ਬਿ੍ਰਸਬੇਨ ‘ਚ ਪੰਜਾਬੀ ਸੰਗੀਤਕ ਨਾਈਟ 17 ਦਸੰਬਰ ਨੂੰ

12/11/2017 7:48:51 PM

ਬਿ੍ਰਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਡਾਇਮੰਡ ਪ੍ਰੋਡਕਸ਼ਨ ਤੇ ਨਿਊ ਇੰਗਲੈਂਡ ਕਾਲਜ ਬਹੁਤ ਹੀ ਮਾਣ ਦੇ ਨਾਲ ‘ਪੰਜਾਬੀ ਨਾਈਟ‘ ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਲਾਈਟ ਹਾਊਸ ਫੋਰਸਟਲੇਕ ਵਿਖੇ 17 ਦਸੰਬਰ ਦਿਨ ਐਤਵਾਰ ਸ਼ਾਮ ਨੂੰ ਬੜੇ ਹੀ ਉਤਸ਼ਾਹ ਨਾਲ ਆਯੋਜਨ ਕੀਤੀ ਜਾ ਰਹੀ ਹੈ, ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕ ਮਲਕੀਤ ਧਾਲੀਵਾਲ, ਹਰਪ੍ਰੀਤ ਧਾਨੀ, ਸਿਮਰਨ ਬਰਾੜ, ਕਮਲ ਬੈਂਸ ਤੇ ਅੰਮਿ੍ਰਤ ਢਿੱਲੋਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸੰਗੀਤਕ ਨਾਈਟ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਰਾਜਦੀਪ ਲਾਲੀ, ਮਲਕੀਤ ਧਾਲੀਵਾਲ, ਪ੍ਰੀਤ ਸਿਆਂ, ਜੈਜ਼ਦੀਪ, ਮਨਪ੍ਰੀਤ ਸਰਾਂ, ਸਨਲ, ਪਵਨ ਬਰਾੜ, ਪਲਵਿਨ, ਦੀਪ ਸੈਣੀ, ਅਤਿੰਦਰ ਵੜੈਚ, ਅਮਰਜੀਤ ਲਾਲੀ ਤੇ ਪ੍ਰਤਾਪ ਖਹਿਰਾ ਆਦਿ ਕਲਾਕਾਰ ਗੀਤ ਸੰਗੀਤ ਤੇ ਗਿੱਧਾ ਭੰਗੜਾ, ਲਾਈਵ ਮਿਊਜ਼ਿਕ ਦੇ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਨਵੇਂ ਸਾਲ ਦੀ ਆਮਦ ਦੀ ਖੁਸ਼ੀ ’ਚ ਇਹ ਸੰਗੀਤਕ ਨਾਈਟ ਕਰਵਾਉਣ ਦਾ ਮੁੱਖ ਉਦੇਸ਼ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਵਿਸਰ ਰਹੀਆਂ ਸਾਡੀਆਂ ਸੱਭਿਆਚਾਰਕ ਵੰਨਗੀਆਂ ਨੂੰ ਮੁੜ ਸੁਰਜੀਤ ਕਰਨ ਦੇ ਨਾਲ-ਨਾਲ ਵਿਦੇਸ਼ਾਂ ’ਚ ਆਪਣੀ ਮਾਣਮੱਤੀ ਵਿਰਾਸਤ ਨੂੰ ਸਾਂਭਣ ਤੇ ਭਾਈਚਾਰੇ ਦੇ ਨਾਲ ਖੁਸ਼ੀ ’ਚ ‘ਖੀਵੇ ਹੋ ਨਵੇ ਵਰੇ’ ਨੂੰ ਖੁਸ਼ਆਮਦੀਦ ਆਖਣ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਉਨ੍ਹਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਸਮੇਤ ਇਸ ਸੰਗੀਤਕ ਸ਼ਾਮ ’ਚ ਸ਼ਾਮਲ ਹੋਣ ਤਾਂ ਜੋ ਵਿਦੇਸ਼ਾਂ ਵਿਚ ਰਹਿੰਦੇ ਬੱਚਿਆਂ ਨੂੰ ਆਪਣੇ ਵਤਨ ਦੀ ਮਿੱਟੀ ਨਾਲ ਜੋੜਿਆ ਜਾ ਸਕੇ। ਮੰਚ ਦਾ ਸੰਚਾਲਨ ਜਸਵਿੰਦਰ ਰਾਣੀਪੁਰ ਵਲੋਂ ਕੀਤਾ ਜਾਵੇਗਾ। ਸੰਗੀਤਕ ਨਾਈਟ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਭਾਈਚਾਰੇ ਅੰਦਰ ਨਾਈਟ ਪ੍ਰਤੀ ਬਹੁਤ ਹੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।