ਇਨ੍ਹਾਂ ਦੇਸ਼ਾਂ ''ਚ ਆਏ ਸਨ ਹੁਣ ਤਕ ਦੇ ਸਭ ਤੋਂ ਵੱਡੇ ਭੂਚਾਲ, ਮਾਰੇ ਗਏ ਸਨ ਹਜ਼ਾਰਾਂ ਲੋਕ

11/16/2017 4:31:37 AM

ਵਾਸ਼ਿੰਗਟਨ— 12 ਨਵੰਬਰ ਨੂੰ ਈਰਾਨ-ਇਰਾਕ ਸਰਹੱਦ 'ਤੇ ਆਏ ਭਿਆਨਕ ਭੂਚਾਲ ਕਾਰਨ 530 ਲੋਕਾਂ ਦੀ ਮੌਤ ਹੋਈ ਤੇ ਹਜ਼ਾਰਾਂ ਲੋਕ ਇਸ ਭੂਚਾਲ 'ਚ ਜ਼ਖਮੀ ਹੋਏ। ਇਸ ਭੂਚਾਲ ਕਾਰਨ ਇਮਾਰਤਾਂ ਤੇ ਕਈ ਘਰ ਨੁਕਸਾਨੇ ਗਏ। ਤੁਹਾਨੂੰ ਦੱਸ ਦਈਏ ਕਿ ਇਸ ਭੂਚਾਲ ਦੀ ਤੀਬਰਤਾ ਰੀਕਟਰ ਸਕੇਲ 'ਤੇ 7.3 ਮਾਪੀ ਗਈ ਸੀ ਪਰ ਇਹ ਭੂਚਾਲ ਹੁਣ ਤਕ ਦਾ ਕੋਈ ਵੱਡਾ ਭੂਚਾਲ ਨਹੀਂ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਭਿਆਨਕ ਤੇ ਖਤਰਨਾਕ ਭੂਚਾਲ ਆ ਚੁੱਕੇ ਹਨ। ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

1. ਚਿੱਲੀ 22 ਮਈ 1960


ਇਤਿਹਾਸ 'ਚ ਹੁਣ ਤਕ ਦਾ ਸਭ ਤੋਂ ਵੱਡਾ ਭੂਚਾਲ ਚਿਲੀ 'ਚ ਆਇਆ ਹੈ। ਜਿਸ ਦੀ ਤੀਬਰਤਾ ਰੀਕਟਰ ਪੈਮਾਨੇ 'ਤੇ 9.5 ਮਾਪੀ ਗਈ ਸੀ। ਇਹ ਭੂਚਾਲ ਕਾਫੀ ਖਤਰਨਾਕ ਸੀ ਪਰ ਇਹ ਕਾਫੀ ਡੂੰਘਾਈ ਸੀ ਇਸ ਲਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਸੀ। ਇਸ ਭੂਚਾਲ ਕਾਰਨ 2000 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ ਤੇ 2 ਲੱਖ ਦੇ ਕਰੀਬ ਲੋਕ ਬੇਘਰ ਹੋ ਗਏ ਸੀ।

2. ਅਲਾਸਕਾ 27 ਮਾਰਚ 1964

ਇਹ ਭੂਚਾਲ ਸ਼ਹਿਰ ਤੋਂ ਬਾਹਰ ਦੇ ਇਲਾਕੇ 'ਚ ਆਇਆ ਸੀ ਤੇ ਇਸ ਦੀ ਤੀਬਰਤਾ 9.5 ਸੀ ਪਰ ਸ਼ਹਿਰ ਦੇ ਬਾਹਰ ਭੂਚਾਲ ਆਉਣ ਕਾਰਨ ਇਥੇ ਸਿਰਫ 123 ਲੋਕਾਂ ਦੀ ਮੌਤ ਹੋਈ ਸੀ। ਇਹ ਭੂਚਾਲ ਕਈ ਵਾਰ ਬਦਰੂਲ ਕਾਹਿਲ 'ਚ ਸੁਨਾਮੀ ਦਾ ਕਾਰਨ ਬਣਿਆ ਸੀ।

3. ਰੂਸ 4 ਨਵੰਬਰ 1952

ਰੂਸ 'ਚ 4 ਨਵੰਬਰ 1952 'ਚ 9 ਦੀ ਤੀਬਰਤਾ ਨਾਲ ਭਿਆਨਕ ਭੂਚਾਲ ਆਇਆ ਸੀ, ਜਿਸ ਕਾਰਨ ਪਰਸੇਂਟ ਮਹਾਸਾਗਰ 'ਚ ਭਿਆਨਕ ਸੁਨਾਮੀ ਆਈ। ਜਿਸ ਨੇ ਜਾਪਾਨ ਤੇ ਅਮਰੀਕਾ 'ਚ ਤਬਾਹੀ ਮਚਾ ਦਿੱਤੀ ਸੀ।  ਇਸ ਭੂਚਾਲ ਕਾਰਨ ਕਰੀਬ 4000 ਲੋਕਾਂ ਦੀ ਮੌਤ ਹੋ ਗਈ ਸੀ।

4. ਇੰਡੋਨੇਸ਼ੀਆ 26 ਦਸੰਬਰ 2004

ਇਤਿਹਾਸ ਦਾ ਤੀਜਾ ਵੱਡਾ ਭੂਚਾਲ ਇੰਡੋਨੇਸ਼ੀਆ ਦੇ ਸੋਮਤਰਾ ਸ਼ਹਿਰ 'ਚ 26 ਦਸੰਬਰ 2004 ਨੂੰ ਆਇਆ ਸੀ, ਜਿਸ ਦੀ ਤੀਬਰਤਾ 9 ਮਾਪੀ ਗਈ ਸੀ। ਇਸ ਭੂਚਾਲ ਕਾਰਨ ਬਹੁਤ ਵੱਡੀ ਸੁਨਾਮੀ ਆਈ ਸੀ, ਜਿਸ ਕਾਰਨ 12 ਦੇਸ਼ ਪ੍ਰਭਾਵਿਤ ਹੋਏ ਸੀ।

5. ਜਾਪਾਨ 11 ਮਾਰਚ 2011

ਜਾਪਾਨ 'ਚ 8.9 ਦੀ ਤੀਬਰਤਾ ਨਾਲ ਆਏ ਇਸ ਭੂਚਾਲ ਕਾਰਨ 1 ਹਜ਼ਾਰ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਇਸ ਭੂਚਾਲ ਕਾਰਨ ਜਾਪਾਨੀ ਸਰਕਾਰ ਨੂੰ ਇੰਨਾ ਵੱਡਾ ਨੁਕਸਾਨ ਚੁੱਕਣਾ ਪਿਆ ਸੀ। ਇਹ ਜਾਪਾਨ ਦਾ ਸਭ ਤੋਂ ਵੱਡਾ ਭੂਚਾਲ ਸੀ।

6. ਚਿਲੀ 27 ਫਰਵਰੀ 2010

ਇਹ ਭੂਚਾਲ ਚਿਲੀ ਸ਼ਹਿਰ ਦੇ ਮਾਉਲ 'ਚ ਆਇਆ ਸੀ ਤੇ ਇਸ ਦੀ ਤੀਬਰਤਾ 8.8 ਸੀ। ਜਿਸ 'ਚ ਕਰੀਬ 700 ਲੋਕਾਂ ਦੀ ਮੌਤ ਹੋਈ ਸੀ। ਇਸ ਭੂਚਾਲ ਕਾਰਨ ਦੁਨੀਆ ਦੇ 53 ਦੇਸ਼ਾਂ 'ਚ ਸੁਨਾਮੀ ਦੇ ਖਤਰੇ ਦੀ ਸੁਣਵਾਈ ਕੀਤੀ ਗਈ ਸੀ।

7. ਕੋਲੰਬੀਆ 31 ਜਨਵਰੀ 1906

ਕੋਲੰਬੀਆ ਤੇ ਅਕਵਾਡੋਰ ਸਰਹੱਦ 'ਤੇ 111 ਸਾਲ ਪਹਿਲਾਂ 8.8 ਦੀ ਤੀਬਰਤਾ ਨਾਲ ਆਉਣ ਵਾਲੇ ਇਸ ਭੂਚਾਲ ਕਾਰਨ 1500 ਲੋਕ ਮਾਰੇ ਗਏ ਤੇ ਕਰੀਬ 5 ਹਜ਼ਾਰ ਜ਼ਖਮੀ ਹੋ ਗਏ।