ਸੰਯੁਕਤ ਅਰਬ ਅਮੀਰਾਤ ''ਚ ਮੰਕੀਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

05/25/2022 2:16:25 AM

ਦੁਬਈ-ਸੰਯੁਕਤ ਅਰਬ ਅਮੀਰਾਤ 'ਚ ਸਿਹਤ ਮਾਹਿਰਾਂ ਨੇ ਮੰਗਲਵਾਰ ਨੂੰ ਮੰਕੀਪੌਕਸ ਦੇ ਪਹਿਲੇ ਮਾਮਲੇ ਦਾ ਪਤਾ ਲਾਇਆ ਜੋ ਪੱਛਮੀ ਅਫਰੀਕਾ ਤੋਂ ਆਈ ਇਕ ਲੜਕੀ 'ਚ ਪਾਇਆ ਗਿਆ ਹੈ। ਸਰਕਾਰ ਨੇ ਮਰੀਜ਼ ਦੇ ਬਾਰੇ 'ਚ ਥੋੜੀ ਹੀ ਜਾਣਕਾਰੀ ਦਿੱਤੀ ਹੈ ਪਰ ਜ਼ੋਰ ਦਿੰਦੇ ਹੋਏ ਕਿਹਾ ਕਿ ਅਧਿਕਾਰੀ ਉਸ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲੱਗਾ ਰਹੇ ਹਨ ਅਤੇ ਮੰਕੀਪੌਕਸ ਦੇ ਕਹਿਰ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ।

ਇਹ ਵੀ ਪੜ੍ਹੋ :- ਮਹਿੰਗਾਈ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਹੁਣ ਖੰਡ ਦੀ ਬਰਾਮਦ 'ਤੇ ਲਾਈ ਪਾਬੰਦੀ

ਹਾਲਾਂਕਿ, ਸਰਕਾਰ ਨੇ ਬਿਆਨ 'ਚ ਇਹ ਨਹੀਂ ਦੱਸਿਆ ਕਿ ਦੇਸ਼ 'ਚ ਕਿਸੇ ਸਥਾਨ 'ਤੇ ਇਹ ਮਾਮਲਾ ਸਾਹਮਣੇ ਆਇਆ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੀ ਦੇਸ਼ 'ਚ ਅਧਿਕਾਰੀਆਂ ਨੇ ਕੋਵਿਡ ਦੇ ਮਾਮਲਿਆਂ ਦੇ ਕਹਿਰ ਦਾ ਸਥਾਨ-ਵਾਰ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਯੂ.ਏ.ਈ.ਐੱਮ. 'ਚ ਮੰਕੀਪੌਕਸ ਦਾ ਇਹ ਮਾਮਲਾ ਅਰਬ ਪ੍ਰਾਇਦੀਪ 'ਚ ਸਾਹਮਣੇ ਆਇਆ ਪਹਿਲਾ ਮਾਮਲਾ ਹੈ।

ਇਹ ਵੀ ਪੜ੍ਹੋ :- ਮਿਆਂਮਾਰ ਤੱਟ ਨੇੜੇ ਰੋਹਿੰਗੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 16 ਲੋਕਾਂ ਦੀ ਹੋਈ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar