ਆਖਰੀ ਪੜਾਅ ''ਚ ਪਹੁੰਚੀ ਅਗਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌੜ

07/17/2019 7:49:48 PM

ਲੰਡਨ— ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਅਹੁਦੇ ਲਈ ਦੌੜ ਬੁੱਧਵਾਰ ਨੂੰ ਆਖਰੀ ਪੜਾਅ 'ਚ ਪ੍ਰਵੇਸ਼ ਕਰ ਗਈ ਹੈ ਤੇ ਦੋਵਾਂ ਉਮੀਦਵਾਰਾਂ ਨੇ ਬ੍ਰੈਗਜ਼ਿਟ 'ਤੇ ਆਪਣੇ ਰੁਖ ਨੂੰ ਹੋਰ ਸਖਤ ਕਰ ਦਿੱਤਾ ਹੈ, ਜਿਸ ਨਾਲ ਸਰਕਾਰ ਦਾ ਬ੍ਰਸਲਸ ਨਾਲ ਟਕਰਾਅ ਹੋ ਸਕਦਾ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੀ ਥਾਂ ਲੈਣ ਦੀ ਦੌੜ 'ਚ ਸ਼ਾਮਲ ਦੋ ਸ਼ਖਸੀਅਤਾਂ, ਲੰਡਨ ਦੇ ਸਾਬਕਾ ਮੇਅਰ ਬੋਰਿਸ ਜਾਨਸਨ ਤੇ ਵਿਦੇਸ਼ ਮੰਤਰੀ ਜੇਰੇਮੀ ਹੰਟ, ਕਿਸੇ ਸੰਪੂਰਨ ਸਮਝੌਤੇ ਤੋਂ ਬਿਨਾਂ ਬ੍ਰਿਟੇਨ ਦੀ ਵਿਦਾਈ ਦਾ ਜ਼ਿਕਰ ਕਰ ਰਹੇ ਹਨ।

ਜਾਨਸਨ ਤੇ ਹੰਟ ਆਖਰੀ ਸਵਾਲ-ਜਵਾਬ ਸੈਸ਼ਨ 'ਚ ਬੁੱਧਵਾਰ ਨੂੰ ਹਿੱਸਾ ਲੈ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਦੀ ਵੋਟਿੰਗ ਦਾ ਨਤੀਜਾ 23 ਜੁਲਾਈ ਨੂੰ ਐਲਾਨ ਕੀਤਾ ਜਾਵੇਗਾ ਤੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ 24 ਜੁਲਾਈ ਨੂੰ ਹੋਵੇਗੀ। ਦੋਵਾਂ ਉਮੀਦਵਾਰਾਂ ਨੇ ਸਮਝੌਤੇ 'ਚ ਉਸ 'ਬੈਕਸਟਾਪ' ਕਾਨੂੰਨ ਨੂੰ ਖਾਰਿਜ ਕੀਤੇ ਜਾਣ ਦੀ ਵਚਨਬੱਧਤਾ ਜਤਾਈ ਹੈ, ਜਿਸ 'ਚ ਆਇਰਿਸ਼ ਸਰਹੱਦ ਨੂੰ ਖੁੱਲਾ ਰੱਖਣ ਲਈ ਬ੍ਰਸਲਸ ਵਲੋਂ ਜ਼ੋਰ ਦਿੱਤਾ ਗਿਆ ਸੀ।

Baljit Singh

This news is Content Editor Baljit Singh