ਲਾਪਤਾ ਭਾਰਤੀ ਬੱਚੀ ਦੀ ਸਲਾਮਤੀ ਲਈ ਲੋਕਾਂ ਨੇ ਕੱਢਿਆ ਜਲੂਸ

10/21/2017 9:52:10 PM

ਵਾਸ਼ਿੰਗਟਨ — ਅਮਰੀਕਾ 'ਚ ਸੈਕੜੇ ਲੋਕ ਨੇ ਹਿਊਸਟਨ 'ਚ ਆਯੋਜਿਤ ਇਕ ਪ੍ਰੋਗਰਾਮ 'ਚ 3 ਸਾਲਾਂ ਭਾਰਤੀ ਬੱਚੀ ਦੀ ਸੁਰੱਖਿਅਤ ਵਾਪਸੀ ਲਈ ਪ੍ਰਾਥਨਾ ਕੀਤੀ। ਉਹ ਕਰੀਬ 2 ਹਫਤਿਆਂ ਪਹਿਲਾਂ ਟੈਕਸਾਸ ਰਾਜ ਦੇ ਰਿਚਰਡਸਨ ਸ਼ਹਿਰ ਤੋਂ ਲਾਪਤਾ ਹੋ ਗਈ ਸੀ। ਸ਼ੇਰਿਨ ਮੈਥਿਊਜ 7 ਅਕਤੂਬਰ ਨੂੰ ਲਾਪਤਾ ਹੋਈ ਸੀ। ਉਸ ਨੂੰ ਗੋਦ ਲੈਣ ਵਾਲੇ ਪਿਤਾ ਵੇਸਲੇ ਮੈਥਿਊਜ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਦੁੱਧ ਨਾ ਪੀਣ ਕਾਰਨ ਉਸ ਨੇ ਸ਼ੇਰਿਨ ਨੂੰ ਸਵੇਰੇ 3 ਵਜੇ ਆਪਣੇ ਘਰ 'ਚੋਂ ਬਾਹਰ ਕੱਢ ਦਿੱਤਾ ਸੀ। 
ਖਬਰਾਂ ਮੁਤਾਬਕ ਅਪਾਹਜ ਬੱਚੀ ਨੂੰ ਭਾਰਤੀ ਮੂਲ ਦੇ ਜੁੜੇ ਨੇ ਬਿਹਾਰ ਦੇ ਨਾਲੰਦਾ ਜ਼ਿਲੇ ਦੇ ਇਕ ਐੱਨ. ਜੀ. ਓ. ਤੋਂ ਪਿਛਲੇ ਸਾਲ ਗੋਦ ਲਿਆ ਸੀ। 
ਸ਼ੇਰਿਨ ਦੀ ਸੁਰੱਖਿਅਤ ਵਾਪਸੀ ਲਈ ਸ਼ਨੀਵਾਰ ਨੂੰ ਇਕ ਜਲੂਸ ਕੱਢਿਆ ਗਿਆ। ਇਕ ਪਾਦਰੀ ਨੇ ਮੈਥਿਊਜ ਦੇ ਘਰ ਦੇ ਬਾਹਰ ਇਕ ਬੋਰਡ ਲਗਾਇਆ, ਜਿਸ 'ਚ ਬੱਚੀ ਦੇ ਮਾਤਾ-ਪਿਤਾ ਤੋਂ ਸੱਚ ਦੱਸਣ ਦੀ ਅਪੀਲ ਕੀਤੀ ਗਈ ਹੈ। ਪੁਲਸ ਮੁਤਾਬਕ ਬੱਚੀ ਦੇ ਮਾਤਾ-ਪਿਤਾ ਸਹਿਯੋਗ ਨਹੀਂ ਕਰ ਰਹੇ ਹਨ। ਜਲੂਸ 'ਚ ਸ਼ਾਮਲ ਲੋਕਾਂ ਨੇ 'ਲੁਕਾਉਣਾ ਬੰਦ ਕਰੋ' ਦੇ ਪੋਸਟਰ ਹੱਥਾਂ 'ਚ ਫੱੜੇ ਹੋਏ ਸਨ।