ਸ਼੍ਰੀਲੰਕਾ ''ਚ ਈਸਟਰ ''ਤੇ ਹੋਏ ਧਮਾਕਿਆਂ ਪਿੱਛੇ ਡਰੱਗ ਮਾਫੀਆ ਦਾ ਹੱਥ : ਰਾਸ਼ਟਰਪਤੀ

07/16/2019 2:44:00 AM

ਕੋਲੰਬੋ - ਸ਼੍ਰੀਲੰਕਾਈ ਨੇਤਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਸ਼੍ਰੀਲੰਕਾ 'ਚ ਈਸਟਰ ਮੌਕੇ ਹੋਏ ਬੰਬ ਧਮਾਕਿਆਂ ਪਿੱਛੇ ਡਰੱਗ ਮਾਫੀਆ ਦਾ ਹੱਥ ਹੈ। ਜਦਕਿ ਪਹਿਲਾਂ ਹਮਲਿਆਂ ਲਈ ਇਸਲਾਮੀ ਅੱਤਵਾਦੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਨਸ਼ੀਲੇ ਪਦਾਰਥਾਂ ਖਿਲਾਫ ਰਾਸ਼ਟਰ ਵਿਆਪੀ ਅਭਿਆਨ ਵਿਚਾਲੇ ਇਹ ਬਿਆਨ ਉਦੋਂ ਆਇਆ ਹੈ ਜਦੋਂ ਰਾਸ਼ਟਰਪਤੀ ਸਿਰੀਸੇਨਾ ਨਸ਼ੀਲੇ ਪਦਾਰਥਾਂ ਨਾਲ ਜੁੜੇ ਅਪਰਾਧਾਂ ਲਈ ਫਿਰ ਤੋਂ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਕਰਨਾ ਚਾਹੁੰਦੇ ਹਨ।

ਅਧਿਕਾਰੀਆਂ ਨੇ ਆਖਿਆ ਸੀ ਕਿ ਅਪ੍ਰੈਲ 'ਚ ਚਰਚਾਂ ਅਤੇ ਹੋਟਲਾਂ 'ਤੇ ਹੋਏ ਅੱਤਵਾਦੀ ਬੰਬ ਧਮਾਕਿਆਂ ਲਈ ਸਥਾਨਕ ਜ਼ਿਹਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐੱਨ. ਟੀ. ਜੇ.) ਜ਼ਿੰਮੇਵਾਰ ਹੈ। ਇਨਾਂ ਧਮਾਕਿਆਂ 'ਚ 258 ਲੋਕਾਂ ਦੀ ਮੌਤ ਹੋ ਗਈ ਸੀ। ਬਾਅਦ 'ਚ ਇਸਲਾਮਕ ਸਟੇਟ ਸਮੂਹ ਨੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਸਿਰੀਸੇਨਾ ਦੇ ਦਫਤਰ ਨੇ ਬੰਬ ਧਮਾਕਿਆਂ ਤੋਂ ਇਕ ਦਿਨ ਬਾਅਦ ਕਿਹਾ ਕਿ ਇਨਾਂ ਹਮਲਿਆਂ ਲਈ ਸਥਾਨਕ ਅੱਤਵਾਦੀ ਅਤੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਜ਼ਿੰਮੇਵਾਰ ਹਨ। ਉਨ੍ਹਾਂ ਦੇ ਦਫਤਰ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਦਸਤਾਵੇਜ਼ ਮੁਤਾਬਕ, ਸਿਰੀਸੇਨਾ ਨੇ ਕਿਹਾ ਕਿ ਹਮਲੇ ਅੰਤਰਰਾਸ਼ਟਰੀ ਡਰੱਗ ਡੀਲਰਾਂ ਦੀ ਕਾਰਸਤਾਨੀ ਸਨ। ਸਿਰੀਸੇਨਾ ਸੰਸਦ 'ਚ ਆਪਣੇ ਗਠਜੋੜ ਸ਼ਾਸ਼ਨ ਦੇ ਮੌਤ ਦੀ ਸਜ਼ਾ ਖਤਮ ਕਰਨ ਦੇ ਯਤਨਾਂ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹਨ। ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਇਕ ਬੁਲਾਰੇ ਨੇ ਰਾਸ਼ਟਰਪਤੀ ਦੇ ਦਾਅਵਿਆਂ ਨੂੰ ਇੱਤੇਫਾਕ ਨਹੀਂ ਜਤਾਇਆ।

ਸ਼੍ਰੀਲੰਕਾਈ ਅਦਾਲਤ 'ਚ ਹੱਤਿਆ ਅਤੇ ਬਲਾਤਕਾਰ ਜਿਹੇ ਗੰਭੀਰ ਅਪਰਾਧਾਂ 'ਚ ਮੁਕੱਦਮਾ ਪੂਰਾ ਕਰਨ 'ਚ ਔਸਤਨ 17 ਸਾਲ ਦਾ ਸਮਾਂ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਰਮਸਿੰਘੇ ਮੌਤ ਦੀ ਸਜ਼ਾ ਦੇ ਖਿਲਾਫ ਹਨ ਕਿਉਂਕਿ ਇਹ ਉਨ੍ਹਾਂ ਦੀ ਯੂਨਾਈਟੇਡ ਨੈਸ਼ਨਲ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਹਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ 21 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲਿਆਂ ਦੀ ਜਾਂਚ ਜਾਰੀ ਹੈ। ਹਿਰਾਸਤ 'ਚ ਲਏ ਗਏ ਲੋਕਾਂ 'ਚੋਂ 100 ਸ਼੍ਰੀਲੰਕਾਈ ਹਨ। ਨਾਂ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਇਕ ਪੁਲਸ ਅਧਿਕਾਰੀ ਨੇ ਏ. ਐੱਫ. ਪੀ. ਨੂੰ ਆਖਿਆ ਕਿ ਅਸੀਂ ਇਸ ਆਧਾਰ 'ਤੇ ਅੱਗੇ ਵਧ ਰਹੇ ਹਾਂ ਕਿ ਇਹ ਅਜਿਹਾ ਅਪਰਾਧ ਹੈ ਜੋ ਸਾਜਿਸ਼ ਤੋਂ ਲੈ ਕੇ ਅੰਜ਼ਾਮ ਤੱਕ ਕੱਟੜਪੰਥੀ ਸ਼੍ਰੀਲੰਕਾਈ ਮੁਸਲਮਾਨਾਂ ਦੇ ਸਮੂਹ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਹਮਲੇ 'ਚ ਸ਼ਾਮਲ ਲੋਕਾਂ ਜਾਂ ਤਾਂ ਮਰ ਚੁੱਕੇ ਹਨ ਜਾਂ ਹਿਰਾਸਤ 'ਚ ਹਨ।

Khushdeep Jassi

This news is Content Editor Khushdeep Jassi