ਜੰਗ ''ਚ ਰੂਸੀ ਫੌਜ ਗੁਆ ਚੁੱਕੀ ਹੈ ਸੈਂਕੜੇ ਟੈਂਕ ਤੇ ਹਜ਼ਾਰਾਂ ਵਾਹਨ

04/12/2022 7:34:42 PM

ਇੰਟਰਨੈਸ਼ਨਲ ਡੈਸਕ-ਰੂਸ-ਯ੍ਰਕੇਨ ਜੰਗ ਨੂੰ ਸ਼ੁਰੂ ਹੋਏ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਦੋਵਾਂ ਦੇਸ਼ਾਂ ਦਰਮਿਆਨ ਜੰਗ 47ਵੇਂ ਦਿਨ 'ਚ ਦਾਖਲ ਹੋ ਚੁੱਕੀ ਹੈ। ਯੂਕ੍ਰੇਨ 'ਚ ਦਾਖ਼ਲ ਹੋਣ ਤੋਂ ਬਾਅਦ ਰੂਸੀ ਫੌਜ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸੀ ਫੌਜ ਸੰਖਿਆਤਮਕ ਤੌਰ 'ਤੇ ਵੱਡੀ ਸੀ ਅਤੇ ਉਨ੍ਹਾਂ ਕੋਲ ਆਧੁਨਿਕ ਹਥਿਆਰ ਸਨ, ਇਸ ਲਈ ਕਈ ਲੋਕਾਂ ਨੇ ਸੋਚਿਆ ਕਿ ਜੰਗ ਕੁਝ ਹੀ ਦਿਨਾਂ 'ਚ ਖ਼ਤਮ ਹੋ ਜਾਵੇਗੀ ਪਰ ਗੱਲ ਉਹ ਨਹੀਂ ਸੀ। ਰਾਜਧਾਨੀ ਕੀਵ ਵੱਲ ਵਧਦੇ ਹੋਏ ਰੂਸ ਵਿਰੁੱਧ ਵਿਰੋਧ ਹੋਰ ਸਖ਼ਤ ਹੁੰਦਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਕਈ ਸਾਰੇ ਹਥਿਆਰ ਅਤੇ ਅਸਲਾ ਗੁਆਉਣਾ ਪਿਆ। ਇਨ੍ਹਾਂ 'ਚ ਟੈਂਕ ਵੀ ਹਨ ਜਿਨ੍ਹਾਂ ਨੂੰ ਰੂਸੀ ਫੌਜ ਨੇ ਵੱਡੀ ਗਿਣਤੀ 'ਚ ਗੁਆ ਦਿੱਤਾ ਹੈ।

ਇਹ ਵੀ ਪੜ੍ਹੋ : Bahrain ਵਿਚ ਰੀਗਰ ਤੇ ਸਕੈਫੋਲਡਰ ਅਤੇ Kuwait ਵਿਚ ਇਨ੍ਹਾਂ ਕਾਰੀਗਰਾਂ ਲਈ ਨਿਕਲੀਆਂ ਨੌਕਰੀਆਂ

 

