ਕੀ ਸ਼ੁਰੂ ਹੋ ਗਿਐ ਮਹਾਯੁੱਧ! ਇਜ਼ਰਾਈਲ-ਹਮਾਸ ਯੁੱਧ 'ਚ ਚੀਨ ਦੇ ਜੰਗੀ ਜਹਾਜ਼ਾਂ ਦੀ ਹੋਈ ਐਂਟਰੀ

10/25/2023 11:01:30 AM

ਇੰਟਰਨੈਸ਼ਨਲ ਡੈਸਕ: ਇਜ਼ਰਾਈਲ-ਹਮਾਸ ਵਿਚਾਲੇ ਯੁੱਧ ਦਾ ਅੱਜ ਅਠਾਰਵਾਂ ਦਿਨ ਹੈ। ਇਸ ਦੌਰਾਨ ਇਜ਼ਰਾਈਲ ਗਾਜ਼ਾ ਪੱਟੀ 'ਤੇ ਹਮਲਾ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਇਸ ਦੌਰਾਨ ਚੀਨ ਨੇ ਵੱਡਾ ਕਦਮ ਚੁੱਕਦੇ ਹੋਏ ਫ਼ਾਰਸ ਦੀ ਖਾੜੀ ਵਿੱਚ ਆਪਣੇ ਛੇ ਜੰਗੀ ਬੇੜੇ ਲਾਂਚ ਕੀਤੇ ਹਨ। ਚੀਨ ਨੇ ਅਜਿਹਾ ਈਰਾਨ ਨੂੰ ਕਵਰਅੱਪ ਦੇਣ ਲਈ ਕੀਤਾ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਚੀਨ ਦੇ ਛੇ ਜੰਗੀ ਜਹਾਜ਼, ਜਿਨ੍ਹਾਂ ਵਿਚ ਟਾਈਪ 052 ਡੀ ਗਾਈਡਡ ਮਿਜ਼ਾਈਲ ਵਿਨਾਸ਼ਕ ਜ਼ਿਬੋ, ਫ੍ਰੀਗੇਟ ਜਿੰਗਝੂ ਅਤੇ ਸਪਲਾਈ ਜਹਾਜ਼ ਕਿਆਂਡੋਹੂ ਸ਼ਾਮਲ ਹਨ। ਇਹ ਸਾਰੀਆਂ ਚੀਨੀ ਫ਼ੌਜਾਂ ਪੀਐੱਲਏ ਦੀ 44ਵੀਂ ਨੇਵਲ ਐਸਕਾਰਟ ਟਾਸਕ ਫੋਰਸ ਦਾ ਹਿੱਸਾ ਹਨ, ਜਿਸ ਨੇ ਹਾਲ ਹੀ ਵਿੱਚ ਓਮਾਨ ਨਾਲ ਸਾਂਝੇ ਫ਼ੌਜੀ ਅਭਿਆਸ ਵਿੱਚ ਹਿੱਸਾ ਲਿਆ ਸੀ।

ਚੀਨ ਨੇ ਅਜਿਹਾ ਉਦੋਂ ਕੀਤਾ ਹੈ ਜਦੋਂ ਅਮਰੀਕਾ ਨੇ ਆਪਣੇ ਸਭ ਤੋਂ ਉੱਚ ਤਕਨੀਕ ਵਾਲੇ ਜੰਗੀ ਬੇੜੇ USS ਗੇਰਾਲਡ ਆਰ ਫੋਰਡ ਨੂੰ ਭੂ-ਮੱਧ ਸਾਗਰ ਵਿੱਚ ਜੰਗੀ ਸਮੂਹ ਦੇ ਨਾਲ ਤਾਇਨਾਤ ਕੀਤਾ ਹੈ। ਵਾਸ਼ਿੰਗਟਨ ਇਜ਼ਰਾਈਲ ਨੂੰ ਏ-10 ਵਾਰਥੋਗਅਤੇ ਐੱਫ-15 ਈ ਹਮਲਾਵਰ ਜਹਾਜ਼ਾਂ ਦੇ ਨਾਲ-ਨਾਲ ਆਧੁਨਿਕ ਹਥਿਆਰਾਂ ਨਾਲ ਵੀ ਮਦਦ ਕਰ ਰਿਹਾ ਹੈ। ਅਮਰੀਕਾਇਜ਼ਰਾਈਲ ਦੀ ਮਦਦ ਕਰਦਾ ਰਿਹਾ ਹੈ ਅਤੇ ਉਸ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਹੀ ਪੂਰਬੀ ਭੂਮੱਧ ਸਾਗਰ ਵਿਚ ਆਪਣਾ ਬੇੜਾ ਉਤਾਰਿਆ ਹੈ। ਉੱਧਰ ਤਾਜ਼ਾ ਹਮਲਿਆਂ ਵਿੱਚ ਉੱਤਰੀ ਗਾਜ਼ਾ ਦੇ ਅਲ-ਸ਼ਾਤੀ ਸ਼ਰਨਾਰਥੀ ਕੈਂਪ ਦੇ ਨਾਲ-ਨਾਲ ਦੱਖਣੀ ਸ਼ਹਿਰਾਂ ਰਫਾਹ ਅਤੇ ਖਾਨ ਯੂਨਿਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 100 ਤੋਂ ਵੱਧ ਲੋਕ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ ਘੱਟੋ-ਘੱਟ 436 ਲੋਕ ਮਾਰੇ ਗਏ ਹਨ। ਇਸ ਦੌਰਾਨ ਇਜ਼ਰਾਇਲੀ ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਹਮਾਸ ਵੱਲੋਂ ਰਿਹਾਅ ਕੀਤੀਆਂ ਗਈਆਂ ਦੋ ਬਜ਼ੁਰਗ ਔਰਤਾਂ ਆਪਣੇ ਪਰਿਵਾਰਾਂ ਨਾਲ ਮੁੜ ਮਿਲ ਗਈਆਂ ਹਨ ਅਤੇ ਹਸਪਤਾਲ ਵਿੱਚ ਆਰਾਮ ਕਰ ਰਹੀਆਂ ਹਨ। ਹਾਲਾਂਕਿ ਹਮਾਸ ਦੁਆਰਾ ਅਜੇ ਵੀ ਲੋਕਾਂ ਨੂੰ ਬੰਧਕ ਬਣਾਏ ਜਾਣ ਬਾਰੇ ਚਿੰਤਾਵਾਂ ਹਨ ਕਿਉਂਕਿ ਇਜ਼ਰਾਈਲ ਜ਼ਮੀਨੀ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ।

ਇਜ਼ਰਾਈਲ ਦੇ ਨਾਲ ਅਮਰੀਕਾ ਸਮੇਤ ਯੂਰਪ:

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਚੀਨ ਸਿਰਫ ਦੱਖਣੀ ਚੀਨ ਸਾਗਰ ਵਿੱਚ ਹੀ ਆਪਣੀ ਜਲ ਸੈਨਾ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਰਿਹਾ ਹੈ ਪਰ ਇਸ ਵਾਰ ਚੀਨ ਨੇ ਫ਼ਾਰਸ ਦੀ ਖਾੜੀ ਵਿੱਚ ਆਪਣਾ ਜੰਗੀ ਬੇੜਾ ਉਤਾਰ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਮਹਾਸ਼ਕਤੀਆਂ ਵਿਚਾਲੇ ਆਹਮੋ-ਸਾਹਮਣੇ ਆਉਣ ਕਾਰਨ ਹੁਣ ਇਹ ਡਰ ਪੈਦਾ ਹੋ ਗਿਆ ਹੈ ਕਿ ਇਜ਼ਰਾਈਲ-ਹਮਾਸ ਜੰਗ ਲੰਬੇ ਸਮੇਂ ਤੱਕ ਚੱਲ ਸਕਦੀ ਹੈ। ਹੁਣ ਇਹ ਲੜਾਈ ਅਮਰੀਕਾ ਬਨਾਮ ਚੀਨ ਵਿਚਾਲੇ ਵੀ ਹੋ ਸਕਦੀ ਹੈ ਕਿਉਂਕਿ ਅਮਰੀਕਾ ਪਹਿਲਾਂ ਹੀ ਖੁੱਲ੍ਹੇਆਮ ਇਜ਼ਰਾਈਲ ਦਾ ਸਾਥ ਦੇ ਚੁੱਕਾ ਹੈ ਅਤੇ ਉਸ ਦੇ ਨਾਲ ਬਰਤਾਨੀਆ, ਫਰਾਂਸ ਸਮੇਤ ਕਈ ਯੂਰਪੀ ਦੇਸ਼ ਹਨ, ਜਦਕਿ ਚੀਨ ਨੇ ਇਸ ਦੇ ਸਮਰਥਨ ਲਈ ਈਰਾਨ ਨੇੜੇ ਜੰਗੀ ਬੇੜੇ ਤਾਇਨਾਤ ਕੀਤੇ ਹੋਏ ਹਨ। ਭਾਵ ਇਹ ਕਿਹਾ ਜਾ ਸਕਦਾ ਹੈ ਕਿ ਚੀਨ ਈਰਾਨ ਦੇ ਨਾਲ ਹੈ। ਅਮਰੀਕਾ ਅਤੇ ਇਜ਼ਰਾਈਲ ਪਹਿਲਾਂ ਹੀ ਈਰਾਨ 'ਤੇ ਹਮਾਸ ਨੂੰ ਫੰਡ ਅਤੇ ਹਥਿਆਰ ਮੁਹੱਈਆ ਕਰਾਉਣ ਦਾ ਦੋਸ਼ ਲਗਾਉਂਦੇ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਵਿਵਾਦ ਦੌਰਾਨ ਭਾਰਤ ਦੇ ਹੱਕ 'ਚ ਖੜ੍ਹਿਆ ਇਹ ਕੈਨੇਡੀਅਨ ਆਗੂ, ਦਿੱਤਾ ਅਹਿਮ ਬਿਆਨ

ਰੂਸ ਦਾ ਸਖ਼ਤ ਸੰਦੇਸ਼:

ਇਸ ਦੌਰਾਨ ਇੱਕ ਵੱਡੇ ਘਟਨਾਕ੍ਰਮ ਵਿੱਚ ਰੂਸ ਦੇ ਵਿਦੇਸ਼ ਮੰਤਰੀ ਨੇ ਈਰਾਨ ਦਾ ਦੌਰਾ ਕੀਤਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਉਨ੍ਹਾਂ ਦਾ ਦੇਸ਼ ਈਰਾਨ ਨਾਲ ਪੂਰੀ ਤਰ੍ਹਾਂ ਨਾਲ ਖੜ੍ਹਾ ਹੈ। ਦੂਜੇ ਪਾਸੇ ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਮਲਿਆਂ ਦੇ ਮੱਦੇਨਜ਼ਰ ਇਰਾਨ ਵਾਰ-ਵਾਰ ਨਾਗਰਿਕਾਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਚਿਤਾਵਨੀ ਦੇ ਰਿਹਾ ਹੈ ਪਰ ਇਜ਼ਰਾਈਲ ਇਸ ਤੋਂ ਪਿੱਛੇ ਨਹੀਂ ਹਟ ਰਿਹਾ ਹੈ। 7 ਅਕਤੂਬਰ ਤੋਂ ਸ਼ੁਰੂ ਹੋਏ ਇਸ ਯੁੱਧ 'ਚ ਹੁਣ ਤੱਕ ਇਕੱਲੇ ਗਾਜ਼ਾ ਪੱਟੀ 'ਚ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 14000 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਹਨ, ਜਿਨ੍ਹਾਂ ਦੀ ਗਿਣਤੀ 2000 ਤੋਂ ਉਪਰ ਹੈ।

ਚੀਨ ਦੀ ਡਬਲ ਗੇਮ:

ਇਸ ਦੌਰਾਨ ਚੀਨ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਕਦਮ ਚੁੱਕਿਆ ਹੈ। ਫਲਸਤੀਨ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਚੀਨ ਦੇ ਵਿਦੇਸ਼ ਮੰਤਰੀ ਨੇ ਇਜ਼ਰਾਈਲ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਸਾਰੇ ਦੇਸ਼ਾਂ ਨੂੰ ਆਤਮ ਰੱਖਿਆ ਦਾ ਅਧਿਕਾਰ ਹੈ। ਅਜਿਹਾ ਕਹਿ ਕੇ ਚੀਨ ਨੇ ਇਕਤਰ੍ਹਾਂ ਨਾਲ ਇਜ਼ਰਾਈਲੀ ਹਮਲੇ ਦਾ ਸਮਰਥਨ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਇਜ਼ਰਾਈਲੀ ਹਮਰੁਤਾਬ ਨਾਲ ਫੋਨ 'ਤੇ ਗੱਲ ਕਰਦਿਆਂ ਕਿਹਾ ਕਿ ਅੰਤਰਰਾਸਟਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੀ ਪਾਲਣਾ ਕਰਦਿਆਂ ਇਜ਼ਰਾਈਲ ਨੂੰ ਵੀ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਦਾ ਅਧਿਕਾਰ ਹੈ। ਹਮਾਸ-ਇਜ਼ਰਾਈਲ ਯੁੱਧ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਚੀਨ ਨੇ ਇਜ਼ਰਾਈਲ ਦੇ ਕਿਸੇ ਵੱਡੇ ਆਗੂ ਨਾਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana