ਦੱਖਣੀ ਅਫਰੀਕਾ ’ਚ ਕੋਵਿਡ-19 ਦਾ ਸਭ ਤੋਂ ਖਤਰਨਾਕ ਦੌਰ ਆਉਣਾ ਹਾਲੇ ਬਾਕੀ

06/24/2020 11:17:11 PM

ਜੋਹਾਨਸਬਰਗ (ਭਾਸ਼ਾ)– ਚੋਟੀ ਦੇ ਮਹਾਮਾਰੀਵਿਦ ਸਲੀਮ ਅਬਦੁਲ ਕਰੀਮ ਨੇ ਚੌਕਸ ਕੀਤਾ ਹੈ ਕਿ ਦੱਖਣੀ ਅਫਰੀਕਾ ’ਚ ਕੋਰੋਨਾ ਵਾਇਰਸ ਦਾ ਸਭ ਤੋਂ ਖਤਰਨਾਕ ਦੌਰ ਆਉਣਾ ਹਾਲੇ ਬਾਕੀ ਹੈ। ਦੇਸ਼ ’ਚ ਕੋਵਿਡ-19 ਦੇ ਮਾਮਲਿਆਂ ਦੇ ਇਕ ਲੱਖ ਤੋਂ ਪਾਰ ਪਹੁੰਚਣ ਅਤੇ ਮ੍ਰਿਤਕਾਂ ਦੀ ਗਿਣਤੀ ਦੇ 2000 ਦੇ ਕੋਲ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਇਹ ਬਿਆਨ ਦਿੱਤਾ। ਦੇਸ਼ ’ਚ ਤਿੰਨ ਮਹੀਨੇ ਦਾ ਲਾਕਡਾਊਨ ’ਚ ਕਈ ਰਿਆਇਤਾਂ ਦੇਣ ਤੋਂ ਬਾਅਦ ਪਿਛਲੇ ਇਕ ਪੰਦਰਵਾੜੇ ’ਚ ਮਾਮਲੇ ਅਤੇ ਮ੍ਰਿਤਕਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਮਹਾਮਾਰੀ ਵਿਗਿਆਨੀ ਅਤੇ ਸਰਕਾਰ ਦੀ ਕੋਵਿਡ-19 ਮੰਤਰੀ ਸਲਾਹਕਾਰ ਕਮੇਟੀ ਦੇ ਮੁਖੀ ਕਰੀਮ ਨੇ ਕਿਹਾ ਕਿ ਹੋਰ ਦੇਸ਼ਾਂ ਦੀ ਤੁਲਨਾ ’ਚ ਦੇਸ਼ ‘ਕਾਫੀ ਬਿਹਤਰ ਸਥਿਤੀ ’ਚ ਹੈ’ ਕਿਉਂਕਿ ਤਿੰਨ ਮਹੀਨੇ ਦੇ ਲਾਕਡਾਊਨ ਕਾਰਣ ਦੇਸ਼ ਨੂੰ ਖੁਦ ਨੂੰ ਤਿਆਰ ਕਰਨ ਦਾ ਸਮਾਂ ਮਿਲ ਗਿਆ ਸੀ। ਕਰੀਮ ਨੇ ਵੈੱਬਸਾਈਟ ‘ਟਾਈਮਸ ਲਾਈਵ’ ਨੂੰ ਕਿਹਾ ਕਿ ਹਾਲੇ ਮਹਾਮਾਰੀ ਦੀ ਸਥਿਤੀ, ਜਿੰਨਾ ਮੁਲਾਂਕਣ ਕੀਤਾ ਗਿਆ ਸੀ, ਉਸ ਦੇ ਨੇੜੇ-ਤੇੜੇ ਹੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਮਹਾਮਾਰੀ ਵਿਗਿਆਨੀ ਹੋਣ ਦੇ ਨਾਤੇ ਸਾਨੂੰ ਜੁਲਾਈ ਦੇ ਅਖੀਰ ਤੱਕ ਮਾਮਲਿਆਂ ਦੇ ਕਈ ਲੱਖ ਹੋਣ ਦਾ ਖਦਸ਼ਾ ਹੈ ਕਿ ਅਤੇ ਇਹ ਅਸੀਂ ਹਾਲੇ ਦੋ ਗੁਣਾ ਹੋ ਰਹੇ ਮਾਮਲਿਆਂ ਦੇ ਆਧਾਰ ’ਤੇ ਹੀ ਕਹਿ ਰਹੇ ਹਾਂ। ਸਰਦੀਆਂ ਦੇ ਸ਼ੁਰੂ ਹੋਣ ਤੋਂ ਬਾਅਦ ਕੋਵਿਡ-19 ਦੇ ਹੋਰ ਭਿਆਨਕ ਰੂਪ ਧਾਰਣ ਕਰਨ ਦਾ ਖਦਸ਼ਾ ਹੈ।

Gurdeep Singh

This news is Content Editor Gurdeep Singh