂਪਸ ਬਾਹਰ ਛੁਰੇਬਾਜ਼ੀ ਦੀ ਘਟਨਾ ਬਾਅਦ ਘਬਰਾਏ ਹੋਏ ਕਾਲਜ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਨੂੰ ਕਾਲਜ ਖਾਲੀ ਕਰਕੇ ਘਰ ਜਾਣ ਦੇ ਹੁਕਮ ਦੇਣੇ ਪਏ। ਖਬਰ ਮੁਤਾਬਕ ਕਾਲਜ ਦੇ ਹੈਰਲਡ ਹਿੱਲ ਸਥਿਤ ਕੁਆਰਲਸ ਕੈਂਪਸ ਦੇ ਬਾਹਰ ਇਕ ਨੌਜਵਾਨ ਦੀ ਧੌਣ 'ਤੇ ਛੁਰੇ ਨਾਲ ਹਮਲਾ ਕੀਤਾ ਗਿਆ, ਜਿਸ ਮਗਰੋਂ ਪੁਲਸ ਅਤੇ ਐਂਬੂਲੈਂਸ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਹੰਗਾਮੀ ਹਾਲਤ ਦੇਖਦਿਆਂ ਐਂਬੂਲੈਂਸ ਦਾ ਹੈਲੀਕਾਪਟਰ ਵੀ ਮੰਗਵਾਇਆ ਗਿਆ ਪਰ ਉਸ ਨੂੰ ਉਤਰਨ ਦੀ ਲੋੜ ਹੀ ਨਹੀਂ ਪਈ।

ਸਕਾਟਲੈਂਡ ਯਾਰਡ ਦੇ ਬੁਲਾਰੇ ਨੇ ਦੱਸਿਆ ਕਿ ਇਕ ਲੜਕੇ ਦੀ ਧੌਣ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਨੂੰ ਮੁਢਲੀ ਸਹਾਇਤਾ ਮਗਰੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ। ਕਾਲਜ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ  ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆਂ ਕਾਲਜ ਤੁਰੰਤ ਖਾਲੀ ਕਰਵਾ ਲਿਆ ਸੀ। ਖਬਰ ਲਿਖੇ ਜਾਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਸੀ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Sunny Mehra

This news is Content Editor Sunny Mehra