ਸਾਊਥਹਾਲ 'ਚ ਖੋਲ੍ਹਿਆ ਗਿਆ ਪਹਿਲਾ ‘Incredible Edible’ garden

Tuesday, Oct 10, 2017 - 02:57 PM (IST)

ਲੰਡਨ (ਰਾਜਵੀਰ ਸਮਰਾ) — ਈਲਿੰਗ ਬਰੋ ਦਾ ਪਹਿਲਾਂ ‘Incredible Edible’ garden ਸਾਊਥਹਾਲ ਕਮਿਊਨਿਟੀ ਕਾਲਜ 'ਚ ਕੌਂਸਲਰ ਸਿਮੋਨ ਵੁਡਰੋਫੈ, ਈਲਿੰਗ ਦੇ ਐੱਮ. ਪੀ. ਵਰਿੰਦਰ ਸ਼ਰਮਾ ਦੀ ਅਗਵਾਈ 'ਚ ਖੋਲ੍ਹਿਆ ਗਿਆ। ਸਥਾਨਕ ਨਿਵਾਸੀਆਂ ਦੇ ਨਾਲ ਸਾਊਥਹਾਲ ਟ੍ਰਾਂਜਿਸ਼ਨ ਦੇ ਮੈਂਬਰਾਂ, ਵੈਸਟ ਲੰਡਨ ਕਾਲਜ, ਸਾਊਥਹਾਲ ਵਾਟਰਸਾਈਡ ਦੇ ਮੈਂਬਰਾਂ ਨੇ ਮਿਲ ਕੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ। ਇਨ੍ਹਾਂ ਬਾਗਾਂ ਕਾਰਨ ਵਾਤਾਵਰਣ ਨੂੰ ਸਾਫ-ਸੁਥਰਾ ਰੱਖਿਆ ਜਾ ਸਕਦਾ ਹੈ।
ਸਾਊਥਹਾਲ 'ਚ ਨਵਾਂ ਬਾਗ ਸਾਊਥਹਾਲ ਕਮਿਊਨਿਟੀ ਕਾਲਜ ਕੋਲ ਕਈ ਵਰਗ ਜ਼ਮੀਨ 'ਚ ਖੋਲ੍ਹਿਆ ਗਿਆ। ਇਸ ਖੇਤਰ 'ਚ ਹੋਰਨਾਂ ਬਾਗਾਂ ਦੇ ਲਈ ਇਕ ਪਾਇਲਟ ਇਕ ਸਕੀਮ ਦੇ ਰੂਪ 'ਚ ਕੰਮ ਕਰਦੀ ਰਹੇਗੀ। ਸਾਊਥਹਾਲ ਵਾਟਰਸਾਈਡ ਦੇ ਵਿਕਾਸ ਦੇ ਨਾਲ-ਨਾਲ ਆਉਣ ਵਾਲੇ ਕਰੌਰੇਲ ਪ੍ਰਾਜੈਕਟ ਨਾਲ ਲੰਡਨ ਦੇ ਕੇਂਦਰ ਨੂੰ ਹੋਰ ਵੀ ਖੂਬਸੂਰਤ ਬਣਾਇਆ ਜਾਵੇਗਾ। ਭਵਿੱਖ 'ਚ ਇਨ੍ਹਾਂ ਬਾਗਾਂ ਦੇ ਵਿਸਥਾਰ ਲਈ ਵੈਸਟ ਲੰਡਨ ਦੇ ਮੁਕਾਬਲੇ ਸਾਊਥਹਾਲ ਕਾਫੀ ਅੱਗੇ ਨਿਕਲ ਜਾਵੇਗਾ।
ਇਨ੍ਹਾਂ ਬਾਗਾਂ ਦਾ ਵਿਸਥਾਰ ਸਭ ਤੋਂ ਪਹਿਲਾਂ 2007 'ਚ ਟੋਡਮੋਰਡਨ ਸ਼ਹਿਰ 'ਚ ਸ਼ੁਰੂ ਹੋਇਆ ਸੀ ਅਤੇ ਹੌਲੀ-ਹੌਲੀ ਦੇਸ਼ ਭਰ ਅਤੇ ਪੂਰੀ ਦੁਨੀਆ 'ਚ ਇਸ ਦਾ ਵਿਸਥਾਰ ਕੀਤਾ ਗਿਆ। ਇਨ੍ਹਾਂ ਬਾਗਾਂ ਦਾ ਵਿਕਾਸ ਸਾਡੇ ਵਾਤਾਵਰਣ ਅਤੇ ਸ਼ਹਿਰੀ ਹਵਾ ਨੂੰ ਨੂੰ ਸਾਫ ਸੁਥਰਾ ਰੱਖਣ ਲਈ ਇਹ ਇਕ ਵਧੀਆ ਤਰੀਕਾ ਸਾਬਤ ਹੋਇਆ ਹੈ।


Related News