ਮਹਿੰਗਾ ਹੋਇਆ ਵਿਦੇਸ਼ ਜਾਣ ਦਾ ਸੁਫ਼ਨਾ, ਜਾਣੋ ਕੈਨੇਡਾ ਨੂੰ ਕਿਉਂ ਲਾਗੂ ਕਰਨੇ ਪਏ ਨਵੇਂ ਨਿਯਮ

12/09/2023 4:09:55 AM

ਇੰਟਰਨੈਸ਼ਨਲ ਡੈਸਕ- ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਫ਼ਨਾ ਦੇਖ ਰਹੇ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਕੈਨੇਡਾ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਲਈ ਸਰਕਾਰ ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ ਜਿਸ ਨਾਲ ਇਥੇ ਆਉਣ ਵਾਲੇ ਪੂਰੀ ਦੁਨੀਆ ਦੇ ਵਿਦਿਆਰਥੀ ਪ੍ਰਭਾਵਿਤ ਹੋਣਗੇ। ਸਰਕਾਰ ਦੇ ਨਵੇਂ ਨਿਯਮ ਮੁਤਾਬਕ, ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ 'ਚ ਰਹਿਣ ਅਤੇ ਪੜ੍ਹਾਈ ਕਰਨ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚਣੇ ਪੈਣਗੇ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਇਸ ਬਦਲਾਅ ਦਾ ਐਲਾਨ ਕੀਤਾ ਹੈ। ਇਹ ਨਵਾਂ ਫੈਸਲਾ 1 ਜਨਵਰੀ 2024 ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ

ਦੱਸ ਦੇਈਏ ਕਿ ਕੈਨੇਡਾ ਵਿਚ ਗ੍ਰੰਟਿਡ ਇਨਵੈਸਟਮੈਂਟ ਸਰਟੀਫਿਕੇਟ (GIC) ਵਧਾ ਦਿੱਤੀ ਗਈ ਹੈ। ਦਰਅਸਲ ਪਹਿਲਾਂ ਕੈਨੇਡਾ 'ਚ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ GIC ਲਈ 10,000 ਡਾਲਰ ਪੇਅ ਕਰਨੇ ਪੈਂਦੇ ਸਨ। ਨਵੇਂ ਨਿਯਮਾਂ ਮੁਤਾਬਕ ਹੁਣ 20,635 ਡਾਲਰ ਪੇਅ ਕਰਨੇ ਪੈਣਗੇ। 

ਇਸ ਨਵੇਂ ਫੈਸਲੇ ਦਾ ਪੰਜਾਬੀਆਂ ਸਮੇਤ ਦੁਨੀਆ ਭਰ ਦੇ ਵਿਦਿਆਰਥੀਆਂ 'ਤੇ ਪ੍ਰਭਾਵ ਪਵੇਗਾ ਕਿਉਂਕਿ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉੱਥੇ ਰਹਿਣ ਅਤੇ ਪੜ੍ਹਾਈ ਕਰਨ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸਾ ਖ਼ਰਚ ਕਰਨਾ ਪਵੇਗਾ। ਇਸ ਦੇ ਨਾਲ ਹੀ ਮਜ਼ਬੂਤ ਵਿੱਤੀ ਪਿਛੋਕੜ ਵੀ ਦਿਖਾਉਣਾ ਹੋਵੇਗਾ। 

ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 1 ਜਨਵਰੀ, 2024 ਨੂੰ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਜੀਵਨ ਲੋੜਾਂ ਨੂੰ ਦੁੱਗਣਾ ਕਰੇਗੀ। ਹੁਣ ਨਵੇਂ ਬਦਲਾਅ ਤਹਿਤ ਵਿਦਿਆਰਥੀਆਂ ਨੂੰ ਰਹਿਣ-ਸਹਿਣ ਤੇ ਪੜ੍ਹਾਈ ਦੇ ਕੁੱਲ ਖਰਚੇ ਦਾ ਅੱਧਾ ਹਿੱਸਾ ਕਾਗਜ਼ 'ਤੇ ਸਾਬਤ ਕਰਨਾ ਹੋਵੇਗਾ। ਉਦਾਹਰਣ ਲਈ ਪਹਿਲਾਂ ਜਿੱਥੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਸਾਲਾਨਾ 10,200 ਡਾਲਰ ਦਾ ਪ੍ਰਬੰਧ ਕਰਨਾ ਪੈਂਦਾ ਸੀ ਪਰ ਨਵੇਂ ਨਿਯਮਾਂ ਮੁਤਾਬਕ ਹੁਣ ਵਿਦਿਆਰਥੀਆਂ ਨੂੰ ਸਾਲਾਨਾ 15,000 ਡਾਲਰ ਦਾ ਇੰਤਜ਼ਾਮ ਕਰਨਾ ਹੋਵੇਗਾ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਵਿਦਿਆਰਥੀ ਨੂੰ ਇਹ ਦਿਖਾਉਣਾ ਹੋਵੇਗਾ ਕਿ ਟਿਊਸ਼ਨ ਤੇ ਯਾਤਰਾ ਦੇ ਖਰਚਿਆਂ ਤੋਂ ਇਲਾਵਾ ਉਨ੍ਹਾਂ ਕੋਲ 20,635 ਕੈਨੇਡੀਅਨ ਡਾਲਰ (ਕਰੀਬ 15,181 ਅਮਰੀਕੀ ਡਾਲਰ) ਹਨ, ਜੋ ਕਿ ਲਗਭਗ 12 ਲੱਖ 66 ਹਜ਼ਾਰ ਭਾਰਤੀ ਕਰੰਸੀ ਹੈ।

ਇਹ ਵੀ ਪੜ੍ਹੋ- ChatGPT ਤੋਂ ਪੁੱਛਦੇ ਹੋ ਬੀਮਾਰੀ ਦਾ ਇਲਾਜ ਤਾਂ ਹੋ ਜਾਓ ਸਾਵਧਾਨ! ਮੁਸ਼ਕਿਲ 'ਚ ਪੈ ਸਕਦੀ ਹੈ ਜ਼ਿੰਦਗੀ

ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਜਦੋਂ ਵਿਦੇਸ਼ੀ ਵਿਦਿਆਰਥੀ ਵੱਡੇ ਪੱਧਰ 'ਤੇ ਕੈਨੇਡਾ ਵੱਲ ਵਹੀਰਾਂ ਘੱਤ ਰਹੇ ਅਤੇ ਆਰਥਿਕਤਾ ਵਿੱਚ ਵੱਡਾ ਰੋਲ ਅਦਾ ਕਰ ਰਹੇ ਹਨ ਤਾਂ ਕੈਨੇਡਾ ਨੂੰ ਅਜਿਹਾ ਸਖ਼ਤ ਫ਼ੈਸਲਾ ਕਿਉਂ ਲੈਣਾ ਪਿਆ। ਦਰਅਸਲ ਕੈਨੇਡਾ ਤੋਂ ਆਏ ਦਿਨ ਵਿਦਿਆਰਥੀਆਂ ਦੀ ਮਾੜੀ ਆਰਥਿਕ ਸਥਿਤੀ ਸਬੰਧੀ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੜਕਾਂ 'ਤੇ ਸੁੱਤੇ ਅਤੇ ਚੈਰਿਟੀ ਘਰਾਂ 'ਚੋਂ ਖਾਣਾ ਖਾਧੇ ਵੇਖੇ ਜਾ ਸਕਦੇ ਹਨ। ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿੱਚ ਰਿਹਾਇਸ਼ ਦਾ ਵੱਡਾ ਸੰਕਟ ਉੱਭਰਿਆ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਰਹਿਣ ਲਈ ਕਿਰਾਏ 'ਤੇ ਘਰ ਨਹੀਂ ਮਿਲ ਰਹੇ ਜਾਂ ਕਹਿ ਲਓ ਕਿ ਵਿਦਿਆਰਥੀਆਂ ਦੀ ਕਮਾਈ ਘੱਟ ਹੈ ਤੇ ਉਨ੍ਹਾਂ ਲਈ ਪੜ੍ਹਾਈ, ਰਿਹਾਇਸ਼ ਅਤੇ ਹੋਰ ਮੁੱਢਲੀਆਂ ਲੋੜਾਂ ਪੂਰੀਆਂ ਕਰਨਾ ਵੱਡਾ ਚੈਲੰਜ ਬਣਿਆ ਹੋਇਆ ਹੈ। ਇਸੇ ਦੇ ਚੱਲਦਿਆਂ ਵਿਦਿਆਰਥੀ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਤੇ ਮੌਤ ਦੇ ਮੂੰਹ 'ਚ ਜਾ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਪਿਛਲੇ 5 ਸਾਲਾਂ ਵਿੱਚ 90 ਤੋਂ ਵਧੇਰੇ ਭਾਰਤੀ ਕੈਨੇਡਾ ਵਿੱਚ ਦਮ ਤੋੜ ਚੁੱਕੇ ਹਨ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਵਧੇਰੇ ਗਿਣਤੀ ਹੈ। ਮਾਹਿਰਾਂ ਦੀ ਮੰਨੀਏ ਤਾਂ ਕੈਨੇਡਾ ਨੇ ਨਵੇਂ ਨਿਯਮਾਂ ਨਾਲ ਜਿੱਥੇ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਉਥੇ ਹੀ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਨੂੰ ਰਿਹਾਇਸ਼ ਤੇ ਹੋਰ ਲੋੜਾਂ ਦੀ ਪੂਰਤੀ ਲਈ ਪੈਸੇ ਦੀ ਉਪਲੱਬਤਾ ਯਕੀਨੀ ਬਣਾਈ ਹੈ।

ਇਹ ਵੀ ਪੜ੍ਹੋ- ਤੂਫ਼ਾਨੀ ਰਫ਼ਤਾਰ ਵਾਲੀ ਨਵੀਂ Lamborghini Revuelto ਭਾਰਤ 'ਚ ਲਾਂਚ, ਕੀਮਤ ਜਾਣ ਉੱਡ ਜਾਣਗੇ ਹੋਸ਼

Rakesh

This news is Content Editor Rakesh