ਬੈਲਜ਼ੀਅਮ ''ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਪਹੁੰਚੀ 9000 ਪਾਰ

05/16/2020 9:38:31 PM

ਬ੍ਰਸੈਲਸ (ਸ਼ਿੰਹੂਆ) - ਬੈਲਜ਼ੀਅਮ ਵਿਚ ਪਿਛਲੇ 24 ਘੰਟਿਆਂ ਦੌਰਾਨ ਘਾਤਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ 47 ਹੋਰ ਲੋਕਾਂ ਦੀ ਮੌਤ ਨਾਲ ਇਹ ਗਿਣਤੀ ਵਧ ਕੇ 9005 ਹੋ ਗਈ ਹੈ। ਲੋਕ ਸਿਹਤ ਸੰਸਥਾਨ ਸੀਨਸਾਨੋ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਸਥਾਨ ਮੁਤਾਬਕ ਹੁਣ ਤੱਕ ਹੋਈਆਂ ਮੌਤਾਂ ਵਿਚੋਂ 48 ਫੀਸਦੀ ਲੋਕਾਂ ਦੀ ਮੌਤ ਹਸਪਤਾਲਾਂ ਵਿਚ, 51 ਫੀਸਦੀ ਦੀ ਨਰਸਿੰਗ ਹੋਮ ਵਿਚ ਅਤੇ 0.6 ਫੀਸਦੀ ਦੀ ਹੋਰ ਥਾਂਵਾਂ 'ਤੇ ਹੋਈ ਹੈ। ਨਰਸਿੰਗ ਹੋਮ ਵਿਚ ਹੋਈਆਂ ਮੌਤਾਂ ਵਿਚੋਂ 23 ਫੀਸਦੀ ਦੀ ਪੁਸ਼ਟੀ ਜਾਂਚ ਨਾਲ ਹੋਈ ਜਦਕਿ 77 ਫੀਸਦੀ ਦੀ ਪੁਸ਼ਟੀ ਲੱਛਣਾਂ ਦਾ ਆਧਾਰ 'ਤੇ ਕੀਤੀ ਗਈ।

ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 345 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 54,989 ਹੋ ਗਈ ਹੈ। ਇਸ ਦੌਰਾਨ 65 ਨਵੇਂ ਲੋਕਾਂ ਨੂੰ ਹਸਪਤਾਲਾਂ ਵਿਚ ਦਾਖਲ ਕਰਾਏ ਜਾਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 1750 ਹੋ ਗਈ ਹੈ। ਇਸ ਤੋਂ ਇਲਾਵਾ ਆਈ. ਸੀ. ਯੂ. ਵਿਚ ਦਾਖਲ 16 ਪ੍ਰਭਾਵਿਤ ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਗੰਭੀਰ ਰੂਪ ਤੋਂ ਬੀਮਾਰ ਲੋਕਾਂ ਦੀ ਗਿਣਤੀ ਘਟ ਕੇ 364 ਰਹਿ ਗਈ ਹੈ। ਪਿਛਲੇ 24 ਘੰਟਿਆਂ ਵਿਚ 159 ਹੋਰ ਲੋਕਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਹੁਣ ਤੱਕ ਕੁਲ 14,460 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।

Lakhan

This news is Content Editor Lakhan