ਇਸ ਜੱਜ ਦੇ ਕਿਹਾ, ਮੈਂ 50 ਸੋਹਣੀਆਂ ਔਰਤਾਂ ਨਾਲ ਬਣਾਏ ਹਨ ਸਰੀਰਕ ਸਬੰਧ ਕੀਤਾ ਫੇਸਬੁੱਕ ''ਤੇ ਸ਼ੇਅਰ

11/20/2017 5:38:00 AM

ਵਾਸ਼ਿੰਗਟਨ —  ਹਾਲੀਵੁੱਡ ਦੇ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਖਿਲਾਫ ਔਰਤਾਂ ਦੇ ਜਿਨਸੀ ਸੋਸ਼ਣ ਕਰਨ ਦਾ ਵਾਲਾ ਮਾਮਲਾ ਹਲੇਂ ਠੰਢਾ ਨਹੀਂ ਸੀ ਹੋਇਆ ਕਿ ਇਸ ਵਿਚਾਲੇ ਅਮਰੀਕਾ 'ਚ ਓਹਯੋ ਸੁਪਰੀਮ ਕੋਰਟ ਦੇ ਜੱਜ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਹੈ ਕਿ ਉਨ੍ਹਾਂ ਦੇ 50 ਖੂਬਸੂਕਤ ਔਰਤਾਂ ਨਾਲ ਸਰੀਰਕ ਸਬੰਧ ਰਹੇ ਹਨ। ਜੱਜ ਬਿਲ ਓ ਨੀਲ ਨੇ ਇਸ ਨੂੰ ਬਕਾਇਦਾ ਫਸਬੁੱਕ ਪੋਸਟ 'ਤੇ ਲਿੱਖਿਆ ਹੈ। 
ਨੀਲ ਗਵਰਨਰ ਅਹੁੱਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਵੀ ਹਨ। ਨੀਲ ਨੇ ਫੇਸਬੁੱਕ 'ਤੇ ਕਿਹਾ ਕਿ ਉਹ ਗਵਰਨਰ ਅਹੁੱਦੇ ਦੇ ਉਮੀਦਵਾਰ ਦੇ ਤੌਰ 'ਤੇ ਆਪਣੇ ਵਿਰੋਧੀਆਂ ਦਾ ਰਿਸਰਚ ਟਾਈਮ ਘੱਟ ਕਰ ਦੇਣਾ ਚਾਹੁੰਦੇ ਹਨ। 
ਉਨ੍ਹਾਂ ਦੇ ਪਿਛਲੇ 50 ਸਾਲਾਂ 'ਚ 50 ਬੇਹੱਦ ਖੂਬਸੂਰਤ ਔਰਤਾਂ ਨਾਲ ਸਰੀਰਕ ਸਬੰਧ ਰਹੇ ਹਨ। 70 ਸਾਲਾਂ ਦੇ ਜੱਜ ਨੇ ਪੋਸਟ 'ਚ 2 ਔਰਤਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਅੱਗੇ ਲਿੱਖਿਆ ਕਿ 50 ਔਰਤਾਂ 'ਚ ਨਿੱਜੀ ਸਕੱਤਰ ਤੋਂ ਲੈ ਕੇ ਸੀਨੇਟਰ ਤੱਕ ਸ਼ਾਮਲ ਹਨ। 
ਨੀਲ ਨੇ ਇਕ ਸੀਨੇਟਰ ਨੂੰ ਆਪਣੇ ਸੱਚਾ ਅਤੇ ਪਹਿਲਾਂ ਪਿਆਰ ਦੱਸਿਆ। ਹਾਲਾਂਕਿ ਬਾਅਦ 'ਚ ਵਿਵਾਦ ਵਧਣ 'ਤੇ ਨੀਲ ਨੇ ਮੁਆਫੀ ਮੰਗੀ। ਨੀਲ ਦੀਆਂ ਗੱਲਾਂ 'ਤੇ ਜੁਡੀਸ਼ੀਅਲ ਅਧਿਕਾਰੀ ਵੀ ਹੈਰਾਨ ਹਨ। 
ੁਉਨ੍ਹਾਂ ਦੇ ਸਹਿਯੋਗੀ ਵੀ ਕਹਿ ਰਹੇ ਹਨ ਕਿ ਨੀਲ ਦਾ ਬਿਆਨ ਔਰਤਾਂ ਦਾ ਅਪਮਾਨ ਹੈ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਹਾਲ ਹੀ ਦੇ ਦਿਨਾਂ 'ਚ ਜਿਨਸੀ ਸੋਸ਼ਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਅਮਰੀਕਾ ਦੇ ਕਈ ਵੱਡੇ ਸ਼ਾਮਲ ਹਨ।