ਮਸਜਿਦ ਦੇ ਸਾਬਕਾ ਇਮਾਮ ਨੇ ਟੀ-ਸ਼ਰਟ ਪਾ ਕੇ ਚਲਾਈ 'ਬਾਈਕ', ਪਿਆ ਬਖੇੜਾ (ਵੀਡੀਓ)

07/20/2022 5:36:26 PM

ਰਿਆਦ (ਬਿਊਰੋ): ਸਾਊਦੀ ਅਰਬ ਦੀ ਗ੍ਰੈਂਡ ਮਸਜਿਦ ਦੇ ਸਾਬਕਾ ਇਮਾਮ ਸ਼ੇਖ ਅਦੇਲ ਅਲ-ਕਲਬਾਨੀ ਦਾ ਇੱਕ ਵੀਡੀਓ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਉਹਨਾਂ ਨੇ ਟੀ-ਸ਼ਰਟ ਪਾਈ ਹੋਈ ਹੈ। ਉਹ ਪੱਛਮੀ ਸੱਭਿਅਤਾ ਦੇ ਕੱਪੜਿਆਂ ਨਾਲ ਹਾਰਲੇ ਡੇਵਿਡਸਨ ਬਾਈਕ ਚਲਾ ਰਹੇ ਹਨ। ਹਾਲਾਂਕਿ ਉਨ੍ਹਾਂ ਦੇ ਇਸ ਅਵਤਾਰ ਨੂੰ ਦੇਖ ਕੇ ਅਰਬ ਜਗਤ 'ਚ ਬਹਿਸ ਛਿੜ ਗਈ ਹੈ। ਕਈ ਲੋਕ ਉਹਨਾਂ ਦਾ ਸਮਰਥਨ ਕਰ ਰਹੇ ਹਨ, ਜਦੋਂ ਕਿ ਕਈ ਲੋਕ ਉਹਨਾਂ ਦੀ ਅਜਿਹੀ ਡਰੈੱਸ ਦੀ ਆਲੋਚਨਾ ਕਰ ਰਹੇ ਹਨ। ਵੀਡੀਓ ਸਾਹਮਣੇ ਆਉਂਦੇ ਹੀ ਸੋਮਵਾਰ ਨੂੰ ਪੂਰੇ ਅਰਬ ਜਗਤ ਦੇ ਟਵਿੱਟਰ 'ਤੇ ਮੌਲਾਨਾ ਨਾਲ ਜੁੜਿਆ ਟਰੈਂਡ ਦੇਖਿਆ ਗਿਆ।

ਇਹ ਵੀਡੀਓ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਰਿਕਾਰਡ ਕੀਤਾ ਹੈ। ਵੀਡੀਓ 'ਚ ਉਹ ਹਾਰਲੇ ਡੇਵਿਡਸਨ ਬਾਈਕ 'ਤੇ ਹੈ। ਉਹਨਾਂ ਨੇ ਟੀ-ਸ਼ਰਟ ਦੇ ਉੱਪਰ ਹਾਫ ਜੈਕੇਟ ਪਾਈ ਹੋਈ ਹੈ। ਅਲ ਅਰਬੀਆ ਨਿਊਜ਼ ਮੁਤਾਬਕ ਉਹਨਾਂ ਦੀ ਜੈਕੇਟ 'ਤੇ ਅਮਰੀਕੀ ਝੰਡੇ ਸਮੇਤ ਕਈ ਹੋਰ ਚਿੰਨ੍ਹ ਬਣੇ ਹੋਏ ਸਨ। ਵੀਡੀਓ 'ਚ ਇਮਾਮ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਹਨਾਂ ਕੋਲ ਖੜ੍ਹੇ ਇਕ ਨੌਜਵਾਨ ਨੇ ਉਹਨਾਂ ਨੂੰ ਜਿੱਤ ਦਾ ਚਿੰਨ੍ਹ ਦਿਖਾਉਣ ਲਈ ਕਿਹਾ, ਜਿਸ ਤੋਂ ਬਾਅਦ ਉਸ ਨੇ ਆਪਣੀਆਂ ਦੋ ਉਂਗਲਾਂ ਨਾਲ V ਬਣਾਇਆ।

 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨੀ 'ਪਾਸਪੋਰਟ' ਦੁਨੀਆ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ

 

ਲੋਕਾਂ ਨੇ ਕੀਤਾ ਸਮਰਥਨ 

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਵਿਅਕਤੀ ਨੇ ਟਵਿੱਟਰ 'ਤੇ ਲਿਖਿਆ ਕਿ ਮੇਰੀ ਨਜ਼ਰ 'ਚ ਸ਼ੇਖ ਨੇ ਅਜਿਹਾ ਕੁਝ ਨਹੀਂ ਕੀਤਾ, ਜਿਸ ਦੀ ਮਨਾਹੀ ਹੋਵੇ। ਉਹ ਜੋ ਚਾਹੇ ਉਹ ਕਰਨ ਲਈ ਆਜ਼ਾਦ ਹੈ ਪਰ ਅਸੀਂ ਇਮਾਮਾਂ ਨੂੰ ਇੱਕ ਖਾਸ ਕਿਸਮ ਦੇ ਕੱਪੜਿਆਂ ਵਿੱਚ ਦੇਖਣ ਦੇ ਆਦੀ ਹਾਂ। ਅਸੀਂ ਉਨ੍ਹਾਂ ਨੂੰ ਕੁਝ ਹੋਰ ਪਹਿਨੇ ਹੋਏ ਦੇਖਣ ਨੂੰ ਸਵੀਕਾਰ ਨਹੀਂ ਕਰ ਸਕਦੇ, ਜੋ ਕਿ ਗ਼ਲਤ ਹੈ। ਸ੍ਰਿਸ਼ਟੀ ਨੂੰ ਸੰਸਾਰ ਦੇ ਸਿਰਜਣਹਾਰ 'ਤੇ ਛੱਡ ਦਿਓ। ਆਪਣੇ ਅਤੇ ਆਪਣੇ ਪਰਿਵਾਰ ਦੇ ਮੁੱਦਿਆਂ ਨਾਲ ਨਜਿੱਠੋ। ਇਹ ਵੀਡੀਓ ਸਾਹਮਣੇ ਆਉਂਦੇ ਹੀ ਕਈ ਲੋਕ ਇਮਾਮ ਦੇ ਸਮਰਥਨ 'ਚ ਸਾਹਮਣੇ ਆ ਗਏ। ਰਵਾਇਤੀ ਕੱਪੜੇ ਨਾ ਪਾਉਣ ਦੀ ਆਲੋਚਨਾ ਦਾ ਜਵਾਬ ਦਿੰਦੇ ਹੋਏ ਇਕ ਵਿਅਕਤੀ ਨੇ ਲਿਖਿਆ ਕਿ ਮੋਟਰਸਾਈਕਲ ਚਲਾਉਣਾ ਮਨ੍ਹਾ ਨਹੀਂ ਹੈ। ਇੱਕ ਹੋਰ ਨੇ ਲਿਖਿਆ ਕਿ ਮਾਡਰਨ ਕੱਪੜੇ ਪਾਉਣ ਵਿੱਚ ਕੀ ਦਿੱਕਤ ਹੈ? ਇਹ ਉਨ੍ਹਾਂ ਦੀ ਆਜ਼ਾਦੀ ਹੈ। ਰੱਬ ਤੋਂ ਬਿਨਾ ਕੋਈ ਉਨ੍ਹਾਂ ਨੂੰ ਜਵਾਬਦੇਹ ਨਹੀਂ ਠਹਿਰਾ ਸਕਦਾ।


Vandana

Content Editor

Related News