ਕ੍ਰਿਸਮਸ ''ਤੇ ਫਿਲੀਪੀਂਸ ''ਚ ਪਹਿਲਾਂ ''ਤੂਫਾਨ'' ਨੇ ਤੇ ਹੁਣ ''ਭੂਚਾਲ'' ਨੇ ਮਚਾਇਆ ਕਹਿਰ

12/26/2019 3:24:50 AM

ਸਾਰੰਗਨੀ - ਫਿਲੀਪੀਂਸ ਸੂਬੇ ਦੇ ਦੱਖਣ-ਪੂਰਬੀ ਖੇਤਰ 'ਚ ਬੁੱਧਵਾਰ ਨੂੰ ਭੂਚਾਲ ਦੇ ਮੱਧਮ ਦਰਜੇ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਵਿਭਾਗ ਮੁਤਾਬਕ ਰੀਏਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਭੂਚਾਲ ਦਾ ਕੇਂਦਰ 4.3226 ਡਿਗਰੀ ਉੱਤਰੀ ਵਿਥਕਾਰ ਅਤੇ 126.974 ਡਿਗਰੀ ਪੂਰਬੀ ਲੰਬਕਾਰ 'ਚ ਜ਼ਮੀਨ ਦੀ ਸਤੱਹ ਤੋਂ 10 ਕਿਲੋਮੀਟਰ ਦੀ ਡੂੰਘਾਈ 'ਚ ਰਿਹਾ।



ਦੂਜੇ ਪਾਸੇ ਫਿਲੀਪੀਂਸ 'ਚ ਤੂਫਾਨ 'ਫਨਫੋਨ' ਨੇ ਤਬਾਹੀ ਮਚਾ ਦਿੱਤੀ। ਇਸ ਕੈਥਲਿਕ ਬਹੁਲ ਦੇਸ਼ ਦੇ ਲੱਖਾਂ ਲੋਕਾਂ ਦੇ ਕ੍ਰਿਸਮਸ ਦੇ ਜਸ਼ਨ 'ਤੇ ਰੋਕ ਲਾ ਦਿੱਤੀ ਗਈ ਹੈ। ਇਹ ਫਨਫੋਨ ਤੂਫਾਨ ਇਥੇ ਮੰਗਲਵਾਰ ਨੂੰ ਪਹੁੰਚਿਆ ਸੀ। ਤੂਫਾਨ ਕਾਰਨ ਬੁੱਧਵਾਰ ਨੂੰ ਹਜ਼ਾਰਾਂ ਲੋਕ ਫੱਸ ਗਏ ਜਾਂ ਉਨ੍ਹਾਂ ਨੂੰ ਉੱਚਾਈ 'ਤੇ ਬਣੇ ਰਾਹਤ ਕੈਂਪਾਂ 'ਤੇ ਲਿਜਾਇਆ ਗਿਆ। ਤੂਫਾਨ ਆਉਣ ਨਾਲ ਮਕਾਨ ਤਬਾਹ ਹੋ ਗਏ ਅਤੇ ਦੇਸ਼ ਦੇ ਜ਼ਿਆਦਾਤਰ ਤੂਫਾਨ ਪ੍ਰਭਾਵਿਤ ਸ਼ਹਿਰ ਹਨੇਰੇ 'ਚ ਡੁੱਬ ਗਏ। ਅਜੇ, ਕਿਸੇ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਬਚਾਅ ਕਰਮੀਆਂ ਦਾ ਆਖਣਾ ਹੈ ਕਿ ਅਜੇ ਤੱਕ ਉਹ ਤੂਫਾਨ ਤੋਂ ਅਲਗ-ਥਲਗ ਪੈ ਚੁੱਕੇ ਇਲਾਕਿਆਂ 'ਚ ਪਹੁੰਚ ਨਹੀਂ ਪਾਏ ਹਨ, ਜਿੱਥੇ ਹੜ੍ਹ ਦਾ ਪਾਣੀ ਭਰਿਆ ਹੈ।

Khushdeep Jassi

This news is Content Editor Khushdeep Jassi