ਪਾਕਿ ਦੀ ਦੋਹਰੀ ਖੇਡ : ਸਾਈਆਂ ਕਿਸੇ ਹੋਰ ਨਾਲ ਵਧਾਈਆਂ ਕਿਸੇ ਹੋਰ ਨਾਲ!

07/20/2019 2:44:17 PM

ਪੇਸ਼ਾਵਰ — ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੇ ਦੌਰੇ 'ਤੇ ਜਾਣ ਵਾਲੇ ਹਨ ਅਤੇ 22 ਜੁਲਾਈ ਯਾਨੀ ਕਿ ਸੋਮਵਾਰ ਨੂੰ ਉਹ ਟਰੰਪ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀ ਯਾਤਰਾ ਨੂੰ ਲੈ ਕੇ ਮਾਹਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਾਸ਼ਿੰਗਟਨ ਅਤੇ ਇਸਲਾਮਾਬਾਦ ਵਿਚਕਾਰ ਤਾਲਮੇਲ ਬਿਠਾਉਣ ਲਈ ਦੋਹਰੀ ਗੇਮ ਖੇਡ ਰਿਹਾ ਹੈ। ਮਾਹਰਾਂ ਅਨੁਸਾਰ ਪਾਕਿਸਤਾਨ ਇਸ ਮਾਮਲੇ 'ਚ ਸਾਈਆਂ ਤਾਂ ਚੀਨ ਨਾਲ ਲਗਾ ਕੇ ਬੈਠਾਂ ਹੈ ਅਤੇ ਵਧਾਈਆਂ ਅਮਰੀਕਾ ਨਾਲ । ਇਸ ਮਾਮਲੇ  'ਚ ਅਫੇਅਰ ਤਾਂ ਅਮਰੀਕਾ ਨਾਲ ਕਰ ਰਿਹਾ ਹੈ ਪਰ ਵਿਆਹ ਚੀਨ ਨਾਲ ਕੀਤਾ ਹੋਇਆ ਹੈ।

ਦਰਅਸਲ ਪਾਕਿਸਤਾਨ ਅਜੇ ਵੀ ਚੀਨ ਦਾ ਕਰੀਬੀ ਸਹਿਯੋਗੀ ਬਣਿਆ ਹੋਇਆ ਹੈ ਅਤੇ ਵਿਚ ਬੀਜਿੰਗ ਦੇ ਰਣਨੀਤਕ ਟੀਚਿਆਂ ਲਈ ਕਿਰਿਆਸ਼ੀਲ ਰੂਪ ਨਾਲ ਸਹਾਇਤਾ, ਪਾਲਣ ਅਤੇ ਬੜ੍ਹਾਵਾ ਦੇ ਰਿਹਾ ਹੈ।

