ਬੰਪ ਸਟਾਕ ਉਪਕਰਨਾਂ ''ਤੇ ਰੋਕ ਦਾ ਫੈਸਲਾ ਛੇਤੀ ਹੋਵੇਗਾ : ਡੋਨਾਲਡ ਟਰੰਪ

10/06/2017 12:37:32 PM

ਵਾਸ਼ਿੰਗਟਨ,(ਵਾਰਤਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਸ ਵੇਗਾਸ 'ਚ ਅੰਨ੍ਹੇਵਾਹ ਗੋਲੀਬਾਰੀ 'ਚ ਮਾਰੇ ਗਏ 58 ਲੋਕਾਂ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਰਾਈਫਲਾਂ 'ਚ ਲੱਗਣ ਵਾਲੇ ਬੰਪ ਸਟਾਕ ਸਮੱਗਰੀ ਨੂੰ ਪਾਬੰਧਤ ਕਰਨ ਉੱਤੇ ਗੰਭੀਰਤਾ ਨਾਲ ਵਿਚਾਰ ਕਰੇਗਾ। ਬੰਪ ਸਟਾਕ ਸਮੱਗਰੀ ਦੀ ਖਾਸੀਅਤ ਹੁੰਦੀ ਹੈ ਕਿ ਇਨ੍ਹਾਂ ਨੂੰ ਲਗਾਉਣ ਨਾਲ ਸੈਮੀ ਆਟੋਮੈਟਿਕ ਰਾਈਫਲਾਂ ਵੀ ਆਟੋਮੈਟਿਕ ਹਥਿਆਰਾਂ ਦੀ ਤਰ੍ਹਾਂ ਕੰਮ ਕਰਨ ਲੱਗਦੀਆਂ ਹਨ। ਟਰੰਪ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬੀਤੇ ਦਿਨ ਵਾਈਟ ਹਾਊਸ 'ਚ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਇਨ੍ਹਾਂ ਸਮੱਗਰੀ ਨੂੰ ਪਾਬੰਧਤ ਕਰਨ ਸਬੰਧੀ ਵਿਚਾਰ ਉੱਤੇ ਜਲਦੀ ਹੀ ਫ਼ੈਸਲਾ ਲਿਆ ਜਾਵੇਗਾ।