ਲਾਪਤਾ ਹੋਇਆ ਲਾਈਟ ਏਅਰਕ੍ਰਾਫਟ, ਸਵਾਰ ਸੀ ਇਹ ਨਾਮੀ ਫੁੱਟਬਾਲਰ

01/23/2019 2:24:21 AM

ਲੰਡਨ — ਇੰਗਲਿਸ਼ ਚੈਨਲ ਦੇ ਰਾਡਾਰ ਤੋਂ ਇਕ ਜਹਾਜ਼ ਦੇ ਗਾਇਬ ਹੋਣ ਤੋਂ ਬਾਅਦ ਲਾਪਤਾ ਹੋਏ ਪ੍ਰਾਇਵੇਟ ਏਅਰਕ੍ਰਾਫਟ ਦੀ ਖੋਜ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ 'ਚ ਕਾਰਡਿਫ ਸਿਟੀ (ਫੁੱਟਬਾਲ ਟੀਮ) ਦਾ ਸਟ੍ਰਾਈਤਕ ਐਮੀਲਿਆਨੋ ਸਾਲਾ ਮੌਜੂਦ ਹੈ। ਗਵੇਰਨਸੇ ਪੁਲਸ ਨੇ ਦੱਸਿਆ ਕਿ ਸੋਮਵਾਰ ਸ਼ਾਮ ਜਹਾਜ਼ ਦੇ ਗਾਇਬ ਹੋਣ ਦੀ ਖਬਰ ਮਿਲੀ ਸੀ।


ਇਸ ਤੋਂ ਬਾਅਦ ਐਲਡਰਨੀ ਨੇੜੇ ਬਚਾਅ ਦਲ ਨੂੰ ਪਾਣੀ ਭਾਲ ਕਰਨ ਲਈ ਬੁਲਾਇਆ ਗਿਆ। ਫੋਰਸ ਨੇ ਦੱਸਿਆ ਕਿ ਇਕ ਖੋਜ ਅਤੇ ਬਚਾਅ ਅਭਿਆਨ ਐਲਡਰਨੀ ਦੇ ਉੱਤਰ 'ਚ ਚਲਾਇਆ ਜਾ ਰਿਹਾ ਹੈ। ਕਈ ਘੰਟੇ ਪਹਿਲਾਂ ਇਕ ਹਲਕਾ ਏਅਰਕ੍ਰਾਫਟ ਰਾਡਾਰ ਤੋਂ ਗਾਇਬ ਹੋ ਗਿਆ ਸੀ। ਗਵੇਰਨਸੇ ਅਤੇ ਐਲਡਰਨੀ ਲਾਇਫਬੋਟ ਸਮੇਤ 2 ਹੈਲੀਕਾਪਟਰ ਲਾਪਤਾ ਹੋਏ ਜਹਾਜ਼ ਦੀ ਭਾਲ 'ਚ ਲੱਗੇ ਹੋਏ ਹਨ। ਐਲਡਰਨੀ ਲਾਇਫਬੋਟ ਨੇ ਕਿਹਾ ਕਿ ਉਸ ਦੇ ਖੋਜ ਅਤੇ ਬਚਾਅ ਅਭਿਆਨ ਨੂੰ ਸੋਮਵਾਰ ਰਾਤ 8:50 'ਤੇ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਅਜੇ ਤੱਕ ਉਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ। ਫਰਾਂਸ ਦੀ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ 'ਚ ਐਮੀਲਿਆਨੋ ਸਾਲਾ ਮੌਜੂਦ ਸਨ, ਜਿਨ੍ਹਾਂ ਨੇ 1.5 ਕਰੋੜ ਡਾਲਰ 'ਚ ਕਾਰਡਿਫ 'ਚ ਡੀਲ ਕੀਤੀ ਸੀ। ਜਹਾਜ਼ ਨਾਂਤੇਸ ਬ੍ਰਿਟਨੀ ਤੋਂ ਵੇਲਸ਼ ਕੈਪਟੀਲ ਲਈ ਉਡਾਣ ਭਰ ਰਿਹਾ ਸੀ।