ਅਮਰੀਕਾ ਆਪਣੇ ਖੇਤਰ 'ਚ ਚੀਨ ਦੇ ਵਿਸਥਾਰ 'ਤੇ ਪਾਬੰਦੀ ਲਗਾਉਣਾ ਚਾਹੁੰਦਾ ਹੈ ਅਤੇ ਪਾਕਿਸਤਾਨ ਫਿਲਹਾਲ ਇਸ ਸਥਿਤੀ ਵਿਚ ਨਹੀਂ ਹੈ ਕਿ ਇਨ੍ਹਾਂ ਦੋਵਾਂ ਮਹਾਸ਼ਕਤੀਆਂ ਨਾਲ ਵੈਰ ਲੈ ਸਕੇ। ਅਜਿਹੇ 'ਚ ਪਾਕਿਸਤਾਨ ਖੁਦ ਨੂੰ ਬਚਾਉਣ ਲਈ ਦੌਹਰੀ ਚਾਲ ਖੇਡ ਸਕਦਾ ਹੈ ਤਾਂ ਜੋ ਉਹ ਅਮਰੀਕਾ ਅਤੇ ਚੀਨ ਦੋਵਾਂ ਨੂੰ ਇਸਲਾਮਾਬਾਦ ਦੇ ਨਾਲ ਜੋੜੇ ਰੱਖ ਸਕੇ ਅਤੇ ਉਸ ਨੂੰ ਦੋਵਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਵਿੱਤੀ ਲਾਭ ਮਿਲਦਾ ਰਹੇ। ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਉਸਨੇ ਪਾਕਿਸਤਾਨ 'ਤੇ ਜਿਹੜਾ ਦਬਾਅ ਬਣਾਇਆ ਹੈ ਉਸਨੇ ਪਾਕਿਸਤਾਨ ਨੂੰ ਥੋੜ੍ਹਾ ਨਰਮ ਕੀਤਾ ਹੈ ਪਰ ਅਸਲ 'ਚ ਇਸ ਦੇ ਬਿਲਕੁੱਲ ਉਲਟ ਹੈ। ਹਾਲਾਂਕਿ ਪਾਕਿਸਤਾਨ ਇਸ ਖੇਤਰ ਵਿਚ ਆਪਣੇ ਰਣਨੀਤਕ ਮਹੱਤਵ ਨੂੰ ਜਾਣਦਾ ਹੈ ਅਤੇ ਇਸ ਲਈ ਸੰਯੁਕਤ ਰਾਜ ਨੂੰ ਵਿੱਤੀ ਅਤੇ ਮਿਲਟਰੀ ਸਹਾਇਤਾ ਹਾਸਲ ਕਰਨ ਲਈ ਉਸ ਨੂੰ ਮਨਾਉਣ ਲਈ ਕੋਈ ਕਸਰ ਨਹੀਂ ਛੱਡ ਰਿਹਾ ਹੈ।

ਪੈਰਿਸ 'ਚ ਰਹਿ ਰਹੇ ਇਕ ਪਾਕਿਸਤਾਨੀ ਪੱਤਰਕਾਰ ਤਾਹਾ ਸੱਦੀਕੀ ਦਾ ਕਹਿਣਾ ਹੈ ਕਿ ਪਾਕਿਸਤਾਨ ਆਰਥਿਕ ਤੰਗੀ ਤੋਂ ਗੁਜ਼ਰ ਰਿਹਾ ਹੈ ਅਤੇ ਉਸਨੂੰ ਅਮਰੀਕੀ ਵਿੱਤੀ ਅਤੇ ਮਿਲਟਰੀ ਸਹਾਇਤਾ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਮੁੱਖੀ, ਜਨਰਲ ਅਤੇ ਡਿਫੈਕਟੋ ਕਮਰ ਜਾਵੇਦ ਬਾਜਵਾ, ਜਿਹੜੇ ਪਾਕਿਸਤਾਨੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਜਾਣਗੇ। ਉਹ ਅਮਰੀਕਾ ਨਾਲ ਆਪਣੇ ਰਿਸ਼ਤੇ ਨੂੰ ਮੁੜ ਤੋਂ ਸੁਰਜੀਤ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਬਾਜਵਾ ਜਾਣਦੇ ਹਨ ਕਿ ਅਫਗਾਨੀਸਤਾਨ ਦੇ ਮਾਮਲੇ ਵਿਚ ਵਾਸ਼ਿੰਗਟਨ ਨੂੰ ਇਸਲਾਮਾਬਾਦ ਦੀ ਜ਼ਰੂਰਤ ਹੈ ਅਤੇ ਜੇਕਰ ਆਉਣ  ਵਾਲੇ ਦਿਨਾਂ ਵਿਚ ਇਰਾਨ ਦੇ ਨਾਲ ਕੋਈ ਸੰਘਰਸ਼ ਹੁੰਦਾ ਹੈ ਤਾਂ ਪਾਕਿਸਤਾਨ ਇਕ ਵਾਰ ਫਿਰ ਤੋਂ ਆਪਣੀਆਂ ਸੇਵਾਵਾਂ ਦੇ ਸਕਦਾ ਹੈ।