ਬੈਲਜ਼ੀਅਮ ਦੇ ਪ੍ਰਿੰਸ ਨੂੰ ਚੀਨ ਨਾਲ ਨਜ਼ਦੀਕੀ ਪਈ ਭਾਰੀ

Sunday, Apr 01, 2018 - 10:08 PM (IST)

ਬ੍ਰਸੈਲਸ — ਬੈਲਜ਼ੀਅਮ ਦੇ ਰਾਜਕੁਮਾਰ ਲਾਰੇਟ ਦੇ ਮਾਸਿਕ ਭੱਤੇ 'ਚ ਸਾਲ ਭਰ ਲਈ ਕਟੌਤੀ ਕਰ ਦਿੱਤੀ ਹੈ। ਫੈਡਰਲ ਸੰਸਦ ਨੇ ਪ੍ਰਿੰਸ ਦੇ ਚੀਨ ਦੇ ਨਾਲ ਸਬੰਧਾਂ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ। ਇਸ ਪਾਬੰਦੀ ਦਾ ਸੁਝਾਅ ਬੈਲਜ਼ੀਅਮ ਦੇ ਪ੍ਰਧਾਨ ਮੰਕਪੀ ਚਾਰਲਸ ਮਿਸ਼ੇਲ ਨੇ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੀਨੀ ਦੂਤਘਰ ਦੇ ਇਕ ਸਵਾਗਤ ਸਮਾਰੋਹ 'ਚ ਸਰਕਾਰ ਦੀ ਇਜਾਜ਼ਤ ਦੇ ਬਿਨ੍ਹਾਂ ਪਹਿਲਾਂ ਨੌ-ਸੈਨਾ ਦੀ ਵਰਦੀ 'ਚ ਪ੍ਰਿੰਸ ਪਹੁੰਚੇ ਸਨ। ਇਸ ਤੋਂ ਬਾਅਦ ਫੈਡਰਲ ਸੰਸਦ ਦੇ ਸੰਸਦੀ ਮੈਂਬਰਾਂ ਨੇ 3 ਲੱਖ 7 ਜ਼ਾਰ ਯੂਰੋ ਦੇ ਸਾਲਾਨਾ ਭੱਤੇ 'ਚੋਂ 15 ਫੀਸਦੀ ਦੀ ਕਟੌਤੀ ਲਈ ਵੋਟਿੰਗ ਕੀਤੀ ਸੀ।
ਇਸ ਤਰ੍ਹਾਂ ਪ੍ਰਿੰਸ ਦੇ ਭੱਤੇ 'ਚੋਂ 46 ਹਜ਼ਾਰ ਯੂਰੋ ਦੀ ਕਟੌਤੀ ਕਰ ਦਿੱਤੀ ਗਈ। ਪ੍ਰਧਾਨ ਮੰਤਰੀ ਮਿਸ਼ੇਲ ਨੇ ਰਾਜਕੁਮਾਰ ਨੂੰ ਕਿਸੇ ਤਰ੍ਹਾਂ ਦੀ ਕੂਟਨੀਤਕ ਗਤੀਵਿਧੀ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੀ ਇਜਾਜ਼ਤ ਲੈਣ ਦੀ ਚੇਤਾਵਨੀ ਦਿੱਤੀ ਸੀ। ਪਰ 54 ਸਾਲਾਂ ਰਾਜਕੁਮਾਰ ਬ੍ਰਸੈਲਸ 'ਚ ਚੀਨ ਦੇ ਦੂਤਘਰ ਦੇ 90ਵੀਂ ਵਰ੍ਹੇਗੰਢ 'ਚ ਹਿੱਸਾ ਲੈਣ ਪਹੁੰਚੇ ਅਤੇ ਉਥੋਂ ਆਪਣੀ ਇਕ ਫੋਟੋ ਟਵੀਟ ਕੀਤੀ।
ਉਹ ਰਾਜਾ ਫਿਲਿਪ ਦੇ ਛੋਟੇ ਭਰਾ ਹਨ। ਪ੍ਰਿੰਸ ਨੇ ਆਪਣੇ ਮਾਸਿਕ ਭੱਤੇ 'ਚ ਕਟੌਤੀ ਨੂੰ ਲੈ ਕੇ ਸੰਸਦ 'ਚ ਵੋਟਿੰਗ ਤੋਂ ਪਹਿਲਾਂ ਭਾਵਨਾਤਮਕ ਪੱਤਰ ਲਿੱਖਿਆ। ਇਸ 'ਚ ਉਨ੍ਹਾਂ ਨੇ ਕਿਹਾ ਕਿ ਸ਼ਾਹੀ ਪਰਿਵਾਰ ਕਾਰਨ ਉਹ ਕੋਈ ਨੌਕਰੀ ਨਹੀਂ ਕਰ ਸਕਦੇ ਹਨ।
ਉਨ੍ਹਾਂ ਨੇ ਆਪਣੇ ਪੱਤਰ 'ਚ ਵੋਟ ਨੂੰ ਆਪਣੀ ਜ਼ਿੰਦਗੀ ਦੀ ਪ੍ਰੀਖਿਆ ਦੱਸਿਆ ਅਤੇ ਕਿਹਾ ਕਿ ਜੇਕਰ ਸੰਸਦੀ ਮੈਂਬਰ ਉਨ੍ਹਾਂ ਦੇ ਖਿਲਾਫ ਜਾਂਦੇ ਹਨ, ਤਾਂ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਵੇਗਾ, ਜਿਸ ਤੋਂ ਉਬਰਨਾ ਮੁਸ਼ਕਿਲ ਹੋਵੇਗਾ। ਪ੍ਰਿੰਸ ਨੂੰ ਕਈ ਵਾਰ 'ਕਸਰਡ ਪ੍ਰਿੰਸ' ਮਤਲਬ ਰਾਜਕੁਮਾਰ ਕਿਹਾ ਜਾਂਦਾ ਹੈ, ਉਹ ਡਿਪ੍ਰੈਸ਼ਨ ਤੋਂ ਗੁਜਰ ਰਹੇ ਹਨ।
ਰਾਜਕੁਮਾਰ ਸਾਲ 2013 'ਚ ਉਹ ਉਸ ਚਰਚਾਵਾਂ 'ਚ ਆਏ ਸਨ, ਜਦੋਂ ਉਹ ਆਸਟ੍ਰੀਆ 'ਚ ਸਕੀਇੰਗ ਦੇ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਅੰਦਰੂਨੀ ਸੱਟਾਂ ਆਈਆਂ ਸਨ।


Related News