ਪਾਕਿ: ਸੱਤਾਧਾਰੀ ਪਾਰਟੀ PML-N ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਚੁਣਿਆ ਪ੍ਰਧਾਨ

06/17/2023 3:04:06 PM

ਇੰਟਰਨੈਸ਼ਨਲ ਡੈਸਕ- ਪਾਕਿਸਤਾਨ 'ਚ ਸੱਤਾਧਾਰੀ ਪਾਰਟੀ ਪੀਐੱਮਐੱਲ-ਐੱਨ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਜਦਕਿ ਮਰੀਅਮ ਨਵਾਜ਼ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਹੈ। ਇਹ ਫ਼ੈਸਲਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੀ ਜਨਰਲ ਕੌਂਸਲ ਦੀ ਮੀਟਿੰਗ 'ਚ ਲਿਆ ਗਿਆ, ਜਿਸ 'ਚ ਕਈ ਅਹੁਦੇਦਾਰਾਂ ਦੀ ਚੋਣ ਹੋਈ।

ਇਹ ਵੀ ਪੜ੍ਹੋ:  ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਅਹਿਸਾਨ ਇਕਬਾਲ ਨੂੰ ਪਾਰਟੀ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਮਰੀਅਮ ਔਰੰਗਜ਼ੇਬ ਨੂੰ ਸੂਚਨਾ ਸਕੱਤਰ, ਅਤਾਉੱਲਾ ਤਰਾਰ ਨੂੰ ਡਿਪਟੀ ਸਕੱਤਰ ਜਦਕਿ ਇਸਹਾਕ ਡਾਰ ਨੂੰ ਵਿੱਤ ਅਤੇ ਵਿਦੇਸ਼ ਮਾਮਲਿਆਂ ਦਾ ਸਕੱਤਰ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ:  ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Aarti dhillon

This news is Content Editor Aarti dhillon