ਬ੍ਰਿਟੇਨ ’ਚ ਕੋਰੋਨਾ ਕਾਰਣ ਸਰਕਾਰ ਨੇ ਲੰਡਨ ’ਚ ਸਕੂਲਾਂ ਨੂੰ ਬੰਦ ਰੱਖਣ ਦੇ ਦਿੱਤੇ ਹੁਕਮ

01/02/2021 8:57:16 PM

ਲੰਡਨ-ਪੂਰੇ ਇੰਗਲੈਂਡ ’ਚ ਕੋਵਿਡ-19 ਇਨਫੈਕਸ਼ਨ ਦਰ ’ਚ ਤੇਜ਼ੀ ਦਰਮਿਆਨ ਬ੍ਰਿਟੇਨ ਸਰਕਾਰ ਨੇ ਲੰਡਨ ’ਚ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਰੱਖਣ ਅਤੇ ਸੋਮਵਾਰ ਨੂੰ ਨਵਾਂ ਸੈਸ਼ਨ ਸ਼ੁਰੂ ਨਾ ਕਰਨ ਦਾ ਹੁਕਮ ਦਿੱਤਾ। ਇਕ ਤੁਰੰਤ ਸਮੀਖਿਆ ਤੋਂ ਬਾਅਦ ਸਿੱਖਿਆ ਵਿਭਾਗ (ਡੀ.ਐੱਫ.ਈ.) ਨੇ ਫੈਸਲਾ ਕੀਤਾ ਕਿ ‘ਸਿੱਖਿਆ ਸਥਿਤੀ ਰੂਪਰੇਖਾ’ ਸਿਰਫ ਕੁਝ ਇਲਾਕਿਆਂ ਦੀ ਥਾਂ ਪੂਰੀ ਰਾਜਧਾਨੀ ’ਚ ਲਾਗੂ ਹੋਵੇਗੀ।

ਇਹ ਵੀ ਪੜ੍ਹੋ -'ਕੋਰੋਨਾ ਤੋਂ ਵੀ ਵਧੇਰੇ ਖਤਰਨਾਕ ਵਾਇਰਸ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ'

ਇਸ ਫੈਸਲੇ ਨਾਲ ਇੰਗਲੈਂਡ ’ਚ ਵਿਰੋਧੀ ਅਤੇ ਸਾਰੇ ਸਕੂਲਾਂ ਦੇ ਅਧਿਆਪਕ ਯੂਨੀਅਨਾਂ ਦੀਆਂ ਵਧਦੀਆਂ ਮੰਗਾਂ ’ਤੇ ਠੱਲ੍ਹ ਪੈ ਗਈ ਹੈ। ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ’ਤੇ ਦਬਾਅ ਕਾਫੀ ਵਧ ਰਿਹਾ ਹੈ ਅਤੇ ਹਸਪਤਾਲ ’ਚ ਵੱਡੀ ਗਿਣਤੀ ’ਚ ਕੋਵਿਡ ਮਰੀਜ਼ਾਂ ਦੀ ਭਾਰਤੀ ਹੋ ਰਹੀ ਹੈ। ਬ੍ਰਿਟੇਨ ਦੇ ਸਿੱਖਿਆ ਸਕੱਤਰ ਗੈਵਿਨ ਵੀਲੀਅਮਸਨ ਨੇ ਕਿਹਾ ਕਿ ਇਨਫੈਕਸ਼ਨ ਦੀ ਦਰ ਪੂਰੇ ਦੇਸ਼ ’ਚ ਅਤੇ ਵਿਸ਼ੇਸ਼ ਤੌਰ ’ਤੇ ਲੰਡਨ ’ਚ ਵਧ ਰਹੀ ਹੈ, ਸਾਨੂੰ ਆਪਣੇ ਦੇਸ਼ ਅਤੇ ਐੱਨ.ਐੱਚ.ਐੱਸ. ਦੀ ਸੁਰੱਖਿਆ ਲਈ ਇਹ ਕਦਮ ਚੁੱਕਣਾ ਚਾਹੀਦਾ। ਅਸੀਂ ਸਮੀਖਿਆ ਜਾਰੀ ਰੱਖਾਂਗੇ ਅਤੇ ਸੰਭਾਵ ਹੋਣ ’ਤੇ ਜਲਦ ਤੋਂ ਜਲਦ ਸਕੂਲਾਂ ਨੂੰ ਫਿਰ ਤੋਂ ਖੋਲ੍ਹਾਂਗੇ।

ਇਹ ਵੀ ਪੜ੍ਹੋ -ਇਟਲੀ ’ਚ ਨਵੇਂ ਸਾਲ ’ਤੇ ਆਤਿਸ਼ਬਾਜ਼ੀ ਕਾਰਣ ਸੈਂਕੜੇ ਪੰਛੀਆਂ ਦੀ ਮੌਤ

ਅਧਿਕਾਰੀਆਂ ਮੁਤਾਬਕ, ਸਬੂਤ ਦੱਸਦੇ ਹਨ ਕਿ ਦੇਸ਼ ਭਰ ’ਚ ਨਵੇਂ ਤਰ੍ਹਾਂ ਦਾ ਕੋਵਿਡ-19 ਦਾ ਇਨਫੈਕਸ਼ਨ ਵਧਦਾ ਜਾ ਰਿਹਾ ਹੈ, ਲੰਡਨ ’ਚ ਹਾਲਤ ਵਿਗੜਦੀ ਜਾ ਰਹੀ ਹੈ। ਸਰਕਾਰ ਨੇ ਕਿਹਾ ਕਿ ਲੰਡਨ, ਦੱਖਣੀ ਪੂਰਬੀ ਅਤੇ ਪੂਰਬੀ ਇੰਗਲੈਂਡ ’ਚ ਸਾਹਮਣੇ ਆਏ ਜ਼ਿਆਦਾ ਮਾਮਲੇ ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ ਦੇ ਹਨ। ਇਨ੍ਹਾਂ ਖੇਤਰਾਂ ’ਚ ਇਨਫੈਕਸ਼ਨ ਦੀ ਦਰ ਉਮੀਦ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧੀ ਹੈ, ਜਿਥੇ ਨਵੇਂ ਤਰ੍ਹਾਂ ਦਾ ਵਾਇਰਸ ਫੈਲ ਰਿਹਾ ਹੈ ਅਤੇ ਵਾਇਰਸ ਨੂੰ ਕੰਟਰੋਲ ਕਰਨ ਲਈ ਮਜਬੂਤ ਉਪਾਅ ਦੀ ਲੋੜ ਹੈ। 

ਇਹ ਵੀ ਪੜ੍ਹੋ -ਸਾਲ 2021 ਦੇ ਪਹਿਲੇ ਦਿਨ ਸਮੁੱਚੀ ਦੁਨੀਆ ’ਚ 3.7 ਲੱਖ ਬੱਚੇ ਲੈਣਗੇ ਜਨਮ : Unicef

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar