ਪੋਪ ਨੇ ਮਹਿਲਾ ਦੇ ਜੜਿਆ ਥੱਪੜ ਤੇ ਬਾਅਦ ''ਚ ਮੰਗੀ ਮੁਆਫੀ

01/02/2020 12:03:07 AM

ਵੈਟੀਕਨ ਸਿਟੀ - ਪੋਪ ਫ੍ਰਾਂਸੀਸ ਨੇ ਸ਼ਰਧਾਲੂਆਂ ਦਾ ਧੰਨਵਾਦ ਕਰਨ ਦੌਰਾਨ ਉਨ੍ਹਾਂ ਨੂੰ ਫੱੜ ਲੈਣ ਵਾਲੀ ਮਹਿਲਾ ਦੇ ਹੱਥ 'ਤੇ ਥੱਪੜ ਮਾਰਨ ਨੂੰ ਲੈ ਕੇ ਉਸ ਤੋਂ ਮੁਆਫੀ ਮੰਗੀ। ਇਸ ਤੋਂ ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੇ ਭਾਸ਼ਣ 'ਚ ਔਰਤਾਂ ਖਿਲਾਫ ਹਰ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕੀਤੀ। ਮਹਿਲਾ ਪ੍ਰਸ਼ੰਸ਼ਕ ਦੇ ਹੱਥ ਤੋਂ ਖੁਦ ਨੂੰ ਛੁਡਾਉਣ ਲਈ ਉਸ ਦੇ ਹੱਥ 'ਤੇ ਥੱਪੜ ਮਾਰਦੇ ਨਰਾਜ਼ ਪੋਪ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਉਹ ਨਵੇਂ ਸਾਲ ਦੀ ਪਹਿਲੀ ਦੀ ਸ਼ਾਮ 'ਤੇ ਕੈਥੋਲਿਕ ਸ਼ਖਸੀਅਤਾਂ ਵਿਚਾਲੇ ਪਹੁੰਚੇ ਸਨ ਕਿ ਇਸ ਵਿਚਾਲੇ ਉਸ ਮਹਿਲਾ ਨੇ ਉਨ੍ਹਾਂ ਦਾ ਹੱਥ ਫੱੜ ਲਿਆ। ਫ੍ਰਾਂਸੀਸ ਨੇ ਮਹਿਲਾ ਦੇ ਹੱਥ ਤੋਂ ਖੁਦ ਨੂੰ ਛੁਡਾਉਣ ਲਈ ਉਸ ਦੇ ਹੱਥ 'ਤੇ ਥੱਪੜ ਮਾਰੇ ਦੇ ਆਪਣੇ ਆਚਰਣ ਲਈ ਮੁਆਫੀ ਮੰਗੀ।



ਉਨ੍ਹਾਂ ਨੇ ਵੈਟੀਕਨ 'ਚ ਸਮੂਹਿਕ ਪ੍ਰਾਥਨਾ ਤੋਂ ਪਹਿਲਾਂ ਕੈਥੋਲਿਕ ਚਰਚ ਨੇ ਆਖਿਆ ਕਿ ਅਸੀਂ ਕਈ ਵਾਰ ਆਪਾ ਖੋਹ ਦਿੰਦੇ ਹਾਂ। ਮੇਰੇ ਨਾਲ ਵੀ ਅਜਿਹਾ ਹੁੰਦਾ ਹੈ। ਮੈਂ ਕੱਲ ਦੇ ਬੁਰੇ ਕੰਮ ਲਈ ਮੁਆਫੀ ਮੰਗਦਾ ਹਾਂ। ਟਵਿੱਟਰ 'ਤੇ ਵੀ ਲੋਕਾਂ ਨੇ ਪੋਪ ਦੀ ਤੁਰੰਤ ਕਾਰਵਾਈ 'ਤੇ ਟਿੱਪਣੀ ਕੀਤੀ। ਫ੍ਰਾਂਸੀਸ ਨੇ ਸੈਂਟ ਪੀਟਰਸ ਸਕੁਆਇਰ 'ਤੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਉਹ ਜਦ ਮੁੜੇ ਉਦੋਂ ਇਕ ਮਹਿਲਾ ਕੁਢ ਚੀਕੀ ਅਤੇ ਉਨ੍ਹਾਂ ਦਾ ਹੱਥ ਫੱੜ ਲਿਆ। ਪੋਪ ਨਰਾਜ਼ ਹੋ ਗਏ ਅਤੇ ਉਨ੍ਹਾਂ ਨੇ ਮਹਿਲਾ ਦੇ ਹੱਥ 'ਤੇ ਥੱਪੜ ਮਾਰ ਦਿੱਤਾ।

Khushdeep Jassi

This news is Content Editor Khushdeep Jassi