ਅਮਰੀਕਾ ਰਹਿੰਦੇ ਇਸ ਸ਼ਖਸ ਦੇ ਵਿਰਲੇ ਨੇ ਸ਼ੌਂਕ, ਲੋਕ ਕਹਿੰਦੇ ਨੇ ''ਡਰੈਗਨ ਮੈਨ''

06/27/2017 2:59:11 PM

ਕੋਲੋਰਾਡੋ— ਕਿਸੇ ਦੇਸ਼ ਦੀ ਫੌਜ ਕੋਲ ਟੈਂਕ ਤੇ ਗ੍ਰੇਨੇਡ ਲਾਂਚਰ ਹੋਣ ਦੀ ਹੱਲ ਤਾਂ ਸਮਝ 'ਚ ਆਉਂਦੀ ਹੈ ਪਰ ਕੋਈ ਆਮ ਵਿਅਕਤੀ ਇਹ ਸਭ ਰੱਖੇ, ਬਹੁਤ ਅਜੀਬ ਗੱਲ ਲੱਗਦੀ ਹੈ। ਕੋਲੋਰਾਡੋ ਨਿਵਾਸੀ ਮੇਲ ਬਰਨਸਟੀਨ ਅਮਰੀਕਾ 'ਚ ਸਭ ਤੋਂ ਵਧੇਰੇ ਹਥਿਆਰਾਂ ਵਾਲੇ ਵਿਅਕਤੀ ਦੇ ਰੂਪ 'ਚ ਮਸ਼ਹੂਰ ਹੋ ਗਏ ਹਨ। 


ਉਨ੍ਹਾਂ ਦਾ ਐੱਲ ਪਾਸੋ ਕਾਊਂਟੀ ਸਥਿਤ 260 ਏਕੜ 'ਚ ਫੈਲਿਆ ਘਰ ਆਪਣੇ-ਆਪ 'ਚ ਫੌਜੀ ਮਿਊਜ਼ੀਅਮ ਹੈ। ਇੱਥੇ ਉਨ੍ਹਾਂ ਕੋਲ 200 ਮਸ਼ੀਨ ਗਨਜ਼, 80 ਫੌਜੀ ਵਾਹਨ, ਟੈਂਕ ਅਤੇ ਅਣਗਣਿਤ ਗ੍ਰੇਨੇਡ ਲਾਂਚਰ ਦਾ ਭੰਡਾਰ ਹੈ। ਇੱਥੇ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਵੀਅਤਨਾਮ ਯੁੱਧ ਤਕ ਦੇ ਹਥਿਆਰ ਰੱਖੇ ਹਨ। 


ਜੇਕਰ ਤੁਸੀਂ ਇਨ੍ਹਾਂ ਹਥਿਆਰਾਂ ਨੂੰ ਦੇਖਣਾ ਚਾਹੋ ਤਾਂ ਪੂਰੇ ਦੋ ਘੰਟੇ ਲੱਗਦੇ ਹਨ। 71 ਸਾਲਾ ਬਰਨਸਟੀਨ ਨੂੰ ਬੰਦੂਕਾਂ ਨਾਲ ਇੰਨਾ ਪਿਆਰ ਹੈ ਕਿ ਉਨ੍ਹਾਂ ਦੇ ਬੈੱਡਰੂਮ ਦੀਆਂ ਕੰਧਾਂ 'ਤੇ ਵੀ ਸੈਂਕੜੇ ਹਥਿਆਰ ਸਜੇ ਹੋਏ ਹਨ।

ਉਨ੍ਹਾਂ ਨੇ ਆਪਣੀ ਹਰਲੇ ਡੈਵਿਡਸਨ ਬਾਈਕ ਵੀ ਡਰੈਗਨ ਵਾਂਗ ਸਜਾਇਆ ਹੈ। ਇਸ ਲਈ ਉਸ ਨੂੰ 'ਡਰੈਗਨ ਮੈਨ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬਰਨਸਟੀਨ ਦੇ ਇਸ ਭੰਡਾਰ ਦੀ ਕੀਮਤ 64 ਕਰੋੜ ਰੁਪਏ ਦੱਸੀ ਗਈ ਹੈ।