ਯੂਕ੍ਰੇਨ ਦੇ ਆਰਮਡ ਫੋਰਸਿਜ਼ ਵੱਲੋਂ ਸੋਸ਼ਲ ਮੀਡੀਆ 'ਤੇ ਜਾਰੀ ਜਾਣਕਾਰੀ ਮੁਤਾਬਕ ਰੂਸ ਦੇ 680 ਤੋਂ ਜ਼ਿਆਦਾ ਟੈਂਕ ਤਬਾਹ ਹੋ ਚੁੱਕੇ ਹਨ। ਇਕ ਫੌਜ ਅਤੇ ਖੁਫ਼ੀਆ ਬਲਾਗ ਓਰਿਕਸ, ਜੋ ਜੰਗ ਖੇਤਰ ਤੋਂ ਤਸਵੀਰਾਂ ਦੇ ਆਧਾਰ 'ਤੇ ਯੂਕ੍ਰੇਨ 'ਚ ਰੂਸ ਦੇ ਫੌਜੀ ਨੁਕਾਸਨ ਦੀ ਗਿਣਤੀ ਰੱਖਦਾ ਹੈ, ਦਾ ਕਹਿਣਾ ਹੈ ਕਿ ਰੂਸੀ ਫੌਜ ਨੇ 2,000 ਤੋਂ ਜ਼ਿਆਦਾ ਬਖ਼ਤਰਬੰਦ ਵਾਹਨ ਅਤੇ 460 ਟੈਂਕ ਗੁਆ ਦਿੱਤੇ ਹਨ। ਇੰਟਰਨੈਸ਼ਨਲ ਇੰਸਟੀਚਿਊਟ ਫ਼ਾਰ ਸਟ੍ਰੈਟੇਜਿਕ ਸਟਡੀਜ਼ (ਆਈ.ਆਈ.ਐੱਸ.ਐੱਸ.) ਨਾਲ ਅਮਰੀਕੀ ਥਿੰਕ ਟੈਂਕ ਰੈਂਡ ਕਾਰਪੋਰੇਸ਼ਨ ਨੇ ਇਕ ਰਿਲੀਜ਼ 'ਚ ਕਿਹਾ ਕਿ ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਕੋਲ 2,700 ਤੋਂ ਜ਼ਿਆਦਾ ਟੈਂਕ ਸਨ।

ਇਹ ਵੀ ਪੜ੍ਹੋ : ਮੋਹਾਲੀ 'ਚ ਅਣਪਛਾਤੇ ਵਿਅਕਤੀਆਂ ਨੇ ਕਾਰ ਚਾਲਕ 'ਤੇ ਚਲਾਈਆਂ ਗੋਲੀਆਂ, ਹਾਲਤ ਗੰਭੀਰ

ਯੂਕ੍ਰੇਨ ਦੀ ਸਫ਼ਲਤਾ ਦਾ ਇਕ ਹੋਰ ਵੱਡਾ ਹਿੱਸਾ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਵੱਲੋਂ ਪ੍ਰਦਾਨ ਕੀਤੇ ਗਏ ਹਥਿਆਰਾਂ ਤੋਂ ਆਇਆ ਜਦ ਸੰਘਰਸ਼ ਸ਼ੁਰੂ ਹੋਇਆ ਤਾਂ ਅਮਰੀਕਾ ਨੇ ਯੂਕ੍ਰੇਨ ਨੂੰ 2,000 ਐਂਟੀ-ਟੈਂਕ ਮਿਜ਼ਾਈਲਾਂ ਦੀ ਸਪਲਾਈ ਕੀਤੀ ਅਤੇ ਬਾਅਦ 'ਚ 2 ਹਜ਼ਾਰ ਹੋਰ ਭੇਜੇ। ਹਲਕੇ ਪਰ ਮਾਰੂ ਹਥਿਆਰ ਨੇ ਯੂਕ੍ਰੇਨ 'ਚ ਫੌਜੀਆਂ ਨੂੰ ਰੂਸੀ ਟੈਂਕਾਂ ਅਤੇ ਤੋਪਖਾਨਿਆਂ ਨੂੰ ਕੁਝ ਗੰਭੀਰ ਨੁਕਸਾਨ ਪਹੁੰਚਾਇਆ।ਅਮਰੀਕਾ ਤੋਂ ਇਲਾਵਾ ਬ੍ਰਿਟੇਨ ਨੇ NLAWs ਅਤੇ Starstreak ਮਿਜ਼ਾਈਲਾਂ ਭੇਜੀਆਂ ਹਨ ਜਿਸ ਨਾਲ ਯੂਕ੍ਰੇਨੀਅਨ ਨੂੰ ਰੂਸੀ ਡਰੋਨ ਨੂੰ ਤਬਾਹ ਕਰਨ 'ਚ ਮਦਦ ਮਿਲੀ ਹੈ। ਅਮਰੀਕਾ ਹੁਣ ਯੂਕ੍ਰੇਨ ਨੂੰ 100 ਸਵਿਚਬਲੇਡ ਐਂਟੀ-ਟੈਂਕ ਡਰੋਨ ਦੀ ਸਪਲਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ : ਚੇਰਨੋਬਿਲ ਦੀ ਸਥਿਤੀ ਆਮ ਹੋਣ 'ਚ ਸਮਾਂ ਲੱਗੇਗਾ : ਸੰਯੁਕਤ ਰਾਸ਼ਟਰ

