ਜਾਪਾਨੀ ਹੈਲੀਕਾਪਟਰ ਦਾ ਦਰਵਾਜਾ ਡਿੱਗਾ, ਟਾਪੂ 'ਤੇ ਕਰਵਾਈ ਗਈ ਲੈਂਡਿੰਗ

03/07/2018 4:38:43 PM

ਟੋਕਿਓ (ਬਿਊਰੋ)— ਜਾਪਾਨ ਦੇ ਸੁਰੱਖਿਆ ਮੰਤਰਾਲੇ ਦੀ ਜਾਣਕਾਰੀ ਮੁਤਾਬਕ ਏਅਰ ਸੈਲਫ-ਡਿਫੈਂਸ ਫੋਰਸ (ਏ. ਐੱਸ. ਡੀ. ਐੱਫ.) ਟਰਾਂਸਪੋਰਟ ਹੈਲੀਕਾਪਟਰ ਦਾ ਦਰਵਾਜਾ ਅਚਾਨਕ ਡਿੱਗ ਪਿਆ। ਸੁਰੱਖਿਆ ਦੇ ਤੌਰ 'ਤੇ ਇਸ ਦੀ  ਲੈਂਡਿੰਗ ਜਾਪਾਨ ਦੇ ਦੱਖਣ-ਪੱਛਮ ਤੋਂ ਦੂਰ-ਦੁਰਾਡੇ ਟਾਪੂ 'ਤੇ ਕਰਵਾਈ ਗਈ। ਇਕ ਸਮਾਚਾਰ ਏਜੰਸੀ ਮੁਤਾਬਕ ਇਸ ਦੁਰਘਟਨਾ ਵਿਚ CH-47 ਟਰਾਂਸਪੋਰਟ ਹੈਲੀਕਾਪਟਰ ਦਾ 30 ਕਿਲੋਗ੍ਰਾਮ ਵਜ਼ਨੀ ਕਾਰਗੋ ਦਰਵਾਜਾ ਡਿੱਗ ਗਿਆ ਸੀ। ਹਾਲਾਂਕਿ ਇਸ ਹਾਦਸੇ ਵਿਚ ਕਿਸੀ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਜਾਪਾਨ ਦੇ ਰੱਖਿਆ ਮੰਤਰੀ ਇਤਸਨੋਰੀ ਓਨੇਡੇਰਾ ਨੇ ਕਿਹਾ,''ਇਹ ਵੱਡਾ ਚੌਪਰ ਕਾਗੋਸ਼ਿਮਾ ਦੇ ਓਕੀਨੋਰਾਬੂ ਟਾਪੂ ਦੇ ਉੱਪਰ ਉੱਡ ਰਿਹਾ ਸੀ। ਇਸ ਹੈਲੀਕਾਪਟਰ ਵਿਚ ਚਾਰ ਮੈਂਬਰ ਸਵਾਰ ਸਨ। ਇਹ ਘਟਨਾ ਮੰਗਲਵਾਰ ਸ਼ਾਮ ਨੂੰ ਹੋਈ।'' ਜਾਣਕਾਰੀ ਮੁਤਾਬਕ ਓਕੀਨਾਵਾ ਨੇੜੇ ਨਾਹਾ ਏਅਰਬੇਸ ਦਾ ਇਹ ਹੈਲੀਕਾਪਟਰ ਟਰੇਨਿੰਗ ਡਰਿੱਲ ਦੇ ਤਹਿਤ ਉਡਾਣ ਭਰ ਰਿਹਾ ਸੀ। ਓਨੋਡੇਰਾ ਨੇ ਕਿਹਾ ਕਿ ਉਨ੍ਹਾਂ ਨੇ ਏ. ਐੱਸ. ਡੀ. ਐੱਫ. ਅਤੇ ਗ੍ਰਾਊਂਡ ਸੈਲਫ ਡਿਫੈਂਸ ਫੋਰਸ ਦੇ ਕਾਰਗੋ ਦਰਵਾਜੇ ਦੀ ਸੁਰੱਖਿਆ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਫਿਲਹਾਲ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਗੋਸ਼ਿਮਾ ਗਵਰਨਰ ਸਾਤੋਸ਼ੀ ਮਿਤਾਜੋਨੋ ਨੇ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪੂਰੀ ਜਾਂਚ ਦੇ ਆਦੇਸ਼ ਦਿੱਤੇ।