ਬ੍ਰਿਸਬੇਨ ਸਿੱਖ ਟੈਂਪਲ ਦੀ ਨਵੀਂ ਕਮੇਟੀ ਦੀ ਸਰਬ ਸੰਮਤੀ ਨਾਲ ਹੋਈ ਚੋਣ

07/16/2017 7:12:34 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਗੁਰੂ ਘਰ ਦੀ ਨਵੀਂ ਕਮੇਟੀ ਦੀ ਸੰਗਤਾਂ ਵਲੋਂ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਪ੍ਰਧਾਨ ਜਸਜੋਤ ਸਿੰਘ ਖਾਲਸਾ, ਉੱਪ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਬਲਜੀਤ ਸਿੰਘ ਮਾਨ ਜਨਰਲ ਸਕੱਤਰ, ਮਨਦੀਪ ਸਿੰਘ ਖਜ਼ਾਨਚੀ, ਸਟੇਜ ਸਕੱਤਰ ਸੁਖਰਾਜਵਿੰਦਰ ਸਿੰਘ, ਮੈਂਬਰ ਸੁਖਦੇਵ ਸਿੰਘ ਵਿਰਕ, ਦਲਜਿੰਦਰ ਸਿੰਘ ਮੈਬਰ, ਕਰਮਜੀਤ ਸਿੰਘ ਮੈਂਬਰ ਅਤੇ ਜਸਵਿੰਦਰ ਸਿੰਘ ਕਾਹਲੋ ਮੈਂਬਰ ਆਦਿ ਸਾਂਝੇ ਤੋਰ 'ਤੇ ਗੁਰੂ ਘਰ ਦੀ ਸੇਵਾ ਸੰਭਾਲ ਅਤੇ ਸਿੱਖੀ ਨੂੰ ਪ੍ਰਫੁਲਿੱਤ ਕਰਨ ਲਈ 2 ਸਾਲ ਲਈ ਸੇਵਾ ਨਿਭਾਉਣਗੇ। ਇਸ ਮੌਕੇ 'ਤੇ ਨਵੇਂ ਬਣੇ ਪ੍ਰਧਾਨ ਜਸਜੋਤ ਸਿੰਘ ਖਾਲਸਾ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਦੇਸ਼ ਵਿਚ ਸਾਡੀ ਅਜੋਕੀ ਪੀੜ੍ਹੀ ਨੂੰ ਅਤੇ ਵੱਖ-ਵੱਖ ਭਾਈਚਾਰਿਆਂ ਨੂੰ ਸ਼ਾਨਾਮੱਤੀ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਜੀ ਦੀਆ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਚਾਨਣਾ ਪਾ ਕੇ ਜਗਰੂਕ ਕਰਨਾ ਵੀ ਅਜੋਕੇ ਦੌਰ ਵਿਚ ਬਹੁਤ ਹੀ ਜਰੂਰੀ ਹੈ। ਜਿਸ ਨਾਲ ਅਸੀ ਸਥਾਨਕ ਲੋਕਾ ਨੂੰ ਆਪਣੀ ਪਹਿਚਾਣ ਦੱਸ ਕੇ ਵਿਦੇਸ਼ਾਂ ਵਿਚ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਵਿੱਚ ਸਹਾਈ ਸਿੱਧ ਹੋ ਸਕਦੇ ਹਾਂ।