ਥਿੰਕ ਟੈਂਕ ਰਾਇਲ ਯੂਨਾਈਟੇਡ ਸਰਵਿਸੇਜ ਇੰਸਟੀਚਿਊਟ (RUSI) 'ਚ ਕੰਮ ਕਰ ਰਹੇ ਨਿਕ ਰੇਨਾਲਡਸ ਨੇ ਕਿਹਾ ਕਿ ਖ਼ਰਾਬ ਡਰਾਈਵਿੰਗ ਕਾਰਨ ਕਈ ਟੈਂਕਾਂ ਨੂੰ ਛੱਡ ਦਿੱਤਾ ਗਿਆ ਅਤੇ ਕੁਝ ਨੂੰ ਪੁੱਲਾਂ ਤੋਂ ਹਟਾ ਦਿੱਤਾ ਗਿਆ ਅਤੇ ਕਈਆਂ ਨੂੰ ਖੱਡ 'ਚ ਲਿਜਾਇਆ ਗਿਆ ਤਾਂ ਕਿ ਟਰੈਕ ਬੰਦ ਹੋ ਜਾਵੇ। ਫੌਜੀਆਂ ਦੀ ਆਪਣੇ ਉਪਕਰਣਾਂ ਦੀ ਵਰਤੋਂ ਕਰਨ ਦੀ ਸਮਰੱਥਾ 'ਚ ਕਮੀ ਆਈ ਹੈ। ਇਸ ਤੋਂ ਇਲਾਵਾ ਯੂਕ੍ਰੇਨੀ ਸਰਕਾਰ ਸਵੈ ਰੂਸੀ ਟੈਂਕਾਂ ਨੂੰ ਤਬਾਹ ਕਰਨ ਦੇ ਬਾਰੇ 'ਚ ਹੁਕਮ ਜਾਰੀ ਕਰਦੀ ਰਹੀ ਹੈ ਜਿਸ ਦੀ ਵਰਤੋਂ ਜੰਗ 'ਚ ਹਿੱਸਾ ਲੈਣ ਵਾਲੇ ਨਾਗਰਿਕਾਂ ਵੱਲੋਂ ਕੀਤੀ ਜਾ ਰਹੀ ਹੈ। ਓਰਿਕਸ ਦੀ ਰਿਪੋਰਟ ਮੁਤਾਬਕ, ਰੂਸ ਵੱਲੋਂ ਗੁਆਏ ਗਏ ਅੱਧੇ ਟੈਂਕਾਂ ਨੂੰ ਦੁਸ਼ਮਣ ਨੇ ਤਬਾਹ ਜਾਂ ਨੁਕਸਾਨ ਨਹੀਂ ਕੀਤਾ ਸਗੋਂ ਕਬਜ਼ਾ ਕਰ ਲਿਆ ਜਾਂ ਛੱਡ ਦਿੱਤਾ।

ਇਹ ਵੀ ਪੜ੍ਹੋ : ਹਰਿਆਣਾ ਦੇ ਜੀਂਦ ਤੋਂ ਮਿਲੀ 8 ਕਰੋੜ ਰੁਪਏ ਦੀ ਪੁਰਾਣੀ ਕਰੰਸੀ, 8 ਵੱਡੇ ਬੈਗਾਂ 'ਚ ਸਨ ਪੈਸੇ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News