ਬੀਜ਼ਿੰਗ ਬਜ਼ਾਰ ਦੇ ਆਖਰੀ ਕੋਰੋਨਾ ਮਰੀਜ਼ ਨੂੰ ਮਿਲੀ ਹਸਪਤਾਲ ਤੋਂ ਛੁੱਟੀ

08/08/2020 12:35:12 AM

ਬੀਜ਼ਿੰਗ - ਬੀਜ਼ਿੰਗ ਦੇ ਆਖਰੀ ਕੋਰੋਨਾ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੀਜ਼ਿੰਗ ਦੇ ਸਭ ਤੋਂ ਵੱਡੇ ਥੋਕ ਬਜ਼ਾਰ ਸ਼ਿਨਫਾੜੀ ਵਿਚ ਕੁਝ ਲੋਕਾਂ ਨੂੰ ਕੋਰੋਨਾਵਾਇਰਸ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। 11 ਜੂਨ ਨੂੰ 52 ਸਾਲ ਦੇ ਇਕ ਵਿਅਕਤੀ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਉਸ ਤੋਂ ਬਾਅਦ ਉਸ ਬਜ਼ਾਰ ਦੇ 335 ਲੋਕ ਪ੍ਰਭਾਵਿਤ ਪਾਏ ਗਏ ਸਨ।

ਚੀਨ ਦੀ ਸਰਕਾਰੀ ਮੀਡੀਆ ਮੁਤਾਬਕ ਹੁਣ 5 ਲੋਕਾਂ ਦੀ ਹਾਲਤ ਗੰਭੀਰ ਹੈ ਅਤੇ 21 ਦੀ ਹਾਲਤ ਖਰਾਬ ਹੈ। ਬੀਜ਼ਿੰਗ ਨੂੰ ਅਜੇ ਪੂਰੀ ਤਰ੍ਹਾਂ ਕੋਰੋਨਾ-ਫ੍ਰੀ ਨਹੀਂ ਕਿਹਾ ਜਾ ਸਕਦਾ। ਸ਼ੁੱਕਰਵਾਰ ਨੂੰ ਵੀ ਇਕ ਮਾਮਲਾ ਆਇਆ ਅਤੇ ਉਨ੍ਹਾਂ ਨੂੰ ਕੁਆਰੰਟਾਈਨ ਲਈ ਭੇਜ ਦਿੱਤਾ ਗਿਆ ਹੈ। ਬੀਜ਼ਿੰਗ ਵਿਚ ਕਦੇ-ਕਦੇ ਵਿਦੇਸ਼ਾਂ ਤੋਂ ਆਉਣ ਵਾਲਿਆਂ ਵਿਚ ਕੋਰੋਨਾਵਾਇਰਸ ਦਾ ਮਾਮਲਾ ਆ ਜਾਂਦਾ ਹੈ। ਬੀਜ਼ਿੰਗ ਵਿਚ ਵਿਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ 14 ਦਿਨਾਂ ਦਾ ਲਾਜ਼ਮੀ ਕੁਆਰੰਟਾਈਨ ਬਹੁਤ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ। ਉਥੇ ਹੀ ਹੁਣ ਤੱਕ ਚੀਨ ਵਿਚ ਕੋਰੋਨਾ ਦੇ 84,565 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 4,634 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 79,088 ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi